ਚੰਡੀਗੜ੍ਹ: ਪੰਜਾਬ 'ਚ ਅੱਜ ਤੋਂ ਦੁੱਧ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਗਈਆਂ ਹਨ। ਉੱਥੇ ਹੀ ਹੁਣ ਆਮ ਲੋਕਾਂ ਦਾ ਬਜਟ ਵੀ ਪ੍ਰਭਾਵਿਤ ਹੋਇਆ ਹੈ।
ਆਮ ਲੋਕਾਂ ਦੇ ਬਜਟ ਤੋਂ ਬਾਹਰ ਜਾ ਰਹੀਆਂ ਦੁੱਧ ਦੀਆਂ ਕੀਮਤਾਂ:ਰੋਜਾਨਾਂ ਵਰਤੋ ਵਿੱਚ ਆਉਣ ਵਾਲਾ ਦੁੱਧ ਆਮ ਲੋਕਾਂ ਦੀ ਪਹੁੰਚ ਵਿੱਚੋਂ ਬਾਹਰ ਹੁੰਦਾ ਜਾ ਰਿਹਾ ਹੈ। ਕਰੋਨਾਂ ਤੋਂ ਬਾਅਦ ਲੋਕਾਂ ਦੀ ਕਮਾਈ ਘੱਟ ਗਈ ਹੈ। ਇਸ ਦੇ ਨਾਲ ਹੀ ਮਹਿੰਗਾਈ ਦੀ ਮਾਰ ਲੋਕਾਂ ਉਤੇ ਪੈ ਰਹੀ ਹੈ। ਪੈਟਰੋਲ ਡੀਜਲ ਦੇ ਨਾਲ ਹੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਆਮ ਆਦਮੀ ਬਾਹਰ ਜਾਣ ਆਉਣ ਤੋਂ ਬਾਅਦ ਖਾਣ ਪੀਣ ਦੀਆਂ ਚੀਜ਼ਾ ਲਈ ਵੀ ਜ਼ਿਆਦਾ ਕੀਮਤ ਦੇਵੇਗਾ। ਦੁੱਧ ਦੀ ਵਰਤੋਂ ਹਰ ਆਮ ਖਾਸ ਦੇ ਜੀਵਨ ਵਿੱਚ ਹੁੰਦੀ ਹੈ ਦੁੱਧ ਦੀ ਵਰਤੋਂ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਕਰਦੇ ਹਨ। ਪੰਜਾਬੀ ਦਾ ਦੁੱਧ ਤੋਂ ਬਿਨ੍ਹਾਂ ਭੋਜਨ ਅਧੂਰਾ ਲੱਗਦਾ ਹੈ। ਲੋਕਾਂ ਨੂੰ ਦੁੱਧ ਖਰੀਦਣ ਲਈ ਹੁਣ ਹੋਰ ਖਰਚਾ ਕਰਨਾ ਪਵੇਗਾ।
ਪਹਿਲਾਂ ਤੋਂ ਹੀ ਮਹਿੰਗਾ ਮੱਖਣ,ਦਹੀਂ ਆਦਿ: ਵੇਰਕਾ ਦਾ ਦੁੱਧ ਪੰਜਾਬ ਵਿੱਚ ਸਭ ਤੋਂ ਵੱਧ ਵਿਕਦਾ ਹੈ। ਵੇਰਕਾ ਰੋਜ਼ਾਨਾ ਕਰੀਬ 12 ਲੱਖ ਲੀਟਰ ਦੁੱਧ ਦਾ ਉਤਪਾਦਨ ਕਰਦਾ ਹੈ। ਪੰਜਾਬ ਵਿੱਚ ਪ੍ਰਤੀ ਵਿਅਕਤੀ 900 ਮਿਲੀਲੀਟਰ ਦੁੱਧ ਦੀ ਖਪਤ ਹੁੰਦੀ ਹੈ। ਅਜਿਹੇ 'ਚ ਦੁੱਧ ਦੀ ਕੀਮਤ ਵਧਣ ਨਾਲ ਇਕ ਵੱਡੇ ਵਰਗ ਨੂੰ ਝਟਕਾ ਲੱਗੇਗਾ। ਜ਼ਿਕਰਯੋਗ ਹੈ ਕਿ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ GAT ਲਗਾਏ ਜਾਣ ਕਾਰਨ ਵਾਧਾ ਹੋਇਆ ਸੀ।
ਵੇਰਕਾ ਦੁੱਧ ਦੀਆਂ ਨਵੀਆਂ ਕੀਮਤਾਂ
ਵੇਰਕਾ ਗੋਲਡ ਦੁੱਧ ਦੀ ਕੀਮਤ - 57 ਰੁਪਏ ਪ੍ਰਤੀ ਲੀਟਰ
ਵੇਰਕਾ ਸ਼ਕਤੀ ਦੁੱਧ ਦੀ ਕੀਮਤ - 51 ਰੁਪਏ ਪ੍ਰਤੀ ਲੀਟਰ
ਵੇਰਕਾ ਸਲੀਮਾਰ ਦੁੱਧ ਦੀ ਕੀਮਤ - 41 ਰੁਪਏ ਪ੍ਰਤੀ ਲੀਟਰ
ਵੇਰਕਾ ਕਾਓ ਦੁੱਧ ਦੀ ਕੀਮਤ - 1.5 ਲੀਟਰ ਲਈ 63 ਰੁਪਏ