ਨਵਜੋਤ ਕੌਰ ਸਿੱਧੂ ਦਾ ਪਵਨ ਬਾਂਸਲ ਨੂੰ ਕਰਾਰਾ ਜਵਾਬ - ਨਵਜੋਤ ਕੌਰ ਸਿੱਧੂ
ਡਾ. ਨਵਜੋਤ ਕੌਰ ਸਿੱਧੂ ਨੇ ਪਵਨ ਕੁਮਾਰ ਬਾਂਸਲ ਦੇ ਬਿਆਨ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕੋਈ ਬੱਚੀ ਨਹੀਂ ਹੈ, ਇੱਕ ਮਿੰਟ 'ਚ ਗੂਗਲ ਕਰੋ ਤਾਂ ਚੰਡੀਗੜ੍ਹ ਦੇ ਪਿੰਡਾਂ ਅਤੇ ਕਸਬਿਆਂ ਦੀ ਜਾਣਕਾਰੀ ਨਿੱਕਲ ਆਉਂਦੀ ਹੈ।
ਨਵਜੋਤ ਕੌਰ ਸਿੱਧੂ ਦਾ ਪਵਨ ਬਾਂਸਲ ਨੂੰ ਕਰਾਰਾ ਜਵਾਬ
ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਵਿੱਚ ਚੰਡੀਗੜ੍ਹ ਹਾਟ ਸੀਟ ਲਈ 2 ਸੀਨੀਅਰ ਕਾਂਗਰਸੀ ਆਗੂ ਆਹਮੋ-ਸਾਹਮਣੇ ਹਨ। ਇੱਕ ਪਾਸੇ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦਾ ਕਹਿਣਾ ਹੈ ਕਿ ਚੰਡੀਗੜ੍ਹ ਉਨ੍ਹਾਂ ਦੀ ਕਰਮ ਭੂਮਿ ਰਹੀ ਹੈ ਤਾਂ ਟਿਕਟ ਉਨ੍ਹਾਂ ਨੂੰ ਹੀ ਮਿਲੇਗੀ।
ਦੋਹਾਂ ਵੱਲੋਂ ਇੱਕ ਦੂਜੇ 'ਤੇ ਨਿਸ਼ਾਨੇ ਵਿਨ੍ਹਦੇ ਹੋਏ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਪਵਨ ਕੁਮਾਰ ਬਾਂਸਲ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਦੇ ਪਿੰਡਾਂ ਅਤੇ ਕਸਬਿਆਂ ਦੀ ਜਾਣਕਾਰੀ ਵੀ ਨਹੀਂ ਹੈ ਜਿਸ ਦਾ ਜਵਾਬ ਦਿੰਦੇ ਹੋਏ ਮੈਡਮ ਸਿੱਧੂ ਦਾ ਕਹਿਣਾ ਹੈ ਕਿ ਉਹ ਕੋਈ ਬੱਚੀ ਨਹੀਂ ਹੈ, ਇੱਕ ਮਿੰਟ 'ਚ ਗੂਗਲ ਕਰੋ ਤਾਂ ਸਾਰੀ ਜਾਣਕਾਰੀ ਨਿੱਕਲ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਮੈਂਨੂੰ ਟਿਕਟ ਮਿਲਣ ਮਗਰੋਂ ਪਵਨ ਬਾਂਸਲ ਸਾਰੇ ਚੰਡੀਗੜ੍ਹ ਬਾਰੇ ਦੱਸ ਦੇਣਗੇ ਅਤੇ ਜੇਕਰ ਟਿਕਟ ਉਨ੍ਹਾਂ ਨੂੰ ਮਿਲੀ ਤਾਂ ਮੈਂ ਆਪ ਉਨ੍ਹਾਂ ਦੇ ਨਾਲ ਰਹਾਂਗੀ।