ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਦਾ ਮੁੱਦਾ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਕੇਂਦਰ ਵਲੋਂ ਜੈੱਡ ਪਲੱਸ ਸੁਰੱਖਿਆ ਦੇਣ ਅਤੇ ਬਾਅਦ ਵਿੱਚ ਭਗਵੰਤ ਮਾਨ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਇਹ ਕਹਿਣਾ ਕਿ ਉਨ੍ਹਾਂ ਨੂੰ ਪੰਜਾਬ ਅਤੇ ਦਿੱਲੀ ਵਿੱਚ 'ਜੇਡ-ਪਲਾਸ' ਸੁਰੱਖਿਆ ਵਿੱਚ ਸੀਆਰਪੀਐਫ ਕਰਮਚਾਰੀਆਂ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਲਗਾਤਰ ਪੰਜਾਬ ਦੇ ਸਿਆਸੀ ਲੀਡਰ ਬਿਆਨ ਦੇ ਰਹੇ ਹਨ। ਸੁੱਖਜਿੰਦਰ ਸਿੰਘ ਰੰਧਾਵਾ ਵਲੋਂ ਵੀ ਲੰਘੇ ਕੱਲ੍ਹ ਬਿਆਨ ਦੇ ਕੇ ਮਾਨ ਨੂੰ ਇਹ ਨਾ ਕਰਨ ਤੋਂ ਵਰਜਿਆ ਸੀ। ਹੁਣ ਸਿੱਧੂ ਦਾ ਟਵੀਟ ਆਇਆ ਹੈ।
ਕੀ ਲਿਖਿਆ ਸਿੱਧੂ ਨੇ :ਸਿੱਧੂ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਮਾਨ ਨੂੰ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ। ਸਿੱਧੂ ਨੇ ਸਵਾਲ ਕੀਤਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਕਿਉਂ ਬਣਾ ਰਹੇ ਹੋ।ਸਿੱਧੂ ਨੇ ਕਿਹਾ ਕਿ ਮਾਨ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਕੋਈ ਸਬਕ ਨਹੀਂ ਲਿਆ ਗਿਆ ਹੈ। ਸਿੱਧੂ ਨੇ ਕਿਹਾ ਕਿ ਮਾਨ ਸਾਹਿਬ ਨੇ ਆਪ ਹੀ ਵੀਆਈਪੀ ਸੁਰੱਖਿਆ ਖਤਮ ਕਰਨ ਦੀ ਗੱਲ ਕਹੀ ਸੀ, ਪਰ ਮਾਨ ਦੇ ਕਾਫਿਲੇ ਦੇਖ ਨਹੀਂ ਲੱਗਦਾ। ਆਪਣੇ ਬੌਸ ਦੇ ਘਰ ਦੀ ਰੈਨੋਵੇਸ਼ਨ ਉੱਤੇ 100 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਕਰ ਦਿੱਤਾ ਹੈ। ਇਸ ਉੱਤੇ ਪੰਜਾਬ ਦੇ ਸਾਰੇ ਵਸੀਲੇ ਖਰਚ ਦਿੱਤੇ ਹਨ।