ਚੰਡੀਗੜ੍ਹ: ਲੌਕਡਾਊਨ ਦੌਰਾਨ ਸੂਬੇ ਵਿੱਚ ਹੋਈ ਸ਼ਰਾਬ ਦੀ ਨਾਜਾਇਜ਼ ਤਸਕਰੀ ਨੂੰ ਲੈ ਕੇ ਈਟੀਵੀ ਭਾਰਤ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਖਾਸ ਗੱਲਬਾਤ ਕੀਤੀ। ਇਸ ਮੌਕੇ ਰਾਣਾ ਗੁਰਜੀਤ ਨੇ ਕਿਹਾ ਕਿ ਲੌਕਡਾਊਨ ਵਿੱਚ ਸ਼ਰਾਬ ਦੀ ਤਸਕਰੀ ਵੀ ਹੋਈ ਤੇ ਫੜੀ ਵੀ ਗਈ ਹੈ। ਇੰਨਾ ਹੀ ਨਹੀਂ ਜਲੰਧਰ ਤੋਂ ਫਰਜ਼ੀ ਬਿੱਲ ਬਣਾ ਕੇ ਨਵਾਂ ਸ਼ਹਿਰ ਵਿੱਚ ਸਪਲਾਈ ਕਰਨ ਵਾਲੇ ਗਿਰੋਹ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ।
ਮੁਫਤ ਟਿਊਬਵੈੱਲ ਚਲਾਉਣ ਵਾਲੇ ਕਿਸਾਨਾਂ ਨੂੰ ਹੁਣ ਮੀਟਰ ਲਗਵਾਉਣੇ ਪੈਣਗੇ ਤਾਂ ਜੋ ਬਿਜਲੀ ਦੀ ਖ਼ਪਤ ਬਾਰੇ ਪਤਾ ਲੱਗ ਸਕੇ, ਇਸ ਕਾਰਨ ਇਸ ਮੁੱਦੇ 'ਤੇ ਸਿਆਸਤ ਵੀ ਭਖਣੀ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਸਲੇ 'ਤੇ ਕੋਰ ਕਮੇਟੀ ਦੀ ਮੀਟਿੰਗ ਵੀ ਬੁਲਾਈ ਹੈ ਜਿਸ 'ਤੇ ਬੋਲਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਕਿਸਾਨਾਂ ਦੇ ਟਿਊਬਵੈੱਲਾਂ ਨੂੰ ਸਬਸਿਡੀ ਦੇਣੀ ਹੈ ਜਾਂ ਨਹੀਂ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੰਮ ਹੈ।
ਦੱਸ ਦੇਈਏ ਕਿ ਅਕਾਲੀ ਦਲ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਟਿਊਬਵੈੱਲ ਕੁਨੈਕਸ਼ਨਾਂ ਉੱਪਰ ਬਿੱਲ ਜਾਂ ਮੀਟਰ ਲਗਵਾਉਣ ਨੂੰ ਲੈ ਕੇ ਸੂਬੇ ਭਰ 'ਚ ਗਰਜਣ ਦਾ ਐਲਾਨ ਕੀਤਾ ਸੀ। ਇਹ ਹੀ ਨਹੀਂ, ਬਲਕਿ ਸੂਬੇ ਵਿੱਚ ਕਣਕ ਦੀ ਲਿਫਟਿੰਗ ਪਹਿਲਾਂ ਨਾਲੋਂ ਵੱਧ ਹੋਈ ਹੈ। ਇੰਡਸਟਰੀ ਵਿੱਚ ਘੱਟ ਰਹੀ ਪਰਵਾਸੀ ਲੇਬਰ ਨੂੰ ਲੈ ਕੇ ਰਾਣਾ ਗੁਰਜੀਤ ਨੇ ਕਿਹਾ ਕਿ ਪੰਜਾਬੀ ਵੀ ਕੰਮ ਕਰ ਲੈਂਦੇ ਹਨ ਅਤੇ ਵਿਦੇਸ਼ਾਂ ਤੋਂ ਆ ਕੇ ਪੰਜਾਬੀ ਮੁੰਡੇ ਪੰਜਾਬ 'ਚ ਚੰਗਾ ਕੰਮ ਕਰ ਰਹੇ ਹਨ।
ਪਰਵਾਸੀ ਮਜ਼ਦੂਰਾਂ ਦੇ ਆਪਣੇ ਸੂਬਿਆਂ ਵਿੱਚ ਵਾਪਸ ਜਾਣ 'ਤੇ ਸੂਬੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਕੇਂਦਰ ਸਰਕਾਰ ਤੋਂ ਆਏ ਕਰੋੜਾਂ ਰੁਪਏ ਲੇਬਰ ਦਾ ਕੰਮ ਕਰਨ ਨੂੰ ਮਿਲਿਆ। ਪੰਜਾਬ ਦੀ ਸਿਆਸਤ ਵਿੱਚ ਕਈ ਮੰਤਰੀਆਂ ਦੇ ਬਦਲੇ ਜਾ ਰਹੇ ਮਹਿਕਮੇ ਬਾਰੇ ਪੁੱਛਣ 'ਤੇ ਰਾਣਾ ਗੁਰਜੀਤ ਚੱਲਦੇ ਨੇ ਸਵਾਲ ਨੂੰ ਟਾਲਦਿਆਂ ਉਨ੍ਹਾਂ ਇੰਨਾ ਹੀ ਕਿਹਾ ਕਿ ਇਹ ਨਾ ਤਾਂ ਉਨ੍ਹਾਂ ਦਾ ਕੰਮ ਹੈ ਅਤੇ ਨਾ ਹੀ ਉਨ੍ਹਾਂ ਨੂੰ ਪਤਾ ਹੈ ਕਿ ਕਿਸ ਦਾ ਮਹਿਕਮਾ ਬਦਲ ਹੋ ਰਿਹੈ ਅਤੇ ਕੌਣ ਮੰਤਰੀ ਬਣ ਰਿਹਾ ਹੈ।