ਪੰਜਾਬ

punjab

ETV Bharat / state

MLA Sukhpal Khaira: ਵਿਧਾਇਕ ਸੁਖਪਾਲ ਖਹਿਰਾ ਦਾ ਟਵੀਟ, ਕਿਹਾ- ਸਰੇਆਮ ਵਿਕ ਰਿਹਾ ਚਿੱਟਾ, ਕੀ ਇਹੀ ਹੈ ਰੰਗਲਾ ਪੰਜਾਬ? - ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਖਹਿਰਾ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਕ ਟਵੀਟ ਕਰਕੇ ਪੰਜਾਬ ਸਰਕਾਰ 'ਤੇ ਸਰੇਆਮ ਚਿੱਟਾ ਵਿਕਣ ਦੇ ਇਲਜ਼ਾਮ ਲਗਾਏ ਹਨ। ਇਸ ਟਵੀਟ ਵਿੱਚ ਨਸ਼ਾ ਵਿਕਣ ਦੀ ਇੱਕ ਵੀਡੀਓ ਵਾਇਰਲ ਦਿਖਾਈ ਗਈ ਹੈ।

MLA Sukhpal Khaira tweeted about selling white
MLA Sukhpal Khaira : ਵਿਧਾਇਕ ਸੁਖਪਾਲ ਖਹਿਰਾ ਦਾ ਟਵੀਟ, ਕਿਹਾ- ਸਰੇਆਮ ਵਿਕ ਰਿਹਾ ਚਿੱਟਾ, ਕੀ ਇਹੀ ਹੈ ਰੰਗਲਾ ਪੰਜਾਬ?

By ETV Bharat Punjabi Team

Published : Sep 7, 2023, 5:17 PM IST

ਚੰਡੀਗੜ੍ਹ ਡੈਸਕ : ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਖਹਿਰਾ ਨੇ ਐਕਸ ਉੱਤੇ (Senior Congress leader and MLA Sukhpal Khaira) ਇੱਕ ਟਵੀਟ ਕਰਦਿਆਂ ਪੰਜਾਬ ਵਿੱਚ ਸਰੇਆਮ ਨਸ਼ਾ ਵਿਕਣ ਦੇ ਇਲਜਾਮ ਲਗਾਏ ਹਨ। ਆਪਣੇ ਟਵੀਟ ਵਿੱਚ ਉਨ੍ਹਾਂ ਨੇ ਨਸ਼ਾ ਵਿਕਣ ਦੀ ਵਾਇਰਲ ਹੋਈ ਵੀਡੀਓ ਵੀ ਅਟੈਚ ਕੀਤੀ ਹੈ। ਜਾਣਕਾਰੀ ਮੁਤਾਬਿਕ ਇਹ ਵੀਡੀਓ ਅੰਮ੍ਰਿਤਸਰ ਦੇ ਰਾਜਾ ਸਾਂਸੀ ਦੇ ਪਿੰਡ ਚੋਗਾਵਾਂ ਦੀ ਦੱਸੀ ਜਾ ਰਹੀ ਹੈ। ਸੁਖਪਾਲ ਖਹਿਰਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਭਗਵੰਤ ਮਾਨ ਸਰਕਾਰ ਦੀ ਕਾਰਗੁਜਾਰੀ ਉੱਪਰ ਸਵਾਲ ਚੁੱਕੇ ਹਨ।

ਕੀ ਇਹੀ ਰੰਗਲਾ ਪੰਜਾਬ ਹੈ :ਵਿਧਾਇਕ ਸੁਖਪਾਲ ਖਹਿਰਾ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ਵਿੱਚ (Chogawan, the village of King Sansi of Amritsar) ਗਲੀਆਂ ਵਿੱਚ ਸਰੇਆਮ ਚਿੱਟਾ ਵਿਕ ਰਿਹਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਕੀ ਇਹ ਉਹੀ ਰੰਗਲਾ ਪੰਜਾਬ ਹੈ, ਜਿਸਨੂੰ ਬਣਾਉਣ ਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ। ਉਨ੍ਹਾਂ ਕਿਹਾ (Aam Aadmi Party government of Punjab) ਕਿ ਨਸ਼ੇ ਕਾਰਨ ਰੋਜ਼ਾਨਾਂ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ ਪਰ ਮਾਨ ਤੇ ਕੇਜਰੀਵਾਲ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।

ਇਹ ਵੀ ਯਾਦ ਰਹੇ ਕਿ ਪੰਜਾਬ ਪੁਲਿਸ ਨਸ਼ਿਆਂ ਖਿਲਾਫ਼ ਪਿੰਡ-ਪਿੰਡ ਜਾ ਸੈਮੀਨਾਰ ਲਾ ਕੇ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰ ਰਹੀ ਹੈ। ਇਸ ਤੋਂ ਇਲਾਵਾ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਗਏ ਹਨ। ਇਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਮਹਿਲਾ ਆਪਣੇ ਪੁੱਤ ਨੂੰ ਨਸ਼ੇ ਦਾ ਆਦੀ ਹੋਣ 'ਤੇ ਰੋ-ਰੋ ਕੇ ਇਸ ਤੋਂ ਛੁਟਕਾਰੇ ਲ਼ਈ ਮਦਦ ਦੀ ਮੰਗ ਕਰ ਰਹੀ ਹੈ।

ABOUT THE AUTHOR

...view details