ਚੰਡੀਗੜ੍ਹ:ਕੌਮੀ ਅੱਤਵਾਦ ਫਰੰਟ ਦੇ ਪ੍ਰਧਾਨ ਵੀਰੇਸ਼ ਸਾਂਡਿਆਲ ਨੇ ਪੰਜਾਬ ਵਿਚ ਅੰਮ੍ਰਿਤਪਾਲ ਦੀਆਂ ਵੱਧ ਰਹੀਆਂ ਗਤੀਵਿਧੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦਾ ਵਿਰੋਧ ਕੀਤਾ ਹੈ। ਇਸ ਲਈ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦੇਣ ਲਈ ਉਹ ਗਵਰਨਰ ਹਾਊਸ ਪਹੁੰਚੇ। ਜਿਸ ਮੰਗ ਪੱਤਰ ਵਿਚ ਪੰਜਾਬ ਅੰਦਰ ਵੱਧ ਰਹੀਆਂ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ, ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਮੋਰਚਾ ਅਤੇ ਰਾਮ ਰਹੀਮ ਦੀ ਪੈਰੋਲ ਕਰਨ ਵਾਲਿਆਂ ਦਾ ਵਿਰੋਧ ਕੀਤਾ ਹੈ ਅਤੇ ਨਾਲ ਹੀ ਇਹ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਨਾਲ ਚੱਲਣ ਵਾਲਿਆਂ ਦੇ ਲਾਈਸੈਂਸੀ ਹਥਿਆਰ ਰੱਦ ਕੀਤੇ ਜਾਣ, ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਹੋਵੇ।
ਅੰਮ੍ਰਿਤਪਾਲ ਨਾਲ ਚੱਲਣ ਵਾਲਿਆਂ ਦੇ ਲਾਈਸੈਂਸੀ ਹਥਿਆਰ ਰੱਦ ਕੀਤੇ ਜਾਣ:ਕੌਮੀ ਅੱਤਵਾਦ ਫਰੰਟ ਦੇ ਪ੍ਰਧਾਨ ਵੀਰੇਸ਼ ਸਾਂਡਿਆਲ ਨੇ ਪੰਜਾਬ ਵਿਚ ਅੰਮ੍ਰਿਤਪਾਲ ਦੀਆਂ ਵੱਧ ਰਹੀਆਂ ਗਤੀਵਿਧੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦਾ ਵਿਰੋਧ ਕੀਤਾ ਹੈ। ਇਸ ਲਈ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦੇਣ ਲਈ ਉਹ ਗਵਰਨਰ ਹਾਊਸ ਪਹੁੰਚੇ। ਜਿਸ ਮੰਗ ਪੱਤਰ ਵਿਚ ਪੰਜਾਬ ਅੰਦਰ ਵੱਧ ਰਹੀਆਂ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ, ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਮੋਰਚਾ ਅਤੇ ਰਾਮ ਰਹੀਮ ਦੀ ਪੈਰੋਲ ਕਰਨ ਵਾਲਿਆਂ ਦਾ ਵਿਰੋਧ ਕੀਤਾ ਹੈ ਅਤੇ ਨਾਲ ਹੀ ਇਹ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਨਾਲ ਚੱਲਣ ਵਾਲਿਆਂ ਦੇ ਲਾਈਸੈਂਸੀ ਹਥਿਆਰ ਰੱਦ ਕੀਤੇ ਜਾਣ, ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਹੋਵੇ। ਸ਼ਾਂਡਿਆਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਪੁਰਜੋਰ ਵਿਰੋਧ ਕੀਤਾ ਹੈ ਕਿਹਾ ਕਿ ਕਿਸੇ ਵੀ ਹਾਲਤ ਵਿਚ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਵੀ ਪਾਈਆਂ ਕਈ ਪਟੀਸ਼ਨਾਂ :ਅੱਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਸ਼ਾਂਡਿਆਲ ਦਾ ਕਹਿਣਾ ਹੈ ਪਿਛਲੇ 25 ਸਾਲਾਂ ਤੋਂ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਸਮੇਤ ਭਾਰਤ ਵਿੱਚ ਸਰਗਰਮ ਅੱਤਵਾਦੀਆਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਢਾਹ ਲਾਉਣ ਵਾਲੀਆਂ ਰਾਸ਼ਟਰ ਵਿਰੋਧੀ ਤਾਕਤਾਂ ਦੇ ਖਿਲਾਫ ਲਗਾਤਾਰ ਲੜ ਰਿਹਾ ਹੈ ਉਹ ਹਮੇਸ਼ਾ ਉਸ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਨੂੰ ਜਵਾਬ ਦਿੰਦਾ ਰਿਹਾ ਹੈ। ਇਹ ਜਵਾਬ ਕੌਮੀ ਪੱਧਰ ’ਤੇ ਜਨਤਕ ਮੀਟਿੰਗਾਂ ਕਰਕੇ, ਮੀਡੀਆ ਵਿੱਚ ਜਾ ਕੇ ਅਤੇ ਦੇਸ਼ ਵਿੱਚ ਲੋਕ ਲਹਿਰ ਪੈਦਾ ਕਰਕੇ ਆਮ ਆਦਮੀ ਨੂੰ ਦਹਿਸ਼ਤਗਰਦੀ ਖ਼ਿਲਾਫ਼ ਜੋੜਨ ਲਈ ਲਗਾਤਾਰ ਯਤਨਸ਼ੀਲ ਹੈ।