ਪੰਜਾਬ

punjab

ETV Bharat / state

ਸਿਟੀ ਬਿਊਟੀਫੁੱਲ ’ਚ ਮਿਲਿਆ ਕੋਰੋਨਾ ਦਾ ਡਬਲ ਮਿਊਟੈਂਟ B.1.167 - mutant virus found

ਦੇਸ਼ ’ਚ ਕੋਰੋਨਾ ਸੰਕ੍ਰਮਣ ਦੀ ਤੀਜੀ ਲਹਿਰ ਦੀ ਚਰਚਾ ਹੋ ਰਹੀ ਸੀ, ਅਜਿਹੇ ’ਚ ਬੁਰੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਤੋਂ ਟੈਸਟਿੰਗ ਲਈ ਭੇਜੇ ਗਏ 23 ਸੈਂਪਲਾਂ ’ਚੋਂ 5 ’ਚ ਕੋਰੋਨਾ ਦੇ ਡਬਲ ਮਿਊਟੈਂਟ ਦੇ ਨਵੇਂ ਵੈਰੀਏਂਟ ਮਿਲੇ ਹਨ।

ਕੋਰੋਨਾ ਦਾ ਡਬਲ ਮਿਊਟੇਂਟ
ਕੋਰੋਨਾ ਦਾ ਡਬਲ ਮਿਊਟੇਂਟ

By

Published : May 17, 2021, 2:45 PM IST

ਚੰਡੀਗੜ੍ਹ:ਭਾਰਤ ’ਚ ਡਬਲ ਮਿਊਟੇਂਟ ਕੋਰੋਨਾ ਦੇ ਵੈਰੀਏਂਟ B.1.167 ਨੂੰ ਪਹਿਲੀ ਵਾਰ ਸਾਲ 2020 ਅਕਤੂਬਰ ’ਚ ਲੱਭ ਲਿਆ ਗਿਆ ਸੀ, ਪਰ ਕਈ ਕਾਰਨਾਂ ਕਰਕੇ ਦੇਸ਼ ’ਚ ਦੂਸਰੀ ਲਹਿਰ ਨੇ ਬਹੁਤ ਕਹਿਰ ਬਰਪਾਇਆ ਹੈ, ਪਰ ਖ਼ਤਰਾ ਹਾਲੇ ਟੱਲਿਆ ਨਹੀਂ ਹੈ। ਕਿਉਂ ਕਿ ਕੋਰੋਨਾ ਦੇ ਦੂਸਰੇ ਵੈਰੀਏਂਟ ਦਾ ਇੱਕ ਹੋਰ ਮਿਊਟੇਸ਼ਨ ਹੋਇਆ ਹੈ, ਜਿਸ ਨਾਲ ਉਹ ਹੋਰ ਵੀ ਜ਼ਿਆਦਾ ਖ਼ਤਰਨਾਕ ਹੋ ਗਿਆ ਹੈ।

ਬੀਤੇ ਐਤਵਾਰ ਨੂੰ ਚੰਡੀਗੜ੍ਹ ਪੀਜੀਆਈ ਵੱਲੋਂ ਟੈਸਟਿੰਗ ਲਈ 23 ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 5 ਸੈਂਪਲ ਮਿਊਟੇਸ਼ਨ L452R ਅਤੇ E484Q ਵੈਰੀਏਂਟ ਮਿਲਿਆ ਹੈ। ਚੰਡੀਗੜ੍ਹ ਪੀਜੀਆਈ ਦੇ ਨਿਰਦੇਸ਼ਕ ਮੁਤਾਬਕ ਇਹ ਨਵਾਂ ਵੈਰੀਏਂਟ ਤੇਜ਼ੀ ਨਾਲ ਫੈਲੇਗਾ ਅਤੇ ਵੈਕਸੀਨ ਵੀ ਇਸ ਵੈਰੀਏਂਟ ਦੇ ਵਾਇਰਸ ਨੂੰ ਖ਼ਤਮ ਕਰਨ ’ਚ ਘੱਟ ਅਸਰਦਾਰ ਹੈ।

ਬੇਹੱਦ ਖ਼ਤਰਨਾਕ ਹੈ ਇਹ ਵਾਇਰਸ ਦਾ ਨਵਾਂ ਰੂਪ

ਨੈਸ਼ਨਲ ਸੈਂਟਰ ਫ਼ਾਰ ਡਿਜੀਜ਼ ਕੰਟਰੋਲ (NCDC) ਨੇ ਕੋਰੋਨਾ ਦੇ 'ਡਬਲ ਮਿਊਟੈਂਟ' ਵਾਇਰਸ ਦੀ ਜਾਣਕਾਰੀ ਕੁਝ ਮਹੀਨੇ ਪਹਿਲਾਂ ਹੀ ਦੇ ਦਿੱਤੀ ਸੀ। ਇਸ ਵੈਰੀਏਂਟ ਨੂੰ ਵਿਗਿਆਨਕ ਤੌਰ ’ਤੇ B.1.167 ਨਾਮ ਦਿੱਤਾ ਗਿਆ ਹੈ, ਜਿਸ ’ਚ ਦੋ ਤਰ੍ਹਾਂ ਦੇ ਮਿਊਟੇਸ਼ਨ ਸ਼ਾਮਲ ਹਨ - L452R ਅਤੇ E484Q ਮਿਊਟੇਸ਼ਨ। ਇਹ ਵਾਇਰਸ ਦਾ ਉਹ ਰੂਪ ਹੈ, ਜਿਨ੍ਹਾਂ ਦੇ ਜਿਨੋਮ ’ਚ ਦੋ ਵਾਰ ਬਦਲਾਓ ਹੋ ਚੁੱਕਿਆ ਹੈ।

ਵਾਇਰਸ ਖ਼ੁਦ ਨੂੰ ਲੰਮੇ ਸਮੇਂ ਤੱਕ ਪ੍ਰਭਾਵਸ਼ਾਲੀ ਰੱਖਣ ਲਈ ਲਗਾਤਾਰ ਆਪਣੀ ਜੈਨੇਟਿਕ ਸਰੰਚਨਾ ’ਚ ਬਦਲਾਓ ਲਿਆਉਂਦੇ ਰਹਿੰਦੇ ਹਨ, ਤਾਂਕਿ ਉਨ੍ਹਾਂ ਨਸ਼ਟ ਨਾ ਕੀਤਾ ਜਾ ਸਕੇ। ਦੋ ਤਰ੍ਹਾਂ ਦੇ ਮਿਊਟੇਸ਼ਨ ਕਾਰਨ ਹੀ ਇਹ ਬੇਹੱਤ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਅਜਿਹੇ ’ਚ ਇਸ ਨੂੰ ਕੋਰੋਨਾ ਵਾਇਰਸ ਦਾ ਟ੍ਰਿਪਲ ਮਿਊਟੈਂਟ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸਰਪੰਚ ਦੇ ਯਤਨਾਂ ਸਦਕਾ ਹਾਲੇ ਤੱਕ ਨਹੀ ਹੋਈ ਇਸ ਪਿੰਡ ’ਚ ਕੋਰੋਨਾ ਦੀ ਐਂਟਰੀ

ABOUT THE AUTHOR

...view details