ਪੰਜਾਬ

punjab

ETV Bharat / state

Police solved the murder mystery: ਮੁਹਾਲੀ ਪੁਲਿਸ ਨੇ ਕੈਬ ਡਰਾਈਵਰ ਦੇ ਕਤਲ ਦੀ ਸੁਲਝਾਈ ਗੁੱਥੀ, ਪਤੀ-ਪਤਨੀ ਸਮੇਤ 4 ਗ੍ਰਿਫ਼ਤਾਰ - ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ

ਮੁਹਾਲੀ ਵਿੱਚ ਕੈਬ ਡਰਾਈਵਰ ਸਤਬੀਰ ਸਿੰਘ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਂਦਿਆਂ ਪਤੀ-ਪਤਨੀ ਸਮੇਤ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਿਕ ਕੈਬ ਡਰਾਈਵਰ ਦੇ ਮਹਿਲਾ ਨਾਲ ਸਬੰਧ ਸਨ ਅਤੇ ਉਸ ਨੇ ਮਹਿਲਾ ਦੇ ਪਤੀ ਨੂੰ ਅਸ਼ਲੀਲ ਵੀਡੀਓ ਭੇਜ ਕੇ 10 ਲੱਖ ਰੁਪਏ ਦੀ ਮੰਗ ਕੀਤੀ। ਜਿਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। (Cab driver killed in Mohali )

Etv Bharat
Etv Bharat

By ETV Bharat Punjabi Team

Published : Sep 19, 2023, 12:17 PM IST

ਚੰਡੀਗੜ੍ਹ: ਮੋਹਾਲੀ ਪੁਲਿਸ ਲਈ ਮਿਸਟਰੀ ਬਣੇ ਕਤਲ ਨੂੰ ਆਖਿਰਕਾਰ ਹੱਲ ਕਰ ਲਿਆ ਗਿਆ ਹੈ। ਦਰਅਸਲ 12 ਸਤੰਬਰ ਤੋਂ ਲਾਪਤਾ ਹੋਏ ਪਿੰਡ ਕੰਡਾਲਾ ਦੇ ਰਹਿਣ ਵਾਲੇ ਕੈਬ ਡਰਾਈਵਰ ਸਤਬੀਰ ਸਿੰਘ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਮ੍ਰਿਤਕ ਕੈਬ ਡਰਈਵਰ ਦਾ ਕਿਸੇ ਔਰਤ ਨਾਲ ਅਫੇਅਰ ਸੀ ਅਤੇ ਕੈਬ ਡਰਾਈਵਰ ਨੇ ਔਰਤ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਦੇ ਪਤੀ ਨੂੰ ਭੇਜ ਦਿੱਤੀ। ਅਸ਼ਲੀਲ ਵੀਡੀਓ ਵਾਇਰਲ (Threat of making obscene video viral) ਕਰਨ ਦੀ ਧਮਕੀ ਦਿੰਦਿਆਂ 10 ਲੱਖ ਰੁਪਏ ਦੀ ਮੰਗ ਕੀਤੀ।

ਮੁਲਜ਼ਮ ਗ੍ਰਿਫ਼ਤਾਰ:ਇਸ ਤੋਂ ਬਾਅਦ 12 ਸਤੰਬਰ ਨੂੰ ਮੁਲਜ਼ਮ ਮੇਜਰ ਸਿੰਘ ਨੇ ਕੈਬ ਡਰਾਈਵਰ ਸਤਬੀਰ ਸਿੰਘ (Murder of cab driver Satbir Singh) ਨੂੰ 10 ਲੱਖ ਰੁਪਏ ਲੈਣ ਲਈ ਏਅਰਪੋਰਟ ਚੌਕ 'ਤੇ ਬੁਲਾਇਆ। ਮੇਜਰ ਸਿੰਘ ਨੇ ਆਪਣੇ ਦੋਸਤ ਕਰਨ ਨੂੰ ਵੀ ਉੱਥੇ ਬੁਲਾ ਲਿਆ। ਇੱਥੇ ਦੋਵਾਂ ਨੇ ਸਤਬੀਰ ਸਿੰਘ ਨੂੰ ਸ਼ਰਾਬ ਪਿਲਾਈ। ਜਦੋਂ ਉਹ ਸ਼ਰਾਬੀ ਹੋ ਗਿਆ ਤਾਂ ਦੋਵਾਂ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਹੁਣ ਪੁਲਿਸ ਨੇ ਮੁਲਜ਼ਮ ਮੇਜਰ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਕਰਨਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿੱਚ ਮੇਜਰ ਦਾ ਦੋਸਤ ਕਰਨ ਵੀ ਸ਼ਾਮਲ ਸੀ, ਜੋ ਫਿਲਹਾਲ ਲਾਪਤਾ ਹੈ।

ਨਹਿਰ 'ਚ ਸੁੱਟੀ ਸੀ ਗੱਡੀ:ਪੁਲਿਸ ਮੁਤਾਬਿਕ ਮੁਲਜ਼ਮ ਮੇਜਰ ਅਤੇ ਕਰਨ ਨੇ ਯੋਜਨਾ ਬਣਾ ਕੇ ਮ੍ਰਿਤਕ ਸਤਬੀਰ ਦੀ ਕੈਬ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। ਉਸ ਨੇ ਸਤਬੀਰ ਨੂੰ ਆਪਣੀ ਟੈਕਸੀ ਦੀ ਪਿਛਲੀ ਸੀਟ ਨਾਲ ਬੰਨ੍ਹ ਲਿਆ ਸੀ। ਇਸ ਤੋਂ ਬਾਅਦ ਗੱਡੀ ਨੂੰ ਰਾਜਪੁਰਾ ਨੇੜੇ ਖੇੜੀ ਗੰਡਿਆਂ ਨਹਿਰ ਵਿੱਚ ਸੁੱਟ ਦਿੱਤਾ ਗਿਆ। ਮੁਲਜ਼ਮ ਮੇਜਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਨਹਿਰ ਦੇ ਕੰਢੇ ਪਹੁੰਚ ਕੇ ਤੇਜ਼ ਰਫ਼ਤਾਰ ਕਾਰ ਤੋਂ ਛਾਲ ਮਾਰ ਦਿੱਤੀ ਸੀ ਅਤੇ ਕਾਰ ਨਹਿਰ ਦੇ ਅੰਦਰ ਜਾ ਡਿੱਗੀ ਸੀ। ਮਾਮਲੇ ਸਬੰਧੀ ਮੁਹਾਲੀ ਦੇ ਡੀਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਰਿਮਾਂਡ ਦੌਰਾਨ ਮੁਲਜ਼ਮ ਹੋਰ ਵੀ ਕਈ ਰਾਜ਼ ਖੋਲ੍ਹ ਸਕਦੇ ਹਨ । ਗ੍ਰਿਫ਼ਤਾਰ ਮੁਲਜ਼ਮਾਂ ਤੋਂ ਫ਼ਰਾਰ ਚੌਥੇ ਮੁਲਜ਼ਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ABOUT THE AUTHOR

...view details