ਹੈਦਰਾਬਾਦ ਡੈਸਕ:ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਦੇ ਨਾਂਅ ਇਕ ਆਡੀਓ ਜਾਰੀ ਕੀਤੀ ਹੈ ਜਿਸ ਨੂੰ "ਖੂਨ ਦਾ ਬਦਲਾ ਖੂਨ" ਨਾਮ ਦਿੱਤਾ ਗਿਆ ਹੈ। ਉਸ ਨੇ ਆਡੀਓ ਰਾਹੀ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ ਵਿੱਚ ਦਰਬਾਰ ਸਾਹਿਬ ਦੀ ਫੇਰੀ (Sikhs For Justice General Council Gurpatwant Singh Pannu) ਸਮੇਂ ਬਿਨਾਂ ਵਿਰੋਧ ਤੋਂ ਲੰਘਣ ਵੇਲ੍ਹੇ "ਗਾਂਧੀ-ਨਹਿਰੂ" ਪਰਿਵਾਰ ਨੂੰ 1955 ਤੇ 1984 ਦਾ ਸਮਾਂ ਯਾਦ ਕਰਵਾਇਆ।
"ਕਸ਼ਮੀਰੀ ਲੜਾਕਿਆਂ ਦੀ ਮਦਦ ਲਵੇਗਾ SFJ":SFJ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਜਾਰੀ ਮੈਸੇਜ ਜ਼ਰੀਏ ਰਾਹੁਲ ਗਾਂਧੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਜਿਸ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ, ਉਸ ਦੀਆਂ ਨਸਲਾਂ ਤੱਕ ਖ਼ਤਮ ਕਰ ਦਿੱਤੀਆਂ ਗਈਆਂ ਹਨ, ਸਿਰਫ਼ ਰਾਹੁਲ ਗਾਂਧੀ ਜਿਊਂਦਾ ਬਚਿਆ ਹੈ। ਅੱਗੇ ਕਿਹਾ ਕਿ ਉਹ ਕਸ਼ਮੀਰੀ ਲੜਾਕਿਆਂ ਦੀ ਮਦਦ ਨਾਲ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਤੋਂ ਸ੍ਰੀਨਗਰ ਯਾਤਰਾ ਦੀ ਪੈੜ ਨਪ ਰਹੇ ਹਨ। ਰਾਹੁਲ ਗਾਂਧੀ ਨੂੰ ਲਾਲ ਚੌਂਕ ਵਿਖੇ ਤਿਰੰਗਾ (SFJ on Visit Golden temple By Rahul Gandhi) ਨਹੀਂ ਫਹਿਰਾਉਣ ਦਿੱਤਾ ਜਾਵੇਗ।
ਅਕਾਲੀ ਦਲ ਬਾਦਲ ਭਾਰਤ ਸਰਕਾਰ ਦਾ ਬਦਲਵਾਂ ਚਿਹਰਾ:ਗੁਰਪਤਵੰਤ ਸਿੰਘ ਪੰਨੂੰ ਨੇ ਆਡੀਓ ਵਿੱਚ ਕਿਹਾ ਕਿ ਜਿੱਥੇ, ਅਕਾਲੀ ਦਲ ਬਾਦਲ ਭਾਰਤ ਸਰਕਾਰ ਦਾ ਬਦਲਵਾਂ ਚਿਹਰਾ ਹੈ, ਉੱਥੇ ਹੀ, ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ "ਚੱਲਦੀਆਂ ਫਿਰਦੀਆਂ ਲਾਸ਼ਾਂ" ਹਨ। ਉਸ ਨੇ ਕਿਹਾ ਕਿ ਹੋਰ ਪੰਥਕ ਜਥੇਬੰਦੀਆਂ ਜੋ ਹਥਿਆਰਾਂ ਨਾਲ (SFJ Pannu On Jathedar Akal Takhat Sahib And SAD) ਖਾਲਿਸਤਾਨ ਦੀ ਪ੍ਰਾਪਤੀ ਚਾਹੁੰਦੀਆਂ ਹਨ, ਉਨ੍ਹਾਂ ਵੱਲੋਂ ਵੀ ਰਾਹੁਲ ਗਾਂਧੀ ਦਾ ਵਿਰੋਧ ਨਾ ਕਰਨਾ, ਕਿਤੇ ਨਾ ਕਿਤੇ ਉਨ੍ਹਾਂ ਨੂੰ ਇਕੋ ਕਟਹਿਰੇ ਵਿੱਚ ਖੜਾ ਕਰਦਾ ਹੈ। ਉਸ ਨੇ ਅੱਗੇ ਕਿਹਾ ਕਿ ਇਤਿਹਾਸ ਕਦੇ ਵੀ ਗਿਆਨੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਧਾਮੀ ਨੂੰ ਮੁਆਫ ਨਹੀਂ ਕਰੇਗਾ।
ਪੰਜਾਬ 'ਚ ਅੱਜ ਤੋਂ ਸ਼ੁਰੂ ਹੋਈ ਹੈ ਭਾਰਤ ਜੋੜੋ ਯਾਤਰਾ:ਪੰਜਾਬ ਵਿੱਚ ਅੱਜ ਤੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਆਗਾਜ਼ ਹੋ ਗਿਆ ਹੈ। ਸਰਹਿੰਦ ਤੋਂ ਪੈਦਲ ਯਾਤਰਾ ਸ਼ੁਰੂ ਹੋ ਗਈ ਹੈ। ਸ਼ੰਭੂ ਬਾਰਡਰ ਰਾਹੀਂ ਐਂਟਰੀ ਤੋਂ ਬਾਅਦ ਸਵੇਰੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਵਿੱਚ (Bharat Jodo Yatra starts from Sirhind) ਮੱਥਾ ਟੇਕਿਆ ਅਤੇ ਇਸ ਦੇ ਨਾਲ ਹੀ ਰੋਜ਼ਾ ਸ਼ਰੀਫ ਵੀ ਸਿਜਦਾ ਕੀਤਾ। ਹਰਿਆਣਾ ਦੇ ਕਾਂਗਰਸੀ ਨੇਤਾ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਫਲੈਗ ਸੌਂਪਿਆ ਜਿਸ ਦੇ ਨਾਲ ਹੀ ਯਾਤਰਾ ਦਾ ਆਗਾਜ਼ ਹੋ ਗਿਆ ਹੈ। ਬੀਤੇ ਦਿਨ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਸੀ।
ਇਹ ਵੀ ਪੜ੍ਹੋ:ਸਰਹਿੰਦ ਤੋਂ ਭਾਰਤ ਜੋੜੋ ਯਾਤਰਾ ਦਾ ਆਗਾਜ਼, ਰਾਹੁਲ ਗਾਂਧੀ ਨੇ ਕਿਹਾ- BJP ਤੇ RSS ਲੋਕਾਂ ਨੂੰ ਆਪਸ 'ਚ ਲੜਾ ਰਹੀ