ਚੰਡੀਗੜ੍ਹ: ਨੇਪਾਲ ਦੇ ਰਾਜਦੂਤ ਨਿਲੰਬਰ ਆਚਾਰਿਆ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਨੇਪਾਲ ਦੇ ਰਾਜਦੂਤ ਨੇ ਪੰਜਾਬ ਦੇ ਟ੍ਰਾਂਸਪੋਰਟ, ਖੇਤੀਬਾੜੀ ਅਤੇ ਸੈਰ-ਸਪਾਟਾ ਖੇਤਰਾਂ ਵਿੱਚ ਨਿਵੇਸ਼ ਕਰਣ ਦੀ ਰੁਚੀ ਵਿਖਾਈ ਹੈ। ਰਾਜਦੂਤ ਨਿਲੰਬਰ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਦੇ ਉਦਯੋਗਕ ਘਰਾਣੇ ਪੰਜਾਬ ਦੀ ਮੌਜੂਦਾ ਸਰਕਾਰ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਮੌਕਿਆਂ ਦਾ ਇਸਤੇਮਾਲ ਕਰਨ ਦੇ ਚਾਹਵਾਨ ਹਨ।
ਕੈਪਟਨ ਨੇ ਮੁੱਖ ਸਕੱਤਰ ਨੂੰ ਨੇਪਾਲੀ ਵਿਦਿਆਰਥੀਆਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗੁਰੂ ਅੰਗਦ ਦੇਵ ਵੈਟੇਰਿਨਰੀ ਐਨਿਮਲ ਸਾਇੰਸੇਜ਼ ਯੂਨੀਵਰਸਿਟੀ ਵਿੱਚ ਕੁੱਝ ਸੀਟਾਂ ਦੇਣ ਦਾ ਕਿਹਾ ਤਾਂ ਜੋ ਨੇਪਾਲ ਦੇ ਵਿਦਿਆਰਥੀ ਖੇਤੀਬਾੜੀ ਅਤੇ ਪਸ਼ੁ ਧਨ ਦੇ ਖੇਤਰ ਵਿੱਚ ਪੰਜਾਬ ਦੇ ਅਨੁਭਵਾਂ ਦਾ ਮੁਨਾਫ਼ਾ ਚੁੱਕ ਸਕਣ।