ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਵਾਲੀ ਸਰਕਾਰ ਵੱਲੋਂ ਲਗਾਤਾਰ ਮਿਆਦ ਖਤਮ ਹੋਏ ਨਾਜਾਇਜ਼ ਟੋਲ ਪਲਾਜ਼ਿਆਂ ਖ਼ਿਲਾਫ਼ ਪਿਛਲੇ ਮਹੀਨਿਆਂ ਤੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕਾਰਵਾਈ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੱਕੀਆਂ ਵਿਖੇ ਨੰਗਲ-ਊਨਾ ਟੋਲ ਪਲਾਜ਼ਾ ਬੰਦ ਕਰਵਾਇਆ ਜਾਵੇਗਾ। ਇਸ ਸਬੰਧੀ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸੰਦੇਸ਼ ਜਾਰੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ।
ਟਵੀਟ ਕੀਤਾ ਜਾਰੀ :ਜਾਣਕਾਰੀ ਅਨੁਸਾਰ ਇਹ ਟੋਲ ਪਲਾਜ਼ਾ ਪਹਿਲਾਂ 9 ਅਪ੍ਰੈਲ ਨੂੰ ਬੰਦ ਕਰਵਾਇਆ ਜਾਣਾ ਸੀ, ਪਰ ਭਗਵੰਤ ਮਾਨ ਨੇ ਕਾਰਵਾਈ ਕਰਦਿਆਂ ਇਸ ਨੂੰ ਅੱਜ ਹੀ ਬੰਦ ਕਰਵਾਉਣ ਦੀ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਜਾਰੀ ਕਰਦਿਆਂ ਲਿਖਿਆ ਹੈ ਕਿ "ਲੋਕਾਂ ਦੇ ਪੈਸੇ ਦੀ ਲੁੱਟ ਨਹੀਂ ਕਰਾਂਗੇ ਬਰਦਾਸ਼ਤ..ਅੱਜ ਕੀਰਤਪੁਰ ਸਹਿਬ-ਸ੍ਰੀ ਅਨੰਦਪੁਰ ਸਾਹਿਬ -ਨੰਗਲ - ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ..ਲੋਕਾਂ ਦੇ ਇੱਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ..ਕੰਪਨੀ ਵੱਲੋਂ 582 ਦਿਨ ਮਿਆਦ ਵਧਾਉਣ ਦੀ ਅਰਜ਼ੀ ਖਾਰਜ.. .ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਉਲ਼ੰਘਣਾ ਕੀਤੀ ਜਾ ਰਹੀ ਸੀ"
ਸ਼ਰਧਾਲੂਆਂ ਵਿਚ ਖੁਸ਼ੀ :ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਲੱਗੇ ਨੱਕੀਆਂ ਟੋਲ ਪਲਾਜ਼ਾ ਜੋ ਰੋਹਨ ਰਾਜਦੀਪ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਹੈ, ਉਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੁਣ ਇਹ ਟੋਲ ਪਲਾਜ਼ਾ ਅੱਜ ਬੰਦ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ਦੇ ਨਾਲ-ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਬਾਰ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਹਿਮਾਚਲ ਜਾਣ ਵਾਲੇ ਤੇ ਹਿਮਾਚਲ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੇ ਲੋਕਾਂ ਦੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ :Amritpal in Punjab: ਹੁਸ਼ਿਆਰਪੁਰ 'ਚ ਮਿਲੀ ਸ਼ੱਕੀ ਇਨੋਵਾ ਕਾਰ ਦੀ ਨੰਬਰ ਪਲੇਟ ਫਰਜ਼ੀ, ਕਾਰ 'ਚ ਅੰਮ੍ਰਿਤਪਾਲ 'ਤੇ ਸਾਥੀਆਂ ਦੇ ਹੋਣ ਦਾ ਖ਼ਦਸ਼ਾ
19 ਨਵੰਬਰ 2007 ਵਿਚ ਹੋਈ ਸੀ ਟੋਲ ਪਲਾਜ਼ੇ ਦੀ ਸ਼ੁਰੂਆਤ :ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਹਨ ਰਾਜਦੀਪ ਦੇ ਨੱਕੀਆਂ ਵਿਖੇ ਲੱਗੇ ਰੋਹਨ ਰਾਜਦੀਪ ਕੰਪਨੀ ਦੇ ਟੋਲ ਪਲਾਜ਼ੇ ਦੇ ਮੈਨੇਜਰ ਦਰਸ਼ਨ ਲਾਲ ਸੈਣੀ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ 19 ਨਵੰਬਰ 2007 ਨੂੰ ਸ਼ੁਰੂ ਕੀਤਾ ਗਿਆ ਸੀ ਤੇ 9 ਅਪ੍ਰੈਲ 2023 ਤੱਕ ਇਸਦੇ ਖ਼ਤਮ ਹੋਣ ਦੀ ਤਰੀਕ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਰੂਪ ਦੇ ਵਿਚ ਜਾਣਕਾਰੀ ਟੋਲ ਪਲਾਜ਼ਾ ਦੇ ਨਜ਼ਦੀਕ ਬੋਰਡ ਲਗਾ ਕੇ ਦੇ ਦਿੱਤੀ ਗਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਨੂੰ ਬੰਦ ਕਰਨ ਦੀ ਤਰੀਕ ਦੇ ਵਿੱਚ ਕੋਈ ਵਾਧਾ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਫੈਸਲੇ ਉਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਤੇ ਫਿਰ ਕਿਸਾਨ ਅੰਦੋਲਨ ਕਰਕੇ ਇਹ ਟੋਲ ਪਲਾਜ਼ਾ ਕਾਫੀ ਸਮਾਂ ਬੰਦ ਰਿਹਾ, ਉਹ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਦੇ ਸਮੇਂ ਵਿੱਚ ਵਾਧਾ ਕਰੇ ਕਿਉਂਕਿ ਟੋਲ ਬੇਸ਼ੱਕ ਬੰਦ ਰਿਹਾ ਮਗਰ ਸੜਕ ਦੀ ਮੁਰੰਮਤ ਹੁੰਦੀ ਰਹੀ, ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਉਤੇ 125 ਮੁਲਾਜ਼ਮ ਕੰਮ ਕਰਦੇ ਹਨ, ਜਿਨ੍ਹਾਂ ਦਾ ਰੁਜ਼ਗਾਰ ਖੁਸ ਜਾਵੇਗਾ।
ਇਹ ਵੀ ਪੜ੍ਹੋ :Navjot Singh Sidhu Release: ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਟੁੱਟਿਆ ਸਸਪੈਂਸ, ਅੱਜ ਆਉਣਗੇ ਜੇਲ੍ਹੋਂ ਬਾਹਰ
ਕਰਮਚਾਰੀਆਂ ਬਾਰੇ ਵੀ ਸੋਚੇ ਸਰਕਾਰ :ਭਾਜਪਾ ਜ਼ਿਲ੍ਹਾ ਰੋਪੜ ਦੇ ਬੁਲਾਰਾ ਬਲਰਾਮ ਪਰਾਸ਼ਰ ਨੇ ਕਿਹਾ ਕਿ ਸਰਕਾਰ ਟੋਲ ਤਾਂ ਬੰਦ ਕਰ ਰਹੀ ਹੈ ਜੋ ਚੰਗੀ ਗੱਲ ਹੈ, ਪਰ ਇਕ ਵਾਰ ਸੜਕ ਨੂੰ ਵਧੀਆ ਤਰੀਕੇ ਨਾਲ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ, ਕਿਉਂਕਿ ਬਰਸਾਤ ਆਉਣ ਵਾਲੀ ਹੈ ਅਤੇ ਉਸਤੋਂ ਬਾਅਦ ਸਾਂਭ-ਸੰਭਾਲ ਕੋਈ ਨਹੀਂ ਕਰੇਗਾ ਅਤੇ ਸਰਕਾਰ ਅਤੇ ਕੰਪਨੀ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਸੈਂਕੜੇ ਕਰਮਚਾਰੀ ਇਥੇ ਕਮ ਕਰਕੇ ਆਪਣਾ ਪਰਿਵਾਰ ਪਾਲ ਰਹੇ ਸਨ। ਉਨ੍ਹਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕੀਤੇ ਨਾ ਕੀਤੇ ਕਮ ਤੇ ਲਾਉਣਾ ਚਾਹੀਦਾ ਹੈ।