Menstrual Hygiene Day: ਕਿਉਂ ਜ਼ਰੂਰੀ ਹੈ ਸਮੇਂ-ਸਮੇਂ ਬਾਅਦ ਸੈਨੇਟਰੀ ਪੈਡ ਬਦਲਣਾ ਜ਼ਰੂਰੀ, ਵੇਖੋ ਵੀਡੀਓ - Chandigarh
Menstrual Hygiene Day ਮੌਕੇ ਈਟੀਵੀ ਭਾਰਤ ਨੇ ਪੀਜੀਆਈ 'ਚ ਗਾਈਨਕੋਲਿਜਿਸਟ ਡਾਕਟਰ ਮੀਨਾਕਸ਼ੀ ਨਾਲ ਕੀਤੀ ਖ਼ਾਸ ਗੱਲਬਾਤ। ਮਾਹਵਾਰੀ ਸਮੇਂ ਪਿੰਡਾ ਵਿੱਚ 48 ਅਤੇ ਸ਼ਹਿਰਾਂ ਵਿੱਚ 78 ਫ਼ੀਸਦ ਔਰਤਾਂ ਸੈਨੇਟਰੀ ਪੈਡ ਦੀ ਵਰਤੋਂ ਕਰਦੀਆਂ ਹਨ। ਡਾਕਟਰ ਨੇ ਦੱਸਿਆ ਆਖ਼ਰ ਕਿਉਂ 5-6 ਘੰਟਿਆਂ ਬਾਅਦ ਸੈਨੇਟਰੀ ਪੈਡ ਬਦਲਣਾ ਜ਼ਰੂਰੀ ਹੈ।
ਚੰਡੀਗੜ੍ਹ: ਅੱਜ ਵਿਸ਼ਵ ਪੱਧਰ 'ਤੇ ਮਹਾਵਾਰੀ ਸੁਰੱਖਿਆ ਦਿਹਾੜਾ (Menstrual Hygiene Day) ਮਨਾਇਆ ਜਾ ਰਿਹਾ ਹੈ। ਪਹਿਲਾਂ ਔਰਤਾਂ ਮਹਾਵਾਰੀ ਉੱਤੇ ਗੱਲ ਕਰਨ ਤੋਂ ਝਿਜਕਦਿਆਂ ਸਨ, ਪਰ ਅੱਜ ਕੱਲ੍ਹ ਔਰਤਾਂ ਇਸ ਮੁਦੇ 'ਤੇ ਬੇਬਾਕੀ ਨਾਲ ਆਪਣੀ ਰਾਏ ਜ਼ਾਹਿਰ ਕਰਦੀਆਂ ਹਨ।
ਇਸ ਬਾਰੇ ਪੀਜੀਆਈ ਵਿੱਚ ਗਾਈਨਕੋਲਿਜਿਸਟ ਡਾਕਟਰ ਮੀਨਾਕਸ਼ੀ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਤੇ ਦੱਸਿਆ ਕਿ ਔਰਤਾਂ ਵਿੱਚ ਮਾਹਵਾਰੀ ਰੁਟੀਨ ਦੀ ਗੱਲ ਹੈ ਪਰ ਪਤਾ ਨਹੀ ਕਿਉ ਉਸ ਨੂੰ ਹੋਰ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ। ਮਾਹਵਾਰੀ ਦੌਰਾਨ ਆਪਣੀ ਸਾਫ-ਸਫਾਈ ਦਾ ਧਿਆਨ ਦੇਣਾ ਜ਼ਰੂਰੀ ਹੈ। ਇਸ ਲਈ ਆਮ ਤੌਰ 'ਤੇ ਔਰਤਾਂ ਕਪੜੇ ਦਾ ਵੀ ਇਸਤੇਮਾਲ ਕਰਦੀਆਂ ਹਨ ਜੋ ਕਿ ਠੀਕ ਨਹੀਂ ਹੈ, ਇਹ ਸਿਹਤ ਉੱਤੇ ਅਸਰ ਪਾਉਂਦੀ ਹੈ।