ਪੰਜਾਬ

punjab

ETV Bharat / state

ਐਨ.ਸੀ.ਸੀ. ਸਰਟੀਫਿਕੇਟ ਧਾਰਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਵਾਧੂ ਅੰਕ ਦੇਣ 'ਤੇ ਵਿਚਾਰ ਕਰਾਂਗੇ: ਤ੍ਰਿਪਤ ਬਾਜਵਾ - ਐਨ.ਸੀ.ਸੀ. ਸਰਟੀਫਿਕੇਟ ਧਾਰਕਾਂ ਨੂੰ ਸਰਕਾਰੀ ਨੌਕਰੀਆਂ

ਮੇਜਰ ਜਨਰਲ ਆਰ.ਐਸ. ਮਾਨ ਅਤੇ ਪੰਜਾਬ ਦੇ ਐਨ. ਸੀ. ਸੀ. ਅਫਸਰਾਂ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਐਨ.ਸੀ.ਸੀ. ਗਤੀਵਿਧੀਆਂ ਲਈ ਸਰਕਾਰੀ ਕਾਲਜਾਂ ਵਿੱਚ ਇਮਾਰਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

Major General R.S. maan
ਫ਼ੋਟੋ

By

Published : Nov 30, 2019, 2:07 PM IST

ਚੰਡੀਗੜ੍ਹ: ਪੰਜਾਬ ਸਰਕਾਰ ਐਨ.ਸੀ.ਸੀ. ਸਰਟੀਫਿਕੇਟ ਧਾਰਕ ਕੈਡਿਟਾਂ ਨੂੰ ਸਰਕਾਰੀ ਨੌਕਰੀਆਂ ਵਿਚ ਵਾਧੂ ਅੰਕ ਪ੍ਰਦਾਨ ਕਰਨ ਬਾਰੇ ਵਿਚਾਰ ਕਰੇਗੀ। ਦੱਸ ਦਈਏ ਕਿ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਐਨ.ਸੀ.ਸੀ. ਦੀ ਸਾਲਾਨਾ ਅਪਡੇਟ 'ਤੇ ਪੰਜਾਬ ਦੇ ਐਨ.ਸੀ.ਸੀ ਅਫਸਰਾਂ ਨੂੰ ਆਸ਼ਵਾਸਨ ਦਿੱਤਾ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਐਨ.ਸੀ.ਸੀ ਗਤੀਵਿਧੀਆਂ ਨੂੰ ਚਲਾਉਣ ਲਈ ਸਰਕਾਰੀ ਕਾਲਜਾਂ ਵਿੱਚ ਇਮਾਰਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਨਵੇਂ ਬਣੇ ਕਾਲਜਾਂ ਵਿੱਚ ਇਸ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਿੱਜੀ ਇਮਾਰਤਾਂ ਵਿੱਚ ਐਨ.ਸੀ.ਸੀ ਦੀ ਗਤੀਵਿਧੀਆਂ ਨੂੰ ਚਲਾਇਆ ਜਾ ਰਿਹਾ ਹੈ, ਜਿਸ ਦਾ ਉਨ੍ਹਾਂ ਨੂੰ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ।

ਫ਼ੋਟੋ

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸੰਵੇਦਨਸ਼ੀਲਤਾ ਅਤੇ ਨੌਜਵਾਨਾਂ ਨੂੰ ਬਿਹਤਰ ਨਾਗਰਿਕ ਬਣਾਉਣ ਵਿੱਚ ਐਨ.ਸੀ.ਸੀ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਮੰਤਰੀ ਨੇ ਪੰਜਾਬ ਵਿੱਚ ਐਨ.ਸੀ.ਸੀ. ਦੇ ਵਿਸਥਾਰ ਲਈ ਐਨ.ਸੀ.ਸੀ ਅਧਿਕਾਰੀਆਂ ਨਾਲ ਵਿਚਾਰ ਕੀਤਾ। ਪੰਜਾਬ ਸਰਕਾਰ ਨੂੰ ਹੋਰ ਐਨ.ਸੀ.ਸੀ. ਯੂਨਿਟਾਂ ਦੀ ਅਲਾਟਮੈਂਟ ਅਤੇ ਨਵੀਆਂ ਇਕਾਈਆਂ ਦੀ ਸਥਾਪਨਾ ਲਈ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਇਆ।

ਫ਼ੋਟੋ

ਇਹ ਵੀ ਪੜ੍ਹੋ: ਬਕਸਰ ਗਰੁੱਪ ਦੇ ਮੈਂਬਰ ਨੂੰ ਰੂਪਨਗਰ ਪੁਲਿਸ ਨੇ ਕੀਤਾ ਕਾਬੂ

ਸਿੱਖਿਆ ਮੰਤਰੀ ਨੇ ਕਿਹਾ ਕਿ ਉੱਚੇਰੀ ਸਿੱਖਿਆ ਵਿਭਾਗ ਨਾਲ ਸਬੰਧਤ ਐਨ.ਸੀ.ਸੀ. ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ।

ਇਸ ਵਿਸ਼ੇ 'ਤੇ ਮੇਜਰ ਜਨਰਲ ਆਰ.ਐਸ. ਮਾਨ, ਵੀ.ਐਸ.ਐਮ., ਐਡੀਸ਼ਨਲ ਡੀ.ਜੀ., ਐਨ.ਸੀ.ਸੀ ਡਾਇਰੈਕਟੋਰੇਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ (ਪੀ.ਐਚ.ਐਚ.ਪੀ. ਐਂਡ ਸੀ) ਨੇ ਕਿਹਾ ਕਿ ਪਿਛਲੇ ਵਰ੍ਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਤੀਜਾਕੁੰਨ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦਾ ਪੂਰਾ ਸਮਰਥਨ ਮਿਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਪੰਜਾਬ ਵਿੱਚ ਐਨ.ਸੀ.ਸੀ. ਦੀਆਂ ਗਤੀਵਿਧੀਆਂ ਵਿੱਚ ਵੱਡਾ ਸੁਧਾਰ ਹੋਇਆ ਹੈ।

ABOUT THE AUTHOR

...view details