ਚੰਡੀਗੜ੍ਹ:ਯੂਪੀ ਦਾ ਬਾਹੂਬਲੀ ਮੁਖਤਾਰ ਅੰਸਾਰੀ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਛਾਇਆ ਹੋਇਆ। ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਵਿਚਕਾਰ ਖਿੱਚੋਤਾਣ ਦਾ ਕਾਰਨ ਬਣਿਆ ਹੋਇਆ ਹੈ। ਰੋਪੜ ਜੇਲ੍ਹ ਵਿੱਚ ਅੰਸਾਰੀ ਨੂੰ ਵੀਆਈਪੀ ਸਹੂਲਤਾਂ ਦੇਣ ਦੇ ਦੋਸ਼ ਹੇਠ ਉਸ ਸਮੇਂ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਨਿਸ਼ਾਨੇ 'ਤੇ ਹਨ। ਆਏ ਦਿਨ ਅੰਸਾਰੀ ਨੂੰ ਲੈ ਕੇ ਵੱਡੇ-ਵੱਡੇ ਸਿਆਸੀ ਧਮਾਕੇ ਹੋ ਰਹੇ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਯੂਪੀ ਵਿੱਚ ਸਜ਼ਾ ਤੋਂ ਬਚਾਉਣ ਲਈ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ। ਜਿਹੜੇ ਕੈਪਟਨ ਕਹਿੰਦੇ ਹਨ ਕਿ ਉਹ ਅੰਸਾਰੀ ਨੂੰ ਕਦੇ ਨਹੀਂ ਮਿਲੇ ਉਹ ਹੁਣ ਇੱਕ ਵਾਰ ਆਪਣੇ ਬੇਟੇ ਰਣਇੰਦਰ ਨੂੰ ਪੁੱਛ ਲੈਣ।
ਸੀਐੱਮ ਮਾਨ ਦਾ ਕੈਪਟਨ ਅਤੇ ਰੰਧਾਵਾ 'ਤੇ ਨਿਸ਼ਾਨਾ: ਸੀਐੱਮ ਮਾਨ ਨੇ ਅੰਸਾਰੀ ਮਾਮਲੇ 'ਚ ਕਈ ਵੱਡੇ ਖੁਲਾਸੇ ਕੀਤੇ ਹਨ ਜਿਹਨਾਂ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਜੇਲ੍ਹ ਮੰਤਰੀ ਨੂੰ ਨਿਸ਼ਾਨੇ 'ਤੇ ਰੱਖਿਆ। ਉਹਨਾਂ ਆਖਿਆ ਕਿ ਜਿਹੜਾ ਰੰਧਾਵਾ ਅੱਜ ਕਹਿੰਦਾ ਹੈ ਕਿ ਉਸ ਨੂੰ ਅੰਸਾਰੀ ਬਾਰੇ ਕੁਝ ਪਤਾ ਨਹੀਂ, ਉਸ ਨੇ ਲੰਬੀ ਚੌੜੀ ਚਿੱਠੀ ਕੈਪਟਨ ਨੂੰ ਅੰਸਾਰੀ ਸਬੰਧੀ ਲਿਖੀ ਸੀ। ਕੈਪਟਨ ਵੱਲੋਂ ਇਨਕਾਰ ਕੀਤਾ ਗਿਆ ਸੀ ਕਿ ਉਹ ਅੰਸਾਰੀ ਨੂੰ ਕਦੇ ਨਹੀਂ ਮਿਲੇ ਜਿਸ ਉੱਤੇ ਸੀਐਮ ਮਾਨ ਨੇ ਕਿਹਾ ਕਿ ਉਹ ਇੱਕ ਵਾਰ ਆਪਣੇ ਬੇਟੇ ਰਣਇੰਦਰ ਨੂੰ ਪੁੱਛ ਲੈਣ। ਸੀਐੱਮ ਮਾਨ ਨੇ ਕਿਹਾ ਕਿ ਅੰਸਾਰੀ ਦੇ ਕੇਸ ਲੜਨ ਵੇਲੇ ਵਕੀਲਾਂ ਦੀ 55 ਲੱਖ ਦੀ ਫੀਸ ਪੰਜਾਬ ਸਰਕਾਰ ਕਿਸੇ ਵੀ ਹਾਲਤ ਵਿੱਚ ਅਦਾ ਨਹੀਂ ਕਰੇਗੀ। ਇਸ ਦੀ ਰਿਕਵਰੀ ਕੈਪਟਨ ਅਤੇ ਰੰਧਾਵਾ ਤੋਂ ਹੀ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਤੰਜ ਕੱਸਦਿਆਂ ਕਿਹਾ ਕਿ ੳਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ। ਕੈਪਟਨ ਵੇਲੇ ਕਿਹੜੀ ਸਰਕਾਰ ਚੱਲਦੀ ਸੀ। ਜੇਲ੍ਹ 'ਚ ਕੈਦੀਆਂ ਬਾਰੇ ਜੇਲ੍ਹ ਮੰਤਰੀ ਨੂੰ ਨਹੀਂ ਪਤਾ ਅਤੇ ਮੁੱਖ ਮੰਤਰੀ ਜੋ ਕਿ ਗ੍ਰਹਿ ਮੰਤਰੀ ਵੀ ਸੀ ਉਹ ਕਹਿੰਦੇ ਕਿ ਉਹ ਅੰਸਾਰੀ ਨੂੰ ਕਦੇ ਮਿਲੇ ਹੀ ਨਹੀਂ। ਕੀ ਉਸ ਵੇਲੇ ਇਸ ਤਰ੍ਹਾਂ ਸਰਕਾਰ ਚੱਲਦੀ ਸੀ। ਜੇਲ੍ਹ 'ਚ ਕੋਈ ਵੀ ਆ ਗਿਆ ਅਤੇ ਕੋਈ ਵੀ ਚਲਾ ਗਿਆ ਸਰਕਾਰ ਨੂੰ ਕੁਝ ਪਤਾ ਨਹੀਂ।
ਕੈਪਟਨ ਅਤੇ ਰੰਧਾਵਾ ਨੂੰ ਸਿੱਧੇ ਹੋਏ ਸੀਐੱਮ ਮਾਨ, ਕਿਹਾ- "ਕੈਪਟਨ ਸਾਬ੍ਹ ਆਪਣੇ ਬੇਟੇ ਰਣਇੰਦਰ ਨੂੰ ਪੁੱਛੋ ਕੌਣ ਹੈ ਅੰਸਾਰੀ" ? - mukhtar ansari news
ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਵੀਆਈਪੀ ਟਰੀਟਮੈਂਟ ਦੇਣ ਦੇ ਮਸਲੇ ਉੱਤੇ ਮੁੜ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਉੱਤੇ ਨਿਸ਼ਾਨੇ ਸਾਧੇ ਨੇ। ਉਨ੍ਹਾਂ ਕਿਹਾ ਕਿ ਜਿਹੜੇ ਕੈਪਟਨ ਕਹਿੰਦੇ ਹਨ ਕਿ ਉਹ ਅੰਸਾਰੀ ਨੂੰ ਕਦੇ ਨਹੀਂ ਮਿਲੇ ਉਹ ਹੁਣ ਇੱਕ ਵਾਰ ਆਪਣੇ ਬੇਟੇ ਰਣਇੰਦਰ ਨੂੰ ਪੁੱਛ ਲੈਣ।
![ਕੈਪਟਨ ਅਤੇ ਰੰਧਾਵਾ ਨੂੰ ਸਿੱਧੇ ਹੋਏ ਸੀਐੱਮ ਮਾਨ, ਕਿਹਾ- "ਕੈਪਟਨ ਸਾਬ੍ਹ ਆਪਣੇ ਬੇਟੇ ਰਣਇੰਦਰ ਨੂੰ ਪੁੱਛੋ ਕੌਣ ਹੈ ਅੰਸਾਰੀ" ? In Chandigarh, CM Mann targeted Captain Amarinder Singh and Sukhjinder Randhawa](https://etvbharatimages.akamaized.net/etvbharat/prod-images/04-07-2023/1200-675-18910300-686-18910300-1688455870452.jpg)
ਕੈਪਟਨ ਅਤੇ ਰੰਧਾਵਾ ਨੂੰ ਸਿੱਧੇ ਹੋਏ ਸੀਐੱਮ ਮਾਨ, ਕਿਹਾ- "ਕੈਪਟਨ ਸਾਬ੍ਹ ਆਪਣੇ ਬੇਟੇ ਰਣਇੰਦਰ ਨੂੰ ਪੁੱਛੋ ਕੌਣ ਹੈ ਅੰਸਾਰੀ" ?
ਸੀਐੱਮ ਮਾਨ ਨੇ ਲਪੇਟੇ ਵਿਰੋਧੀ
55 ਲੱਖ ਦੀ ਹੋਵੇਗੀ ਰਿਕਵਰੀ:ਹੁਣ 55 ਲੱਖ ਦੀ ਰਿਕਵਰੀ ਉੱਤੇ ਮੁੜ ਤੋਂ ਮੁੱਖ ਮੰਤਰੀ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਸੁਖਜਿੰਦਰ ਰੰਧਾਵਾ ਅਤੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਤੋਂ 55 ਲੱਖ ਰੁਪਏ ਦੀ ਰਿਕਵਰੀ ਹੋਵੇਗੀ। ਪੰਜਾਬ ਸਰਕਾਰ ਖ਼ਜ਼ਾਨੇ ਵਿੱਚੋਂ ਰਿਕਵਰੀ ਨਹੀਂ ਕਰੇਗੀ। ਇਕੱਲੇ ਇਹੀ ਖੁਲਾਸੇ ਨਹੀਂ ਹੌਲੀ-ਹੌਲੀ ਹੋਰ ਵੀ ਖੁਲਾਸੇ ਹੋਣਗੇ।
Last Updated : Jul 4, 2023, 2:28 PM IST