ਚੰਡੀਗੜ੍ਹ:ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਭਗ ਇੱਕ ਸਾਲ ਤੋਂ ਮਗਰੋਂ ਰੋਡ ਰੇਜ਼ ਮਾਮਲੇ ਵਿੱਚ ਜੇਲ੍ਹ ਕੱਟਣ ਤੋਂ ਬਾਅਦ ਬਾਹਰ ਆਏ ਨੇ ਅਤੇ ਹੁਣ ਉਹ ਲਗਾਤਾਰ ਸਿਆਸੀ ਗਤੀਵਿਧੀਆਂ ਨੂੰ ਲੈਕੇ ਐਕਸ਼ਨ ਵਿੱਚ ਹਨ। ਨਵਜੋਤ ਸਿੱਧੂ ਨੇ ਹੁਣ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਰੰਜੁਨ ਖੜਗੇ ਨਾਲ ਮੁਲਾਕਾਤ ਕਰਕੇ ਖੁਸ਼ੀ ਅਤੇ ਜੋਸ਼ ਦਾ ਇਜ਼ਹਾਰ ਕੀਤਾ ਹੈ। ਨਵਜੋਤ ਸਿੱਧੂ ਨੇ ਮਲਿਕਰੰਜੁਨ ਖੜਗੇ ਨਾਲ ਕੀਤੀ ਮੁਲਕਾਤ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 9 ਵਾਰ ਵਿਧਾਇਕ ਅਤੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਮਲਿਕਰੰਜੁਨ ਖੜਗੇ ਪਛੜੇ ਲੋਕਾਂ ਦੇ ਲਈ ਹਮੇਸ਼ਾ ਇੱਕ ਚੈਂਪੀਅਨ ਦੀ ਤਰ੍ਹਾਂ ਸਹਾਈ ਹੋਏ ਨੇ। ਉਨ੍ਹਾਂ ਕਿਹਾ ਕਿ ਮਲਿਕਰੰਜੁਨ ਖੜ੍ਹਗੇ ਨੂੰ ਸੱਚ ਦੀ ਆਵਾਜ਼ ਅਤੇ ਭਰੋਸੋਯੋਗਤਾ ਦਾ ਦੂਜਾ ਨਾਂਅ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਅਸ਼ੀਰਵਾਦ ਲਿਆ ਹੈ। ਉਨ੍ਹਾਂ ਕਿਹਾ ਕਿ ਖੜ੍ਹਗੇ ਪਾਰਟੀ ਵਿੱਚ ਸਕਾਰਾਤਮਕ ਸੋਚ ਅਤੇ ਚੰਗੀ ਕਿਸਮਤ ਲਿਆਉਣ ਵਾਲੇ ਸ਼ਖ਼ਸ ਨੇ।
ਬੀਤੇ ਦਿਨ ਵੀ ਕੀਤੀ ਮੁਲਾਕਾਤ:ਦੱਸ ਦਈਏ ਬੀਤੇ ਦਿਨ ਵੀਨਵਜੋਤ ਸਿੰਘ ਸਿੱਧੂ ਨੇ ਰਿਹਾਈ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਸਿੱਧੂ ਨੇ ਇਸ ਮੁਲਾਕਾਤ ਦੀਆਂ ਫੋਟੋਆਂ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀਆਂ ਸਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਸ ਮੁਲਾਕਾਤ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੀ ਜ਼ਿਕਰ ਕੀਤਾ ਸੀ।ਨਵਜੋਤ ਸਿੱਧੂ ਨੇ ਟਵੀਟ ਜਾਰੀ ਕਰਦਿਆਂ ਲਿਖਿਆ ਸੀ ਕਿ "ਅੱਜ ਨਵੀਂ ਦਿੱਲੀ ਵਿੱਚ ਮੇਰੇ ਸਲਾਹਕਾਰ ਰਾਹੁਲ ਜੀ ਅਤੇ ਦੋਸਤ, ਫਿਲਾਸਫਰ, ਗਾਈਡ ਪ੍ਰਿਅੰਕਾ ਜੀ ਨੂੰ ਮਿਲੇ। ਤੁਸੀਂ ਮੈਨੂੰ ਜੇਲ੍ਹ ਭੇਜ ਸਕਦੇ ਹੋ, ਮੈਨੂੰ ਡਰਾ-ਧਮਕਾ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤੇ ਬਲੌਕ ਕਰ ਸਕਦੇ ਹੋ ਪਰ ਪੰਜਾਬ ਅਤੇ ਮੇਰੇ ਲੀਡਰਾਂ ਲਈ ਮੇਰੀ ਵਚਨਬੱਧਤਾ ਨਾ ਤਾਂ ਇੱਕ ਇੰਚ ਵੀ ਪਿੱਛੇ ਹਟੀ ਅਤੇ ਨਾ ਹੀ ਪਿੱਛੇ ਹਟੇਗੀ !!
" ਦੱਸ ਦਈਏ ਕਿ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਵਾਡਰਾ ਨਾਲ ਇਹ ਪਹਿਲੀ ਮੁਲਾਕਾਤ ਸੀ। ਹਾਲਾਂਕਿ ਜਦੋਂ ਸਿੱਧੂ ਜੇਲ੍ਹ ਵਿੱਚ ਸਨ ਉਸ ਸਮੇਂ ਪ੍ਰਿਅੰਕਾ ਗਾਂਧੀ ਵੱਲੋਂ ਵੀ ਟਵੀਟ ਜਾਰੀ ਕਰਦਿਆਂ ਲਿਖਿਆ ਸੀ ਕਿ, "ਪਾਰਟੀ ਤੁਹਾਨੂੰ ਉਡੀਕ ਰਹੀ ਹੈ। ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ।" ਹੁਣ ਸਸਪੈਂਸ ਬਣਿਆ ਹੋਇਆ ਹੈ ਕਿ ਆਖਰ ਸਿੱਧੂ ਨੂੰ ਹਾਈਕਮਾਨ ਵੱਲੋਂ ਕਿਹੜੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਫਿਲਹਾਲ ਇਹ ਹਾਲੇ ਚਰਚਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ:Covid-19 Review Meeting Today: ਸੀਐਮ ਮਾਨ ਅੱਜ ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਨਾਲ ਕਰਨਗੇ ਅਹਿਮ ਮੀਟਿੰਗ