ਚੰਡੀਗੜ੍ਹ :ਮਹਾਰਾਜਾ ਰਣਜੀਤ ਸਿੰਘ ਅਵਾਰਡ ਲੈਣ ਭਾਰਤ ਦੇ ਫਲਾਇੰਗ ਸਿੱਖ ਮਿਲਖਾ ਸਿੰਘ ਵੀ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਵੱਲੋਂ ਦੇਰ ਨਾਲ ਹੀ ਸਹੀ ਪਰ ਚੰਗਾ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਨਾਲ ਹਰ ਖਿਡਾਰੀ ਨੂੰ ਬਣਦਾ ਮਾਣ-ਸਨਮਾਨ ਆਪਣੇ ਸੂਬੇ ਵਿਚ ਹੀ ਦਿੱਤਾ ਜਾਵੇਗਾ ਜਿਸ ਨਾਲ ਖਿਡਾਰੀ ਹੋਰ ਵੀ ਉਤਸ਼ਾਹਿਤ ਹੋਣਗੇ।
ਮਹਾਰਾਜਾ ਰਣਜੀਤ ਸਿੰਘ ਅਵਾਰਡ :ਦੇਰ ਨਾਲ ਹੀ ਸਹੀ, ਪਰ ਸਰਕਾਰ ਦਾ ਚੰਗਾ ਉਪਰਾਲਾ - ਮਿਲਖਾ ਸਿੰਘ - 99 players awarded
ਖੇਡ ਨੀਤੀ ਬਾਰੇ ਸਵਾਲ ਕਰਨ 'ਤੇ ਮਿਲਖਾ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਚੰਗਾ ਕਦਮ ਚੁੱਕਿਆ ਹੈ ਤੇ ਖੇਡ ਨੀਤੀ 'ਚ ਵੀ ਸੁਧਾਰ ਕੀਤਾ ਹੈ ਜੋ ਕਿ ਕਾਬਿਲੇ-ਤਾਰੀਫ਼ ਹੈ।
ਖੇਡ ਨੀਤੀ ਬਾਰੇ ਸਵਾਲ ਕਰਨ 'ਤੇ ਮਿਲਖਾ ਸਿੰਘ ਨੇ ਕਿਹਾ ਕਿ "ਹੁਣ ਪੰਜਾਬ ਸਰਕਾਰ ਨੇ ਚੰਗਾ ਕਦਮ ਚੁੱਕਿਆ ਹੈ ਅਤੇ ਖੇਡ ਨੀਤੀ 'ਚ ਵੀ ਸੁਧਾਰ ਕੀਤਾ ਹੈ ਜੋ ਕਿ ਕਾਬਿਲੇ-ਤਾਰੀਫ਼ ਹੈ।" ਖਿਡਾਰੀਆਂ ਦੇ ਦੂਜੇ ਸੂਬਿਆਂ 'ਚ ਖੇਡਣ ਵਾਲੇ ਮੁੱਦੇ ਤੇ ਮਿਲਖਾ ਸਿੰਘ ਨੇ ਕਿਹਾ ਕਿ "ਪੰਜਾਬ ਸਰਕਾਰ ਜਿਸ ਤਰ੍ਹਾਂ ਹੁਣ ਖਿਡਾਰੀਆਂ ਦਾ ਮਾਣ-ਸਨਮਾਨ ਕਰ ਰਹੀ ਹੈ, ਹੁਣ ਖਿਡਾਰੀ ਕੀਤੇ ਨਹੀਂ ਜਣਗੇ।"
ਇਹ ਵੀ ਪੜ੍ਹੋ : ਹੁਣ ਕ੍ਰਿਕਟ ਛੱਡ ਭਾਰਤ ਦੀ ਇਸ ਖੇਡ ਨੂੰ ਖੜ੍ਹ-ਖੜ੍ਹ ਵੇਖਣਗੇ ਲੋਕ
ਗ਼ੌਰਤਲਬ ਹੈ ਕਿ ਇੱਕ ਅਰਸੇ ਬਾਅਦ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਕਰਵਾਏ ਜਾ ਰਹੇ ਨੇ ਜਿਸ ਵਿਚ ਸੂਬੇ ਦੇ 99 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।