ਚੰਡੀਗੜ੍ਹ: ਪਿਛਲੇ ਮਹੀਨੇ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਹਸਪਤਾਲ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਅਵਤਾਰ ਸਿੰਘ ਖੰਡਾ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਹੈਂਡਲਰ ਵੀ ਸੀ। ਹੁਣ ਉਸ ਦੀ ਮਾਂ ਅਤੇ ਭੈਣ ਨੂੰ ਇੰਗਲੈਂਡ ਦੀ ਸਰਕਾਰ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਦੀ ਮਾਂ ਅਤੇ ਭੈਣ ਨੇ ਖੰਡਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ ਲਈ ਇੰਗਲੈਂਡ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਬਰਤਾਨੀਆ ਸਰਕਾਰ ਨੇ ਵੀਜ਼ਾ ਰੱਦ ਕਰ ਦਿੱਤਾ ਹੈ।
ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਮਾਂ ਅਤੇ ਭੈਣ ਦਾ ਵੀਜ਼ਾ ਹੋਇਆ ਰੱਦ, ਅੰਤਿਮ ਸਸਕਾਰ ਲਈ ਜਾਣਾ ਚਾਹੁੰਦੀਆਂ ਸਨ ਬਰਤਾਨੀਆ - The British government canceled the visa
ਬੀਤੇ ਦਿਨੀਂ ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਕੈਂਸਰ ਕਾਰਨ ਲੰਡਨ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਖੰਡਾ ਦੀ ਮਾਂ ਅਤੇ ਭੈਣ ਨੂੰ ਇੰਗਲੈਂਡ ਦੀ ਸਰਕਾਰ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਖੰਡਾ ਦੇ ਪਰਿਵਾਰਕ ਮੈਂਬਰ ਉਸ ਦੇ ਸਸਕਾਰ ਲਈ ਬਰਤਾਨੀਆਂ ਜਾਣਾ ਚਾਹੁੰਦੇ ਸਨ।
ਯੂਕੇ ਸਰਕਾਰ ਨੇ ਕੀਤੀ ਸਖ਼ਤੀ:ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਵੀ ਯੂਕੇ ਜਾਣ ਲਈ ਵੀਜ਼ੇ ਲਈ ਅਪਲਾਈ ਕੀਤਾ ਸੀ, ਪਰ ਯੂਕੇ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਬਰਤਾਨੀਆਂ ਵਿੱਚ ਖਾਲਿਸਤਾਨ ਸਮਰਥਕਾਂ ਦਾ ਕਹਿਣਾ ਹੈ ਕਿ ਖੰਡਾ ਵੱਲੋਂ ਤਿਰੰਗੇ ਦਾ ਅਪਮਾਨ ਕੀਤੇ ਜਾਣ ਤੋਂ ਬਾਅਦ ਭਾਰਤ ਨਾਲ ਹੋਏ ਵਿਵਾਦ ਕਾਰਨ ਸਥਾਨਕ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਯੂਕੇ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਖਾਲਿਸਤਾਨ ਲਹਿਰ ਦੇ ਸਮਰਥਕਾਂ ਢਾਹ ਹੈ। ਇਸ ਤੋਂ ਪਹਿਲਾਂ ਵੀ ਯੂਕੇ ਸਰਕਾਰ ਨੇ ਅੱਤਵਾਦੀ ਖੰਡਾ ਦਾ ਨਿੱਜੀ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਅਤੇ ਸਥਾਨਕ ਪੁਲਿਸ ਵੱਲੋਂ ਖੰਡਾ ਦੀ ਮੌਤ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਖੰਡਾ ਦੇ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਜ਼ਿਲ੍ਹਾ ਮੋਗਾ ਵਿਖੇ ਲਿਆਉਣ ਦੀ ਅਪੀਲ ਵੀ ਭਾਰਤ ਸਰਕਾਰ ਕੋਲ ਕੀਤੀ ਸੀ ,ਜਿਸ ਦੀ ਅਪੀਲ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਵਿਚਾਰ ਅਧੀਨ ਹੈ।
- Eye Flu: ਚੰਡੀਗੜ੍ਹ 'ਚ ਆਈ ਫਲੂ ਦੇ ਮਰੀਜ਼ਾਂ 'ਚ ਵਾਧਾ, GMSH-16 'ਚ ਇੱਕ ਹਫਤੇ ਦੌਰਾਨ 1200 ਤੋਂ ਵੱਧ ਮਾਮਲੇ ਆਏ ਸਾਹਮਣੇ
- ਸੀਐੱਮ ਭਗਵੰਤ ਮਾਨ ਜੀ ਮਾਨਸਾ ਆਓ, ਮੈਂ ਤੁਹਾਡੇ ਨਾਲ ਕਰਨੀ ਹੈ ਇੱਕ ਗੱਲ, ਸ਼ਖ਼ਸ ਕਰ ਰਿਹੈ ਅਨੌਖਾ ਪ੍ਰਦਰਸ਼ਨ
- ਖੰਨਾ 'ਚ ਫੜ੍ਹੇ ਗਏ 3 ਤਸਕਰ, 2 ਕੁਇੰਟਲ 42 ਕਿੱਲੋ ਭੁੱਕੀ ਬਰਾਮਦ, ਕਾਰ 'ਚ ਬਣਾਈ ਸੀ ਸਪੈਸ਼ਲ ਡਿੱਗੀ
ਖੰਡਾ ਨੇ ਕੀਤਾ ਸੀ ਤਿਰੰਗੇ ਦਾ ਅਪਮਾਨ: ਦੱਸ ਦਈਏ ਬਰਤਾਨੀਆ ਸਥਿਤ ਭਾਰਤੀ ਦੂਤਾਵਾਸ ਵਿੱਚ ਤਿਰੰਗੇ ਦਾ ਅਪਮਾਨ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਨੇ ਕੀਤਾ ਸੀ। ਅਵਤਾਰ ਸਿੰਘ ਖੰਡਾ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਹੈਂਡਲਰ ਵੀ ਸੀ। ਜਾਣਕਾਰੀ ਮੁਤਾਬਿਕ ਅਵਤਾਰ ਖੰਡਾ ਨੂੰ ਬਲੱਡ ਕੈਂਸਰ ਸੀ ਅਤੇ ਇਹ ਕੈਂਸਰ ਦੀ ਪਹਿਲੀ ਸਟੇਜ ਸੀ। ਜਿਸ ਕਾਰਨ ਉਸ ਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ ਸੀ ਅਤੇ ਉਸ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ ਅਤੇ ਇਸੇ ਦੌਰਾਨ ਉਸ ਦੀ ਮੌਤ ਹੋ ਗਈ।