ਪੰਜਾਬ

punjab

ETV Bharat / state

ਨਵਜੋਤ ਸਿੱਧੂ ਨੇ ਸਾਂਝੀ ਕੀਤੀ ਪਤਨੀ ਦੀ ਸਿਹਤ ਸਬੰਧੀ ਜਾਣਕਾਰੀ, ਕਿਹਾ- ਆਪ੍ਰੇਸ਼ਨ ਸਫ਼ਲ, ਰਿਪੋਰਟ ਪਾਜ਼ੀਟਿਵ - ਨਵਜੋਤ ਸਿੱਧੂ ਦੀ ਪਤਨੀ ਦੀ ਸਿਹਤ

ਨਵਜੋਤ ਸਿੱਧੂ ਨੇ ਅਪਣੀ ਪਤਨੀ ਦੇ ਛਾਤੀ ਦੇ ਕੈਂਸਰ ਨੂੰ ਲੈ ਕੇ ਹੋਏ ਸਫਲ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆ ਟਵੀਟ ਕੀਤਾ ਗਿਆ। ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਸਿਹਤ ਵਿੱਚ ਸੁਧਾਰ ਤੇ ਵਿਵਹਾਰ ਬੱਚਿਆਂ ਵਾਂਗ ਹੋ ਗਿਆ ਹੈ।

Navjot Kaur Sidhu Breast Cancer, Navjot Kaur Sidhu Health
Navjot Singh Sidhu Tweet Over Health Condition Of Wife Navjot Kaur Sidhu

By

Published : Apr 25, 2023, 11:23 AM IST

ਚੰਡੀਗੜ੍ਹ:ਦਿੱਗਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਨੇ ਟਵੀਟ ਕਰਕੇ ਪਤਨੀ ਨਵਜੋਤ ਕੌਰ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਨਵਜੋਤ ਸਿੱਧੂ ਦੀ ਪਤਨੀ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਸੋਮਵਾਰ ਨੂੰ ਨਵਜੋਤ ਕੌਰ ਦਾ ਆਪਰੇਸ਼ਨ ਕੀਤਾ ਗਿਆ। ਨਵਜੋਤ ਸਿੱਧੂ ਨੇ ਅਪਰੇਸ਼ਨ ਤੋਂ ਬਾਅਦ ਪਤਨੀ ਨਵਜੋਤ ਕੌਰ ਨਾਲ ਤਸਵੀਰ ਟਵੀਟ ਕੀਤੀ।

ਨਵਜੋਤ ਸਿੱਧੂ ਦਾ ਪਤਨੀ ਲਈ ਟਵੀਟ:ਸਿੱਧੂ ਨੇ ਟਵੀਟ ਕਰਦਿਆ ਲਿਖਿਆ ਕਿ 'ਸਭ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਨਾਲ ਮੇਰੀ ਪਤਨੀ ਦਾ ਅਪਰੇਸ਼ਨ ਸਫਲ ਰਿਹਾ, ਉਸ ਦੀ ਰਿਪੋਰਟ ਪਾਜ਼ੀਟਿਵ ਹੈ ਅਤੇ ਉਹ ਠੀਕ ਹੋਣ ਦੇ ਰਾਹ 'ਤੇ ਹੈ, ਉਸ ਦਾ ਵਿਵਹਾਰ ਬੱਚਿਆਂ ਵਰਗਾ ਹੋ ਗਿਆ ਹੈ, ਅਨੁਸ਼ਾਸਿਤ ਇਲਾਜ, ਖੁਰਾਕ ਨਾਲ ਉਹ ਜਲਦੀ ਹੀ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣਗੇ।' ਇਸ ਦੇ ਨਾਲ ਹੀ ਉਨ੍ਹਾਂ ਨੇ ਦੋਹਾਂ ਦੀ ਇਕ ਤਾਜ਼ਾ ਫੋਟੋ ਸਾਂਝੀ ਕੀਤੀ ਹੈ।

ਕੈਂਸਰ ਦੀ ਦੂਜੀ ਸਟੇਜ 'ਤੇ ਨਵਜੋਤ ਕੌਰ:ਡਾ. ਨਵਜੋਤ ਕੌਰ ਸਿੱਧੂ ਛਾਤੀ ਦੇ ਕੈਂਸਰ ਦੀ ਦੂਜੀ ਸਟੇਜ 'ਤੇ ਹੈ। ਨਵਜੋਤ ਕੌਰ ਨੂੰ ਖੱਬੇ ਛਾਤੀ ਵਿੱਚ ਸਟੇਜ 2 ਕਾਰਸੀਨੋਮਾ ਕੈਂਸਰ ਦਾ ਪਤਾ ਲੱਗਿਆ ਹੈ। ਉਨ੍ਹਾਂ ਦਾ ਇਲਾਜ ਡਾ. ਭੁਪਿੰਦਰ ਸਿੰਘ ਸੀਨੀਅਰ ਕੰਸਲਟੈਂਟ ਸਰਜੀਕਲ ਓਨਕੋਲੋਜਿਸਟ, ਸਾਬਕਾ ਟਾਟਾ ਕੈਂਸਰ ਹਸਪਤਾਲ ਦੁਆਰਾ ਕੀਤਾ ਗਿਆ ਹੈ। ਨਵਜੋਤ ਕੌਰ ਇੰਡਸ ਇੰਟਰਨੈਸ਼ਨਲ ਹਸਪਤਾਲ 'ਚ ਦਾਖਲ ਹੈ। ਡਾਕਟਰ ਮੁਤਾਬਕ ਸਿੱਧੂ ਨੂੰ ਕੀਮੋਥੈਰੇਪੀ ਦੀ ਸਖ਼ਤ ਲੋੜ ਹੈ। ਡਾ. ਨਵਜੋਤ ਕੌਰ ਸਿੱਧੂ ਦਾ ਹਾਰਮੋਨਲ ਇਲਾਜ ਅਤੇ ਰੇਡੀਓਥੈਰੇਪੀ ਹਰ 5 ਤੋਂ 6 ਮਹੀਨੇ ਬਾਅਦ ਕੀਤੀ ਜਾਵੇਗੀ। ਡਾਕਟਰ ਭੁਪਿੰਦਰ ਅਨੁਸਾਰ ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਕਾਫੀ ਹੱਦ ਤੱਕ ਹਰਾ ਦਿੱਤਾ ਹੈ।

ਇਸ ਤੋਂ ਪਹਿਲਾਂ ਨਵਜੋਤ ਕੌਰ ਨੇ ਅਪਣੇ ਵਾਲ ਕੀਤੀ ਸੀ ਦਾਨ: ਡਾਕਟਰ ਨਵਜੋਤ ਕੌਰ ਨੇ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਦੂਜਿਆਂ ਦਾ ਦਰਦ ਜਾਣਿਆ ਹੈ। ਉਨ੍ਹਾਂ ਨੇ ਆਪਣੇ ਲੰਬੇ ਵਾਲ ਕਟਵਾਏ ਅਤੇ ਦਾਨ ਕਰ ਦਿੱਤੇ। ਆਪਣੀ ਨਵੀਂ ਬੁਆਏ ਕੱਟ ਲੁੱਕ ਨੂੰ ਸਾਂਝਾ ਕਰਦੇ ਹੋਏ, ਨਵਜੋਤ ਕੌਰ ਨੇ ਟਵੀਟ ਕਰਦਿਆ ਇਹ ਜਾਣਕਾਰੀ ਸਾਂਝੀ ਕੀਤੀ ਸੀ। ਇਸ ਦੇ ਨਾਲ ਹੀ, ਲੋਕਾਂ ਨੂੰ ਆਪਣੇ ਵਾਲ ਦਾਨ ਕਰਨ ਲਈ ਵੀ ਕਿਹਾ, ਤਾਂ ਕਿ ਲੋੜਵੰਦ ਕੈਂਸਰ ਮਰੀਜ਼ ਨੂੰ ਇੱਕ ਸਸਤੀ ਵਿੱਗ ਮਿਲ ਸਕੇ।

ਟਵਿੱਟਰ 'ਤੇ ਆਪਣੀ ਪੋਸਟ ਸਾਂਝੀ ਕਰਦਿਆਂ ਡਾਕਟਰ ਨਵਜੋਤ ਕੌਰ ਨੇ ਕਿਹਾ, 'ਚੀਜ਼ਾਂ ਨੂੰ ਨਾਲੇ 'ਚ ਸੁੱਟਣਾ ਦੂਜਿਆਂ ਲਈ ਬਹੁਤ ਮਾਇਨੇ ਰੱਖਦਾ ਹੈ। ਮੈਂ ਹੁਣੇ ਹੀ ਆਪਣੇ ਲਈ ਇੱਕ ਕੁਦਰਤੀ ਵਾਲ ਵਿੱਗ ਦੀ ਕੀਮਤ ਬਾਰੇ ਪੁੱਛਗਿੱਛ ਕੀਤੀ ਜਿਸ ਦੀ ਮੈਨੂੰ ਦੂਜੀ ਕੀਮੋਥੈਰੇਪੀ ਤੋਂ ਬਾਅਦ ਲੋੜ ਪਵੇਗੀ, ਉਸ ਦੀ ਕੀਮਤ ਲਗਭਗ 50,000 ਤੋਂ 70,000 ਰੁਪਏ ਹੈ। ਇਸ ਲਈ ਮੈਂ ਕੈਂਸਰ ਦੇ ਮਰੀਜ਼ ਨੂੰ ਆਪਣੇ ਵਾਲ ਦਾਨ ਕਰਨ ਦਾ ਫੈਸਲਾ ਕੀਤਾ, ਕਿਉਂਕਿ ਜ਼ਿਆਦਾ ਦਾਨ ਕਰਨ ਦਾ ਮਤਲਬ ਹੈ ਸਸਤੇ ਵਾਲ ਉਪਲਬਧ।'

ਇਹ ਵੀ ਪੜ੍ਹੋ:Sacrilege In Morinda: ਸਾਂਸਦ ਬਿੱਟੂ ਨੇ ਸ਼੍ਰੋਮਣੀ ਕਮੇਟੀ 'ਤੇ ਚੁੱਕੇ ਸਵਾਲ, ਕਿਹਾ- ਸਿੱਖੀ ਦਾ ਪ੍ਰਚਾਰ ਕਰਨ ‘ਚ ਕਮੇਟੀ ਫੇਲ੍ਹ

ABOUT THE AUTHOR

...view details