ਪੰਜਾਬ

punjab

ETV Bharat / state

Harsimrat Badal favor singer Shubh: ਗਾਇਕ ਸ਼ੁਭਨੀਤ ਦੇ ਹੱਕ 'ਚ ਬੋਲੇ ਸਾਂਸਦ ਹਰਸਿਮਰਤ ਕੌਰ ਬਾਦਲ, ਕਿਹਾ- ਸ਼ੁਭ ਪੰਜਾਬ ਦਾ ਮਾਣਮੱਤਾ ਪੁੱਤ - singer Shubh news

ਇੰਸਟਾਗ੍ਰਾਮ ਉੱਤੇ ਪੰਜਾਬ ਦੇ ਹਾਲਾਤਾਂ ਦੀ ਪੋਸਟ ਕਾਰਨ ਵਿਰੋਧ ਅਤੇ ਖਾਲਿਸਤਾਨੀ ਹੋਣ ਦਾ ਇਲਜ਼ਾਮ ਸਹਿ ਰਹੇ ਪੰਜਾਬੀ ਗਾਇਕ ਅਤੇ ਰੈਪਰ ਸ਼ੁਭ ਦੇ ਹੱਕ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Member of Parliament Harsimrat Kaur Badal) ਨੇ ਸਟੈਂਡ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ੁੱਭ ਪੰਜਾਬ ਦਾ ਮਾਣਮੱਤਾ ਪੁੱਤਰ ਹੈ। (Harsimrat Badal favor singer Shubh)

Member of Parliament Harsimrat Kaur Badal took a stand in favor of singer Shubneet
Harsimrat Badal in favor of singer Shub: ਗਾਇਕ ਸ਼ੁਭਨੀਤ ਦੇ ਹੱਕ 'ਚ ਬੋਲੇ ਸਾਂਸਦ ਹਰਸਿਮਰਤ ਕੌਰ ਬਾਦਲ,ਕਿਹਾ-ਸ਼ੁਭ ਪੰਜਾਬ ਦਾ ਮਾਣਮੱਤਾ ਪੁੱਤਰ

By ETV Bharat Punjabi Team

Published : Sep 23, 2023, 1:11 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਵਿਰਾਜਮਾਨ ਹਰਸਿਮਰਤ ਕੌਰ ਬਾਦਲ ਨੇ ਅੱਜ-ਕੱਲ ਵਿਰੋਧ ਦਾ ਸਾਹਮਣਾ ਕਰ ਰਹੇ (Singer Shubneet) ਗਾਇਕ ਸ਼ੁਭਨੀਤ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਸਾਂਝੀ ਕੀਤੀ ਪੋਸਟ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਸ਼ੁਭ ਅਸੀਂ ਤੁਹਾਡੇ ਨਾਲ ਖੜ੍ਹੇ ਹੈ। ਤੁਹਾਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਪੰਜਾਬ ਦੇ ਮਾਣਮੱਤੇ ਪੁੱਤਰ ਹੋ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਗਾਇਕ ਲਈ ਸਭ ਨੂੰ ਬੋਲਣ ਲਈ ਅਪੀਲ ਕਰਦਾ ਹੈ।

ਗਾਇਕ@Shubhworldwideਅਸੀਂ ਤੁਹਾਡੇ ਨਾਲ ਖੜੇ ਹਾਂ। ਤੁਹਾਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਪੰਜਾਬ ਅਤੇ #ਭਾਰਤ ਦੇ ਮਾਣਮੱਤੇ ਪੁੱਤਰ ਹੋ।@ਅਕਾਲੀ_ਦਲ_ਸਾਥੀ ਦੇਸ਼ਵਾਸੀਆਂ ਨੂੰ ਅਪੀਲ ਹੈ ਕਿ ਉਹ #ਪੰਜਾਬ ਲਈ ਬੋਲਣ ਵਾਲੇ ਸ਼ੁਭ ਅਤੇ ਹੋਰਾਂ ਨੂੰ ਰਾਸ਼ਟਰ ਵਿਰੋਧੀ ਕਰਾਰ ਦੇਣ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਹੋਣ। #shubhworldwide...ਹਰਸਿਮਰਤ ਕੌਰ ਬਾਦਲ,ਸੰਸਦ ਮੈਂਬਰ

ਪੰਜਾਬ ਕਾਂਗਰਸ ਪ੍ਰਧਾਨ ਨੇ ਵੀ ਕੀਤਾ ਸੀ ਸਮਰਥਨ : ਨਾਮੀ ਗਾਇਕ ਅਤੇ ਰੈਪਰ ਸ਼ੁਭ (Singer and rapper Shubh) ਦੇ ਮਾਮਲੇ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ੁਭਨੀਤ ਇੱਕ ਹੋਣਹਾਰ ਉੱਭਰ ਰਿਹਾ ਨੌਜਵਾਨ ਗਾਇਕ ਹੈ। ਇਸ ਲਈ ਉਸ 'ਤੇ ਖਾਲਿਸਤਾਨ ਦਾ ਲੇਬਲ ਨਹੀਂ ਲਗਾਇਆ ਜਾ ਸਕਦਾ। ਭਾਜਪਾ ਹਰ ਪੰਜਾਬੀ ਨੂੰ ਖਾਲਿਸਤਾਨੀ ਕਹਿ ਦਿੰਦੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਕੰਮ ਭਾਜਪਾ ਦਾ ਯੂਥ ਵਿੰਗ ਕਰ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇੱਕ ਗੈਂਗਸਟਰ ਗਰੁੱਪ ਨਾਲ ਜੋੜਿਆ ਗਿਆ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਜੰਮਪਲ ਨੌਜਵਾਨ ਲੜਕੇ ਅਤੇ ਗਾਇਕ 'ਤੇ ਇਸ ਤਰ੍ਹਾਂ ਦਾ ਲੇਬਲ ਲਗਾਉਣਾ ਠੀਕ ਨਹੀਂ ਹੈ। ਵੜਿੰਗ ਮੁਤਾਬਿਕ ਭਾਜਪਾ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦਾ ਘਾਣ ਕੀਤਾ ਹੈ।

ABOUT THE AUTHOR

...view details