ਪੰਜਾਬ

punjab

ETV Bharat / state

MP ਜਸਬੀਰ ਡਿੰਪਾ ਨੇ ਸ਼ਹੀਦ ਬਿਕਰਮਦੀਪ ਰੰਧਾਵਾ ਦੇ ਪਰਿਵਾਰ ਨਾਲ ਸਾਂਝਾ ਕੀਤਾ ਦੁੱਖ

ਬੀਤੇ ਦਿਨ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ, ਕੈਨੇਡਾ ਪੁਲਿਸ ਚ ਤੈਨਾਤ ਬਿਆਸ ਵਾਸੀ ਸ਼ਹੀਦ ਬਿਕਰਮਦੀਪ ਸਿੰਘ ਰੰਧਾਵਾ ਦੇ ਪਰਿਵਾਰ ਨਾਲ ਇਲਾਕੇ ਭਰ ਦੀਆਂ ਵੱਖ ਵੱਖ ਰਾਜਨੀਤਿਕ ਸ਼ਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਸ਼ਹੀਦ ਬਿਕਰਮਦੀਪ ਰੰਧਾਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ
ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਸ਼ਹੀਦ ਬਿਕਰਮਦੀਪ ਰੰਧਾਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ

By

Published : May 10, 2021, 10:48 PM IST

ਅੰਮ੍ਰਿਤਸਰ: ਸੋਮਵਾਰ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਬਿਆਸ ਵਿਖੇ ਸ਼ਹੀਦ ਬਿਕਰਮਦੀਪ ਸਿੰਘ ਰੰਧਾਵਾ ਦੇ ਪਿਤਾ ਤਰਲੋਚਨ ਸਿੰਘ ਰੰਧਾਵਾ (ਰਿਟਾ ਏ.ਡੀ.ਐਫ.ਓ) ਅਤੇ ਮਾਤਾ ਕੰਵਲਜੀਤ ਕੌਰ ਰੰਧਾਵਾ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਸ਼ਹੀਦ ਨੌਜਵਾਨ ਬਿਕਰਮਦੀਪ ਰੰਧਾਵਾ ਤੇ ਕੀਤੇ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕੈਨੇਡਾ ਸਰਕਾਰ ਤੋਂ ਇੰਨਸਾਫ ਦੀ ਆਸ ਕੀਤੀ, ਅਤੇ ਪਰਿਵਾਰ ਨਾਲ ਡਾਹਢੇ ਦੁੱਖ ਦਾ ਪ੍ਰਗਟਾਵਾ ਕੀਤਾ।

ਸ਼ਹੀਦ ਬਿਕਰਮਦੀਪ ਰੰਧਾਵਾ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਪਰਿਵਾਰ ਨੂੰ ਇੰਮੀਗ੍ਰੇਸ਼ਨ ਨਾਲ ਸਬੰਧਿਤ ਆ ਰਹੀ ਸਮੱਸਿਆ ਸਬੰਧੀ ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕੈਨੇਡਾ ਇਮੀਗ੍ਰੇਸ਼ਨ ਵਲੋਂ ਕੀਤੇ ਜਾ ਰਹੇ ਉਪਰਾਲੇ ਤੋਂ ਇਲਾਵਾ ਉਹ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਿਆ ਨਾਲ ਗੱਲਬਾਤ ਕਰਕੇ ਜਲਦ ਹੀ ਕੋਈ ਹੱਲ ਕੱਢਣਗੇ।

ਇਸ ਮੌਕੇ ਵਾਈਸ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਮੱਖਣ ਸਿੰਘ ਰੰਧਾਵਾ, ਪ੍ਰੀਤਮ ਸਿੰਘ ਰੰਧਾਵਾ, ਪੰਜਾਬ ਯੂਥ ਕਾਂਗਰਸ ਹਲਕਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਰੰਧਾਵਾ ਬਿਆਸ, ਲਛਮਣ ਬਿਆਸ ਗ੍ਰਾਮ ਵਿਕਾਸ ਸੋਸਾਇਟੀ ਜਨਰਲ ਸਕੱਤਰ, ਮਨਮੀਤ ਰਾਜ ਧਾਲੀਵਾਲ, ਸੁਖਦੇਵ ਸਿੰਘ ਬਿਆਸ, ਸੁਖਜਿੰਦਰ ਸਿੰਘ ਸੁੱਖ, ਹਰਜਿੰਦਰ ਸਿੰਘ, ਸਵਿੰਦਰ ਸਿੰਘ ਸ਼ਿੰਦ, ਅਸ਼ੋਕ ਕੁਮਾਰ, ਸੋਹਣ ਲਾਲ, ਸੁਰਜੀਤ ਸਿੰਘ, ਲਵਜੀਤ ਭੁੱਲਰ, ਮਨਦੀਪ ਬੱਲ ਆਦਿ ਤੋਂ ਇਲਾਵਾ ਪਤਵੰਤੇ ਹਾਜਰ ਸਨ।

ABOUT THE AUTHOR

...view details