ਪੰਜਾਬ

punjab

ETV Bharat / state

ਨੇਪਾਲ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਕਾ ਕੀਤਾ ਜਾਰੀ

ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਸਰਕਾਰ ਨੇ ਸਿੱਕਾ ਜਾਰੀ ਕੀਤਾ ਹੈ। ਨਵੰਬਰ 'ਚ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ। ਕੈਪਟਨ ਨੇ ਟਵੀਟ ਕਰ ਕੀਤਾ ਧੰਨਵਾਦ।

ਨੇਪਾਲ ਸਰਕਾਰ ਨੇ ਸਿੱਕਾ ਜਾਰੀ ਕੀਤਾ

By

Published : Jul 14, 2019, 1:10 PM IST

ਚੰਡੀਗੜ੍ਹ: ਨੇਪਾਲ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਕਾ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਨਵੰਬਰ 'ਚ ਮਨਾਇਆ ਜਾਣਾ ਹੈ। ਇਸ ਨੂੰ ਸਮਰਪਿਤ ਨੇਪਾਲ ਸਰਕਾਰ ਨੇ ਵੱਡਾ ਉਪਰਾਲਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਛਪਾਈ ਵਾਲਾ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਨੇਪਾਲ ਸਰਕਾਰ ਦੇ ਕੀਤਾ ਗਏ ਇਸ ਉਪਰਾਲੇ ਦੀ ਪੰਜਾਬ ਸਰਕਾਰ ਨੇ ਸ਼ਲਾਘਾ ਕੀਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰ ਨੇਪਾਲ ਸਰਕਾਰ ਦਾ ਧੰਨਵਾਦ ਕੀਤਾ ਹੈ।

ਕੈਪਟਨ ਨੇ ਕੀਤਾ ਟਵੀਟ

ਨੇਪਾਲ ਦੇ ਇਸ ਉਪਰਾਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਟਵੀਟ ਕਰ ਵਧਾਈ ਦਿੱਤੀ ਹੈ ਉੱਥੇ ਹੀ ਨੇਪਾਲ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।

ਇਹ ਵੀ ਪੜ੍ਹੋ- ਸੀਬੀਆਈ ਨੂੰ ਵੀ ਨਹੀਂ ਪਤਾ ਬੇਅਦਬੀ ਦੇ ਦੋਸ਼ੀ ਕੌਣ : ਅਮਨ ਅਰੋੜਾ

ABOUT THE AUTHOR

...view details