ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਜਾਅਲੀ ਦਸਤਖਤਾਂ ਦੇ ਇਲਜ਼ਾਮ ਹੇਠ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਲਗਭਗ ਸਵਾ ਤਿੰਨ ਮਹੀਨੇ ਬਾਅਦ ਰਾਘਵ ਚੱਢਾ ਸੰਸਦ ਮੈਂਬਰ ਵਜੋਂ ਬਹਾਲ ਹੋਕੇ ਭਵਨ ਵਿੱਚ ਵਾਪਸੀ ਕਰਨ ਜਾ ਰਹੇ ਹਨ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੀ ਵਾਪਸੀ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਵੀਡੀਓ ਸੰਦੇਸ਼ ਵੀ ਸਾਂਝਾ ਕੀਤਾ ਹੈ।
ਰਾਘਵ ਚੱਢਾ ਦੀ ਸਵਾ ਤਿੰਨ ਮਹੀਨਿਆਂ ਮਗਰੋਂ ਹੋਈ ਸੰਸਦ ਭਵਨ 'ਚ ਵਾਪਸੀ, ਕਿਹਾ-ਮੁੜ ਚੁੱਕਾਂਗਾ ਲੋਕਾਂ ਦੇ ਮੁੱਦੇ - Membership in Parliament restored
ਇਸ ਸਾਲ ਅਗਸਤ ਮਹੀਨੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ (Member of Parliament Raghav Chadha) ਨੂੰ ਜਾਅਲੀ ਦਸਤਖਤਾਂ ਦੇ ਇਲਜ਼ਾਮ ਹੇਠ ਸੰਸਦ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਲਗਭਗ ਸਵਾ ਤਿੰਨ ਮਹੀਨੇ ਬਾਅਦ ਉਨ੍ਹਾਂ ਦੀ ਸੰਸਦ ਵਿੱਚ ਵਾਪਸੀ ਹੋਈ ਹੈ ਅਤੇ ਰਾਘਵ ਚੱਢਾ ਨੇ ਆਪਣੀ ਸੰਸਦ ਵਿੱਚ ਵਾਪਸੀ ਸਬੰਧੀ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਵੀ ਦਿੱਤਾ ਹੈ।
Published : Dec 4, 2023, 3:23 PM IST
ਚੁੱਕਾਂਗੇ ਲੋਕਾਂ ਦੇ ਮੁੱਦੇ: ਸੰਸਦ ਵਿੱਚ ਮੈਂਬਰਸ਼ਿੱਪ ਬਹਾਲ (Membership in Parliament restored) ਹੋਣ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕੁੱਝ ਇਲਜ਼ਾਮਾਂ ਤਹਿਤ ਉਨ੍ਹਾਂ ਦੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਗਈ ਸੀ ਅਤੇ ਜਿਸ ਕਾਰਣ ਉਹ ਲਗਭਗ 115 ਦਿਨ ਸੰਸਦ ਭਵਨ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਨਹੀਂ ਬੋਲ ਸਕੇ। ਰਾਘਵ ਚੱਢਾ ਨੇ ਕਿਹਾ ਕਿ ਉਹ ਪਿਛਲੀਆਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਪਹਿਲਾਂ ਦੀ ਤਰ੍ਹਾਂ ਆਪਣਾ ਫਰਜ਼ ਨਿਭਾਉਂਦਿਆਂ ਪੰਜਾਬ ਦੇ ਲੋਕਾਂ ਦੇ ਮੁੱਦੇ ਸੰਸਦ ਭਵਨ ਤੱਕ ਪਹੁੰਚਾਉਣਗੇ ਫਿਰ ਭਾਵੇਂ ਰਾਹ ਵਿੱਚ ਕਿੰਨੀਆਂ ਹੀ ਔਕੜਾਂ ਆਉਣ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਤੋਂ ਪਰੇਸ਼ਾਨ ਨੇ ਅਤੇ ਇਸੇ ਕਾਰਣ ਵਿਰੋਧੀ ਧਿਰਾਂ ਹਰ ਪਾਸਿਓਂ ਉਨ੍ਹਾਂ ਦੇ ਲੀਡਰਾਂ ਅਤੇ ਆਗੂਆਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਲੋਕ ਹਮੇਸ਼ਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਦੇ ਨੇ।
- ਬੀਤੇ ਦਿਨੀਂ ਗਰੋਥ ਸੈਂਟਰ ਵਿੱਚ ਲੁੱਟ ਖੋਹ ਕਰਨ ਵਾਲੇ ਨੌਜਵਾਨ ਦਾ ਪੁਲਿਸ ਨੇ ਕੀਤਾ ਐਨਕਾਊਂਟਰ, ਲੱਤ 'ਚ ਲੱਗੀ ਗੋਲੀ
- Indian Navy Day 2023: ਅੱਜ ਮਨਾਇਆ ਜਾ ਰਿਹਾ ਹੈ ਭਾਰਤੀ ਜਲ ਸੈਨਾ ਦਿਵਸ, ਸੀਐਮ ਮਾਨ ਨੇ ਵੀ ਦਿੱਤੀ ਵਧਾਈ
- ਚੋਰਾਂ ਨੇ ਦਿਨ ਦਿਹਾੜੇ ਖੜ੍ਹੀ ਗੱਡੀ ਚੋਂ ਉਡਾਇਆ ਪੈਸਿਆਂ ਦਾ ਭਰਿਆ ਬੈਗ, ਸੀਸੀਟੀਵੀ 'ਚ ਕੈਦ ਹੋਈ ਘਟਨਾ
ਭਾਜਪਾ 'ਤੇ ਲਾਇਆ ਸੀ ਝੂਠੇ ਪ੍ਰਚਾਰ ਦਾ ਇਲਜ਼ਾਮ:ਸਸਪੈਂਡ ਹੋਣ ਮਗਰੋਂ ਰਾਘਵ ਚੱਢਾ ਨੇ ਮਾਮਲੇ 'ਤੇ ਆਪਣੀ ਗੱਲ ਰੱਖਦਿਆਂ ਕਿਹਾ ਸੀ ਕਿ ਭਾਜਪਾ ਦਾ ਮੂਲ ਮੰਤਰ ਹੈ ਝੂਠ ਨੂੰ ਹਜ਼ਾਰ ਵਾਰ ਬੋਲਣਾ ਹੈ ਤਾਂ ਜੋ ਉਹ ਸੱਚ ਵਿੱਚ ਬਦਲ ਜਾਵੇ। ਰਾਘਵ ਚੱਢਾ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਗਿਆ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਦੋਂ ਵਿਸ਼ੇਸ਼ ਅਧਿਕਾਰ ਕਮੇਟੀ ਕਿਸੇ ਮੈਂਬਰ ਵਿਰੁੱਧ ਕੋਈ ਕਾਰਵਾਈ ਸ਼ੁਰੂ ਕਰਦੀ ਹੈ ਤਾਂ ਉਹ ਮੈਂਬਰ ਉਸ 'ਤੇ ਕੋਈ ਜਨਤਕ ਬਿਆਨ ਨਹੀਂ ਦਿੰਦਾ ਪਰ ਉਸ ਨੂੰ ਭਾਜਪਾ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਅੱਗੇ ਆਉਣ ਲਈ ਮਜਬੂਰ ਹੋਣਾ ਪਿਆ। ਰਘਵ ਚੱਢਾ ਉੱਤੇ ਹੋਈ ਕਾਰਵਾਈ ਨੂੰ ਲੈਕੇ ਬਹੁਤ ਸਾਰੀਆਂ ਸਿਆਸੀ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਸਨ ਅਤੇ ਸਿਆਸੀ ਗਲਿਆਰੇ ਗਰਮਾਏ ਵੀ ਰਹੇ ਸਨ।