ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਸਾਰੇ ਸੂਬੇ ਦੀਆਂ ਸਰਕਾਰਾਂ ਨੂੰ ਇਹ ਗੱਲ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਸੀ ਕਿ ਜਿਸ ਤਰੀਕੇ ਤਬਲੀਗੀ ਜਮਾਤ ਦਿੱਲੀ ਦੇ ਨਿਜ਼ਾਮੂਦੀਨ ਵਿੱਚ ਇਕੱਠੀ ਹੋਈ ਸੀ ਅਤੇ ਉਸ ਤੋਂ ਬਾਅਦ ਉਹ ਅਲੱਗ-ਅਲੱਗ ਸੂਬਿਆਂ ਵਿੱਚ ਚੱਲੇ ਗਏ ਸੀ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੀ ਐਸਐਸਪੀ ਨਿਲਾਂਬਰੀ ਜਗਦਲੇ ਵੱਲੋਂ ਸੈਕਟਰ-20 ਦੇ ਜਾਮਾ ਮਸਜਿਦ ਦੇ ਇਮਾਮ ਮੌਲਾਨਾ ਮੁਹੰਮਦ ਅਜਮਲ ਖ਼ਾਨ ਦੇ ਨਾਲ ਮੁਲਾਕਾਤ ਕੀਤੀ ਗਈ।
ਚੰਡੀਗੜ੍ਹ ਵਿੱਚ ਮੁਸਲਮਾਨ ਭਾਈਚਾਰਾ ਘਰ ਬੈਠ ਕੇ ਹੀ ਮਨਾਵੇਗਾ ਆਪਣਾ ਤਿਉਹਾਰ - ਕੋਵਿਡ-19
ਕੋਰੋਨਾ ਦੇ ਚਲਦਿਆਂ ਚੰਡੀਗੜ੍ਹ ਦੀ ਐਸਐਸਪੀ ਨਿਲਾਂਬਰੀ ਜਗਦਲੇ ਵੱਲੋਂ ਸੈਕਟਰ 20 ਦੇ ਜਾਮਾ ਮਸਜਿਦ ਦੇ ਇਮਾਮ ਮੌਲਾਨਾ ਮੁਹੰਮਦ ਅਜਮਲ ਖ਼ਾਨ ਦੇ ਨਾਲ ਮੁਲਾਕਾਤ ਕੀਤੀ ਗਈ।
ਫ਼ੋਟੋ
ਚੰਡੀਗੜ੍ਹ ਦੀ ਐਸਐਸਪੀ ਨਿਲੰਬਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਮਾਮ ਦੇ ਨਾਲ ਮੁਲਾਕਾਤ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਮੁਸਲਮਾਨਾਂ ਦਾ ਤਿਉਹਾਰ ਜੋ ਕਿ 9 ਅਪ੍ਰੈਲ ਨੂੰ ਮਨਾਇਆ ਜਾਣਾ ਹੈ, ਉਦੋਂ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦ ਵਿੱਚ ਇਕੱਠੇ ਨਾ ਹੋ ਕੇ, ਸਗੋਂ ਆਪਣੇ ਘਰਾਂ ਵਿੱਚ ਰਹਿ ਕੇ ਹੀ ਨਮਾਜ਼ ਅਦਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਮਾਮ ਵੱਲੋਂ ਸਾਡੀ ਇਸ ਅਪੀਲ ਨੂੰ ਇਨਸਾਨੀਅਤ ਦੇ ਨਾਤੇ ਮੰਨਿਆ ਗਿਆ ਹੈ ਅਤੇ ਸਾਨੂੰ ਯਕੀਨ ਦਵਾਇਆ ਗਿਆ ਹੈ ਕਿ ਸਾਰੇ ਨਮਾਜ਼ੀ ਘਰ ਰਹਿ ਕੇ ਹੀ ਤਿਉਹਾਰ ਵਾਲੇ ਦਿਨ ਨਮਾਜ਼ ਅਦਾ ਕਰਨਗੇ।