ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਂਮਾਰੀ ਦੇ ਦੌਰ ਦੇ ਵਿੱਚ ਕਈ ਸੰਸਥਾਵਾਂ ਨੂੰ ਕਿਹਾ ਗਿਆ ਸੀ, ਕਿ ਉਹ ਆਪਣੇ ਸਤਰ ਤੇ ਕੋਵਿਡ ਕੇਅਰ ਸੈਂਟਰ ਬਣਾ ਸਕਦੇ ਹਨ। ਜਿਸ ਤੋਂ ਬਾਅਦ ਕਈ ਸੰਸਥਾਵਾਂ ਨੇ ਆਪਣੇ ਪ੍ਰਪੋਜ਼ਲ ਦਿੱਤੇ, ਅਤੇ ਹਰ ਸੈਕਟਰ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਕੋਵਿਡ ਕੇਅਰ ਸੈਂਟਰ ਬਣਾਏ ਜਾ ਰਹੇ ਹਨ। ਇਸੇ ਕੜੀ ਵਿੱਚ ਸੈਕਟਰ ਅੱਠ ਸਥਿੱਤ ਸਪੋਰਟਸ ਕੰਪਲੈਕਸ ਵਿੱਚ 50 ਬੈੱਡਾ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਆਧੁਨਿਕ ਸੁਵਿਧਾਵਾਂ ਦਿੱਤੀਆਂ ਹੋਈਆਂ ਹਨ। ਇਸ ਕੋਵਿਡ ਕੇਅਰ ਸੈਂਟਰ ਵਿੱਚ ਪੰਜਾਹ ਬੈੱਡ ਦੀ ਵਿਵਸਥਾ ਕੀਤੀ ਗਈ। ਜਿਸ ਵਿੱਚ ਮਰੀਜ਼ ਦੇ ਲਈ ਫੋਨ ਇੱਕ ਸਟੇਸ਼ਨ ਤੋਂ ਲੈ ਕੇ ਆਕਸੀਜਨ ਸਿਲੰਡਰ ਤੱਕ ਦੀ ਵਿਵਸਥਾ ਕੀਤੀ ਗਈ ਹੈ। ਇਸ ਸੈਂਟਰ ਨੂੰ ਇਕ ਸੰਸਥਾ ਨੇ ਨਹੀਂ ਬਲਕਿ ਦੋ ਸੰਸਥਾਵਾਂ ਅਤੇ ਕੁੱਝ ਇੰਡੀਵਿਜ਼ੁਅਲਸ ਲੋਕਾਂ ਨੇ ਮਿਲ ਜੁਲ ਕੇ ਤਿਆਰ ਕੀਤਾ ਹੈ। ਇਸ ਸੈਂਟਰ ਨੂੰ ਸਰਬਤ ਸਾਈਂ ਲਾਈਫਲਾਈਨ ਸੰਸਥਾ ਦਾ ਨਾਮ ਦਿੱਤਾ ਗਿਆ ਹੈ।
ਸਪੋਰਟਸ ਕੰਪਲੈਕਸ 'ਚ 50 ਬੈੱਡਾ ਵਾਲਾ ਮਿੰਨੀ ਕੋਵਿਡ ਕੇਅਰ ਸੈਂਟਰ ਤਿਆਰ ਐਕਸਟੈਂਸ਼ਨ ,ਵਾਈਫਾਈ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨਸੰਸਥਾ ਦੀ ਹੀ ਮੈਂਬਰ ਰੋਹਿਨਾ ਖੁੱਲਰ ਨੇ ਦੱਸਿਆ ਕਿ ਜਿਹੜੇ ਹਾਲਾਤ ਦੇਸ਼ ਵਿੱਚ ਕੋਰੋਨਾ ਨੂੰ ਲੈ ਕੇ ਬਣੇ ਹੋਏ ਹਨ। ਉਹਨੂੰ ਦੇਖ ਕੇ ਹੀ ਇਸ ਮਿੰਨੀ ਕੋਵਿਡ ਕੇਅਰ ਸੈਂਟਰ ਨੂੰ ਬਣਾਉਣ ਦਾ ਖ਼ਿਆਲ ਆਇਆ ਅਤੇ ਆਪਣੇ ਵੱਲੋਂ ਜਿਨ੍ਹਾਂ ਵੀ ਹੋਇਆ ਉਨੀ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੋਵਿਡ ਮਰੀਜ਼ਾਂ ਨੂੰ ਧੁੱਪ ਦੀ ਲੋੜ ਹੁੰਦੀ ਹੈ। ਇਸ ਕਰਕੇ ਸਪੋਰਟਸ ਕੰਪਲੈਕਸ ਵਿੱਚ ਚਾਰੋਂ ਤਰਫ਼ ਸ਼ੀਸ਼ੇ ਲੱਗੇ ਹੋਏ ਹਨ। ਜਿਸ ਕਰਕੇ ਉਨ੍ਹਾਂ ਨੂੰ ਸਿੱਧੀ ਸੂਰਜ ਦੀਆਂ ਕਿਰਨਾਂ ਪੈਣਗੀਆਂ। ਮੇਲ ਫੀਮੇਲ ਵਾਰਡ ਅਲਾਟ ਕੀਤੇ ਗਏ ਹਨ, ਹਰ ਬੈੱਡ ਦੇ ਨਾਲ ਇਕ ਕਿੱਟ ਦਿੱਤੀ ਗਈ ਹੈ। ਜਿਸ ਵਿੱਚ ਬਰਸ਼ ,ਟੁੱਥਪੇਸਟ, ਬਰਤਨ ,ਸਟੀਮਰ ,ਇਸ ਤੋਂ ਇਲਾਵਾ ਹਰ ਬੈੱਡ ਦੇ ਨਾਲ ਇਕ ਪੱਖਾ ਤੇ ਇੱਕ ਸਟੇਸ਼ਨ ਲਗਾਏ ਗਏ, ਤਾਂ ਜੋ ਕਿਸੇ ਨੂੰ ਡਾਕਟਰ ਤੇ ਨਰਸ ਨਾਲ ਕੋਈ ਗੱਲ ਕਰਨੀ ਹੈ, ਤੇ ਉਹ ਕਰ ਸਕਦਾ ਹੈ। ਹਰ ਬੈੱਡ ਦੇ ਨਾਲ ਐਕਸਟੈਂਸ਼ਨ ਬੋਰਡ ਲਗਾਏ ਗਏ। ਜਿਸ ਵਿੱਚ ਮਰੀਜ਼ ਆਕਸੀਜਨ ਕੰਸੇਨਟ੍ਰੇਟਰ ਵੀ ਲਗਾ ਸਕਦਾ, ਜਾਂ ਫਿਰ ਸਟੀਮਰ ਲਗਾ ਸਕਦਾ ਯਾ ਆਪਣੇ ਮੋਬਾਇਲ ਨੂੰ ਵੀ ਚਾਰਜ ਕਰ ਸਕਦਾ ਹੈ। ਸੈਂਟਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ। ਜਿਸ ਵਿਚ ਮਰੀਜ਼ਾਂ ਦੀ ਹਰ ਇੱਕ ਐਕਟੀਵਿਟੀ ਨੂੰ ਡਾ ਤੇ ਨਰਸਿਜ਼ ਨੋਟ ਕਰ ਸਕਦੇ ਹਨ।
ਸੈਂਟਰ ਵਿਚ ਮਰੀਜ਼ ਆਪਣਾ ਕੰਮ ਆਪ ਕਰਨਗੇਮਰੀਜ਼ਾਂ ਨੂੰ ਬੋਰੀਅਤ ਨਾ ਹੋਵੇ ਅਤੇ ਉਹ ਪੌਜ਼ੀਟਿਵ ਰਹਿਣ, ਇਸਦੇ ਲਈ ਯੋਗਾ ਕਰਵਾਇਆ ਜਾਏਗਾ, ਮਰੀਜਾਂ ਦੇ ਲਈ ਸੈਰ ਕਰਨ ਦੇ ਲਈ ਥਾਂ ਬਣਾਈ ਗਈ ਹੈ। ਉਹ ਆਪਣੇ ਕੱਪੜੇ ਆਪ ਧੋ ਸਕਦੇ, ਆਪਣੇ ਬਰਤਨ ਆਪ ਧੋ ਸਕਦੇ, ਤਾਂ ਜੋ ਉਨ੍ਹਾਂ ਨੂੰ ਇਹ ਨਾ ਲੱਗੇ, ਕਿ ਉਹ ਘਰ ਤੋਂ ਦੂਰ ਹਨ। ਮਰੀਜ਼ ਦੇ ਲਈ ਟੀ.ਵੀ ਲਗਾਇਆ ਗਿਆ। ਜਿਸ ਵਿੱਚ ਮਰੀਜ਼ਾਂ ਦੇ ਲਈ ਕਾਮੇਡੀ ਸ਼ੋਅਜ਼ ਉਨ੍ਹਾਂ ਨੂੰ ਦਿਖਾਏ ਜਾਣਗੇ, ਤਾਂ ਜੋ ਉਨ੍ਹਾਂ ਦੇ ਮਨ ਵਿੱਚ ਕੋਈ ਵੀ ਗ਼ਲਤ ਖ਼ਿਆਲ ਨਾ ਆਵੇ। ਮਰੀਜ਼ਾਂ ਦੇ ਲਈ ਵਾਈਫਾਈ ਦੀ ਸੁਵਿਧਾ ਵੀ ਦਿੱਤੀ ਜਾਂ ਰਹੀ ਹੈ, ਤਾਂ ਜੋ ਉਹ ਬੋਰ ਨਾ ਹੋਵੇ।
ਡਾਇਟੀਸ਼ਨ ਦੇ ਮੁਤਾਬਿਕ ਖਾਣਾ ਤਿਆਰ ਕੀਤਾ ਜਾਏਗਾਸੈਂਟਰ ਦੇ ਵਿੱਚ ਚਾਰ ਡਾਕਟਰਜ਼ ਦੀ ਟੀਮ ਹੋਵੇਗੀ, ਅਤੇ ਉਨ੍ਹਾਂ ਦੇ ਨਾਲ ਨਰਸਿਜ਼ ਵੀ ਹੋਵੇਗੀ। ਇਸ ਟੀਮ ਨੂੰ ਆਊਟਸੋਰਸ ਤੇ ਰੱਖਿਆ ਗਿਆ ਹੈ। ਇਨ੍ਹਾਂ ਨੂੰ ਹਰ ਵਾਰ ਪੀਪੀ ਕਿਟਸ ਦਿੱਤੀ ਜਾਵੇਗੀ ਅਤੇ ਟਰੀਟਮੈਂਟ ਦੇ ਲਈ ਜੋ ਵੀ ਸਾਮਾਨ ਇਨ੍ਹਾਂ ਨੂੰ ਚਾਹੀਦਾ ਹੈ। ਉਹ ਤੁਰੰਤ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਨੂੰ ਖਾਣ ਦੇ ਲਈ ਵੀ ਸੈਕਟਰ ਅੱਠ ਦੇ ਗੁਰਦੁਆਰੇ ਤੋਂ ਬ੍ਰੇਕਫਾਸਟ ਆਏਗਾ, ਅਤੇ ਸੈਕਟਰ ਛਿਆਲੀ ਦੇ ਗੁਰਦੁਆਰੇ ਤੋਂ ਇਨ੍ਹਾਂ ਨੂੰ ਲੰਚ ਤੇ ਡਿਨਰ ਮਿਲੇਗਾ। ਜਿਸ ਦੇ ਲਈ ਡਾਇਟੀਸ਼ਨ ਦੇ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੇ ਮੁਤਾਬਿਕ ਹੀ ਮਰੀਜ਼ਾਂ ਦੇ ਲਈ ਖਾਣਾ ਬਣੇਗਾ ।ਦੱਸ ਦੇਈਏ ਸ਼ਹਿਰ ਵਿੱਚ ਹੁਣ ਤੱਕ ਚਾਰ ਮਿੰਨੀ ਕੋਵਿਡ ਕੇਅਰ ਸੈਂਟਰ ਬਣਾਏ ਜਾਂ ਚੁੱਕੇ ਹਨ। ਜਿਨ੍ਹਾਂ ਵਿਚ 225 ਬੈੱਡ ਸਥਾਪਿਤ ਹੋ ਚੁੱਕੇ ਹਨ।