ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਐਂਟਰੈਂਸ ਦੇਣ ਵਾਲੇ ਵਿਦਿਆਰਥੀਆਂ ਉੱਪਰ ਵੀ ਕੋਰੋਨਾ ਮਹਾਂਮਾਰੀ ਨੇ ਸੰਕਟ ਪੈਦਾ ਕਰ ਦਿੱਤਾ ਹੈ। ਜਿੱਥੇ ਕਈ ਸੂਬਿਆਂ ਵਿੱਚ ਕੋਚਿੰਗ ਇੰਸਟੀਚਿਊਟ ਬੰਦ ਹੋਣ ਨਾਲ ਪੜ੍ਹਾਈ ਉੱਪਰ ਅਸਰ ਪਿਆ। ਉੱਥੇ ਹੀ NEET ਸਣੇ JEE ਅਤੇ ਹੋਰ ਪੇਪਰ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਉੱਪਰ ਵੀ ਅਸਰ ਪਿਆ ਹੈ। ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਸੈਕਟਰ-35 ਦੇ ਵਿੱਚ ਰਹਿਣ ਵਾਲੀ ਵੈਸ਼ਨਵੀ ਦੁਬੇ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ ਨੀਟ ਦੇ ਪੇਪਰ ਦੀ ਕੋਚਿੰਗ ਲਈ ਸੀ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੇਪਰ ਰੱਦ ਹੋ ਗਿਆ।
NEET ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ 'ਤੇ ਪਿਆ ਲੌਕਡਾਊਨ ਦਾ ਅਸਰ
ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਸੈਕਟਰ-35 ਵਿੱਚ ਰਹਿਣ ਵਾਲੀ ਵੈਸ਼ਨਵੀ ਦੁਬੇ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ ਨੀਟ ਦੇ ਪੇਪਰ ਦੀ ਕੋਚਿੰਗ ਲਈ ਸੀ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੇਪਰ ਰੱਦ ਹੋ ਗਿਆ।
ਉਨ੍ਹਾਂ ਦਾ ਕਹਿਣਾ ਹੈ ਕਿ ਲੌਕਡਾਊਨ ਨਾਲ ਫਾਇਦਾ ਹੋਇਆ ਹੈ, ਉਹ ਹੁਣ ਹੋਰ ਵਧੀਆ ਤਰੀਕੇ ਨਾਲ ਪੇਪਰ ਦੀ ਤਿਆਰੀ ਕਰ ਸਕਦੀ ਹੈ। ਕਿਉਂਕਿ ਉਸ ਕੋਲ ਹੁਣ ਸਮਾਂ ਹੋਰ ਵੱਧ ਮਿਲ ਚੁੱਕਿਆ ਪਰ ਗਰੁੱਪ ਡਿਸਕਸ਼ਨ ਅਤੇ ਇੰਸਟੀਚਿਊਟ ਵਿੱਚ ਲਏ ਜਾਣ ਵਾਲੇ ਮੌਕ ਟੈਸਟ ਨਾ ਹੋਣ ਕਾਰਨ ਸਮੱਸਿਆ ਵੀ ਆ ਰਹੀ ਹੈ।
ਵੈਸ਼ਨਵੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਨੋਟਿਸ ਅਤੇ ਸਿਲੇਬਸ ਦੀ ਤਿਆਰੀ ਕਰਨ ਸਬੰਧੀ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇੱਕ ਟਾਈਮ ਸ਼ਡਿਊਲ ਤਿਆਰ ਕਰਨ ਦੇ ਬਾਵਜੂਦ ਵੀ ਕੋਈ ਵੀ ਕੁਆਰੀ ਡਿਸਕਸ ਕਰਨ ਦੇ ਲਈ ਫੋਨ ਰਾਹੀਂ ਉਹ ਆਪਣੇ ਪੁਰਾਣੇ ਅਧਿਆਪਕਾਂ ਨਾਲ ਰਾਬਤਾ ਕਾਇਮ ਘਰ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰਦੀ ਹੈ। ਦੱਸ ਦੇਈਏ ਕਿ ਜਿੱਥੇ ਇੰਸਟੀਚਿਊਟ ਸੰਸਥਾਨ ਬੰਦ ਹੋਣ ਨਾਲ ਕੋਚਿੰਗ ਲੈਣ ਦੇ ਵਿੱਚ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸੋਸ਼ਲ ਮੀਡੀਆ ਦੇ ਰਾਹੀਂ ਬੱਚੇ ਵੀ ਪੇਪਰਾਂ ਦੀਆਂ ਤਿਆਰੀ ਕਰ ਰਹੇ ਹਨ।