ਪੰਜਾਬ

punjab

ETV Bharat / state

Navjot Singh Sidhu Son Karan Sidhu: ਨਵਜੋਤ ਸਿੰਘ ਸਿੱਧੂ ਦੇ ਘਰ ਆਈਆਂ ਖੁਸ਼ੀਆਂ, ਜਲਦ ਹੋਵੇਗਾ ਪੁੱਤਰ ਕਰਨ ਸਿੱਧੂ ਦਾ ਵਿਆਹ - political news

ਨਵਜੋਤ ਸਿੰਘ ਸਿੱਧੂ ਨੇ ਆਪਣੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਨਵਜੋਤ ਸਿੰਘ ਦੇ ਘਰ ਹੁਣ ਜਲ‍ਦ ਹੀ ਸ਼ਹਿਨਾਈਆਂ ਗੂੰਜਣ ਵਾਲੀਆਂ ਹਨ। ਸਿੱਧੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਸ਼ੁੱਭ ਦੁਰਗਾ-ਅਸ਼ਟਮੀ ਦੇ ਦਿਨ ਮਾਂ ਗੰਗਾ ਦੀ ਗੋਦ ਵਿੱਚ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ।

Navjot Sidhu Introduces His Would-Be Daughter-In-Law, son Karan Sidhu's marriage will happen soon
Navjot Singh Sidhu Son Karan Sidhu: ਨਵਜੋਤ ਸਿੰਘ ਸਿੱਧੂ ਦੇ ਘਰ ਆਈਆਂ ਖੁਸ਼ੀਆਂ,ਜਲਦ ਹੋਵੇਗਾ ਪੁੱਤਰ ਕਰਨ ਸਿੱਧੂ ਦਾ ਵਿਆਹ

By

Published : Jun 27, 2023, 10:34 AM IST

ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਘਰ ਜਲਦੀ ਸ਼ਹਿਨਾਈਆਂ ਗੂੰਜਣ ਵਾਲੀਆਂ ਹਨ। ਨਵਜੋਤ ਸਿੰਘ ਸਿੱਧੂ ਦੇ ਪੁੱਤਰ ਦਾ ਵਿਆਹ ਜਲਦ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਦੀ ਪੁਸ਼ਟੀ ਕੀਤੀ ਹੈ ਖੁਦ ਨਵਜੋਤ ਸਿੱਧੂ ਨੇ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿਚ ਉਹਨਾਂ ਨੇ ਲਿਖਿਆ ਕਿ 'ਮਿਲੋ ਸਾਡੇ ਘਰ ਦੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨੂੰ'। ਦਰਅਸਲ ਇਨ੍ਹੀ ਦਿਨੀਂ ਨਵਜੋਤ ਸਿੱਧੂ ਕੈਂਸਰ ਪੀੜਤ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨਾਲ ਘੁੰਮਣ ਫਿਰਨ ਵਿੱਚ ਲੱਗੇ ਹੋਏ ਹਨ। ਇਸ ਦੌਰਾਨ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦੇ ਨਾਲ ਨਜ਼ਰ ਆਉਂਦੇ ਹਨ। ਜਿੱਥੇ ਪੁੱਤਰ ਕਰਨ ਅਤੇ ਧੀ ਰਾਬੀਆ ਅਕਸਰ ਹੀ ਨਾਲ ਹੁੰਦੀ ਹੈ। ਪਰ ਇਸ ਵਾਰ ਤਸਵੀਰਾਂ ਵਿਚ ਇੱਕ ਨਵਾਂ ਚਿਹਰਾ ਨਜ਼ਰ ਆਇਆ ਜੋ ਕਿ ਸਿੱਧੂ ਪਰਿਵਾਰ ਦੀ ਹੋਣ ਵਾਲੀ ਨੂੰਹ ਹੈ।

ਜਲਦ ਵਿਆਹ ਕਰਵਾਉਣਗੇ ਪੁੱਤਰ ਕਰਨ ਸਿੱਧੂ :ਨਵਜੋਤ ਸਿੱਧੂ ਨੇ ਜੋ ਸੋਸ਼ਲ ਮੀਡੀਆ ਪੋਸਟ ਪਾਈ ਉਸ 'ਚ ਉਹਨਾਂ ਲਿਖਿਆ 'ਪੁੱਤਰ ਆਪਣੀ ਪਿਆਰੀ ਮਾਂ ਦੀ ਸਭ ਤੋਂ ਪਿਆਰੀ ਇੱਛਾ ਦਾ ਸਨਮਾਨ ਕਰਦਾ ਹੈ….ਦੁਰਗਾ-ਅਸ਼ਟਮੀ ਦੇ ਇਸ ਸ਼ੁਭ ਦਿਹਾੜੇ 'ਤੇ ਮਾਂ ਗੰਗਾ ਦੀ ਗੋਦ ਵਿੱਚ, ਇੱਕ ਨਵੀਂ ਸ਼ੁਰੂਆਤ, ਮਿਲੋ ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨੂੰ, ਉਨ੍ਹਾਂ ਨੇ ਪ੍ਰੋਮਿਸ ਬੈਂਡ ਇੱਕ ਦੂਜੇ ਨੂੰ ਦਿੱਤੇ ਹਨ।'' ਇਸ ਪੋਸਟ ਨੇ ਸਾਫ ਕਰਦਿੱਤਾ ਕਿ ਕਰਨ ਸਿੱਧੂ ਆਪਣੀ ਮਾਤਾ ਦੀ ਬਿਮਾਰੀ ਵਿੱਚ ਉੰਨਾ ਦਾ ਸਾਥ ਦੇ ਰਹੇ ਹਨ ਅਤੇ ਹੁਣ ਮਾਤਾ ਪਿਤਾ ਦੀ ਇੱਛਾ ਅਨੁਸਾਰ ਜਲਦ ਵਿਆਹ ਕਰਵਾਉਣਗੇ।

ਦੱਸ ਦਈਏ ਕਿ ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ ਅਤੇ ਉਹ ਪਟਿਆਲੇ ਦੇ ਜਾਣੇ-ਪਛਾਣੇ ਨਾਮ ਮਨਿੰਦਰ ਰੰਧਾਵਾ ਦੀ ਧੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ।ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਹਨ। ਅਕਸਰ ਹੀ ਦੋਹਾਂ ਪਰਿਵਾਰਾਂ ਨੂੰ ਇਕੱਠੇ ਦੇਖਿਆ ਗਿਆ ਹੈ ਅਤੇ ਇਹ ਦੋਸਤੀ ਹੁਣ ਰਿਸ਼ਤੇਦਾਰੀ ਵਿੱਚ ਬਦਲ ਗਈ ਹੈ।

ਪਰਿਵਾਰ ਨਾਲ ਸਮਾਂ ਬਿਤਾਅ ਰਹੇ ਸਿੱਧੂ : ਜ਼ਿਕਰਯੋਗ ਹੈ ਕਿ ਪਿੱਛਲੇ ਸਾਲ ਜਿੱਥੇ ਨਵਜੋਤ ਸਿੰਘ ਸਿੱਧੂ ਰੋਡ ਰੇਜ ਮਾਮਲੇ ਵਿਚ ਜੇਲ੍ਹ ਵਿੱਚ ਬੰਦ ਸਨ ਉਥੇ ਹੀ ਉਹਨਾਂ ਦੀ ਪਤਨੀ ਕੈਂਸਰ ਦੀ ਸ਼ਿਕਾਰ ਸੀ। ਜਿਸ ਦਾ ਪਤਾ ਕੁਝ ਮਹੀਨੇ ਪਹਿਲਾਂ ਹੀ ਲੱਗਿਆ ਹੈ ਅਤੇ ਜਦੋਂ ਦੇ ਨਵਜੋਤ ਸਿੱਧੂ ਸਜ਼ਾ ਪੂਰੀ ਕਰਕੇ ਬਾਹਰ ਆਏ ਹਨ, ਉਦੋਂ ਤੋਂ ਹੀ ਪਤਨੀ ਦੇ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਂਦੇ ਹੋਏ ਉਨਾਂ ਦੇ ਇਲਾਜ ਦੇ ਨਾਲ ਨਾਲ ਕੁਦਰਤ ਦੀਆਂ ਹਸੀਨ ਵਾਦੀਆਂ ਵਿੱਚ ਘੁੰਮਣਾ ਫਿਰਨਾ ਅਤੇ ਨਾਲ ਹੀ ਵੱਖ ਵੱਖ ਧਾਰਮਿਕ ਅਸਥਾਨਾਂ 'ਤੇ ਜਾ ਕੇ ਮੱਥਾ ਟੇਕਣਾ ਪੂਜਾ ਪਾਠ ਕਰਨਾ ਆਦਿ ਸਭ ਕਰ ਰਹੇ ਹਨ, ਤਾਂ ਜੋ ਉਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਤੰਦਰੁਸਤ ਹੋ ਸਕੇ।

ABOUT THE AUTHOR

...view details