ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਹੈ। ਇਸ ਲੌਕਡਾਊਨ ਦੌਰਾਨ ਸੂਬੇ ਦੀਆਂ ਸਰਕਾਰਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਲਈ ਭੇਜਣ ਲਈ ਸਪੈਸ਼ਲ ਟ੍ਰੇਨਾਂ ਚਲਾਈਆਂ ਸਨ। ਪਰ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਟ੍ਰੇਨਾਂ ਦੀ ਟਿਕਟ ਨਹੀਂ ਮਿਲੀ ਤੇ ਉਹ ਪੈਦਲ ਹੀ ਆਪਣੇ ਘਰਾਂ ਨੂੰ ਜਾਣ ਲਈ ਤਿਆਰ ਹੋ ਗਏ ਹਨ।
ਹੁਣ ਲੌਕਡਾਊਨ 4.0 ਸ਼ੁਰੂ ਹੋ ਗਿਆ ਹੈ ਤੇ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਖੋਲ੍ਹ ਦਿੱਤਾ ਹੈ। ਬੱਸਾਂ ਵੀ ਪੰਜਾਬ ਵਿੱਚ ਚੱਲ ਪਈਆਂ ਹਨ, ਪਰ ਹਾਲੇ ਵੀ ਪ੍ਰਵਾਸੀ ਮਜ਼ਦੂਰਾਂ ਦਾ ਪੈਦਲ ਜਾਣਾ ਨਹੀਂ ਰੁਕ ਰਿਹਾ ਹੈ। ਹਾਲ ਹੀ ਵਿੱਚ ਜ਼ਿਰਕਪੁਰ ਤੋਂ ਝਾਰਖੰਡ ਜਾ ਰਹੇ ਮਜ਼ਦੂਰਾਂ ਨੇ ਆਪਣੇ ਹਾਲੇ ਨੂੰ ਬਿਆਨ ਕੀਤਾ।