ਪੰਜਾਬ

punjab

ETV Bharat / state

Ravneet Bittu Statement On Akali Dal : MP ਰਵਨੀਤ ਬਿੱਟੂ ਨੇ ਬਿਕਰਮ ਮਜੀਠੀਆ 'ਤੇ ਕੱਢੀ ਭੜਾਸ, ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦੇ ਲਾਏ ਇਲਜ਼ਾਮ

ਲੁਧਿਆਣਾ ਤੋਂ ਮੈਂਬਰ ਪਾਰਲੀਮੈੈਂਟ ਰਵਨੀਤ ਸਿੰਘ ਬਿੱਟੂ ਨੇ (Ravneet Bittu Statement On Akali dal) ਅਕਾਲੀ ਆਗੂ ਬਿਕਰਮ ਮਜੀਠੀਆ ਦੇ ਖਿਲਾਫ਼ ਲਾਇਵ ਹੋ ਕੇ ਬਿਆਨ ਦਿੱਤਾ ਹੈ। ਪੜ੍ਹੋ ਪੂਰੀ ਖ਼ਬਰ...

Member Parliament Ravneet Bittu gave a statement against Bikram Majithia
Ravneet Bittu Statement On Akali Dal : MP ਰਵਨੀਤ ਬਿੱਟੂ ਨੇ ਬਿਕਰਮ ਮਜੀਠੀਆ 'ਤੇ ਕੱਢੀ ਭੜਾਸ, ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦੇ ਲਾਏ ਇਲਜ਼ਾਮ

By ETV Bharat Punjabi Team

Published : Oct 6, 2023, 4:33 PM IST

ਰਵਨੀਤ ਸਿੰਘ ਬਿੱਟੂ ਲਾਇਵ ਹੋ ਕੇ ਮਜੀਠੀਆ ਉੱਤੇ ਬਿਆਨ ਦਿੰਦੇ ਹੋਏ।

ਚੰਡੀਗੜ੍ਹ ਡੈਸਕ :ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲਾਇਵ ਹੋ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਖਿਲਾਫ ਬਿਆਨ ਦਿੱਤਾ ਹੈ। ਬਿੱਟੂ ਨੇ ਨਾਰਾਜਗੀ ਜਾਹਿਰ ਕਰਦਿਆਂ ਕਿਹਾ ਕਿ ਮਜੀਠੀਆ (Ravneet Bittu Statement On Akali dal) ਦੇ ਦਾਦਾ ਸੁੰਦਰ ਸਿੰਘ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਬਿੱਟੂ ਨੇ ਮਜੀਠੀਆ 'ਤੇ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਮਜੀਠੀਆ ਦਾ ਪਰਿਵਾਰ ਅੰਗਰੇਜ਼ਾਂ ਦੀ ਗੁਲਾਮੀ ਅਤੇ ਭਾਰਤੀਆਂ ਨਾਲ ਧੋਖਾ ਕਰਨ ਵਾਲਾ ਪਰਿਵਾਰ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਹੈ।

ਸਿਰਫ਼ ਬੇਅੰਤ ਸਿੰਘ ਹੀ ਸ਼ਹੀਦ :ਮਜੀਠੀਆ ਉੱਤੇ ਭੜਕਦੇ ਹੋਏ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ਼ ਮੁੱਖ ਮੰਤਰੀ ਵਜੋਂ ਬੇਅੰਤ ਸਿੰਘ ਹੀ ਸ਼ਹੀਦ ਹੋਏ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਜੇਲ੍ਹਾਂ ਵਿੱਚ ਬੈਠੇ ਨਸ਼ਾ ਤਸਕਰਾਂ ਨੂੰ ਮਜੀਠੀਆ ਨੇ ਆਪਣੀ 10 ਸਾਲਾਂ ਦੀ ਸਰਕਾਰ ਦੌਰਾਨ ਵਿਸ਼ੇਸ਼ ਬਖਸ਼ਿਸ਼ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਉਹ ਜੇਲ੍ਹ ਜਾਣ ਵਾਲੇ ਤੋਂ ਇਹ ਵੀ ਪੁੱਛਦੇ ਰਹੇ ਹਨ ਕਿ ਜੇਲ੍ਹ ਅੰਦਰ ਕਿਸ ਕਿਸਮ ਦੀ ਸੇਵਾ ਦੀ ਲੋੜ ਹੈ। ਬਿੱਟੂ ਨੇ ਕਿਹਾ ਕਿ ਮਜੀਠੀਆ ਨੇ ਪੰਜਾਬ ਨੂੰ ਦਲਦਲ ਵਿੱਚ ਧੱਕ ਦਿੱਤਾ ਹੈ।

ਸਾਥੀਆਂ ਨਾਲ ਭਗੌੜਾ ਸੀ ਮਜੀਠੀਆ :ਰਵਨੀਤ ਬਿੱਟੂ ਨੇ ਕਿਹਾ ਕਿ ਬੇਅੰਤ ਸਿੰਘ ਦੇ ਵੇਲੇ ਮਜੀਠੀਆ ਅਤੇ ਉਸ ਦੇ ਹੋਰ ਸਾਥੀ ਭਗੌੜੇ ਰਹੇ ਹਨ। ਮਜੀਠੀਆ ਉੱਤਰ ਪ੍ਰਦੇਸ਼ ਵਿੱਚ ਲੁਕਦਾ ਸੀ। ਬਿੱਟੂ ਨੇ ਇਹ ਵੀ ਕਿਹਾ ਕਿ ਮਜੀਠੀਆ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ। ਬਿੱਟੂ ਨੇ ਇਲਜਾਮ ਲਗਾਏ ਹਨ ਕਿ ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਰਾਜ ਨੂੰ ਲੁੱਟਣਾ ਹੈ।

ABOUT THE AUTHOR

...view details