ਟਰਾਂਸਪੋਟਰਾਂ ਤੇ ਪੰਜਾਬ ਸਰਕਾਰ ਵਿੱਚ ਬਣੀ ਸਹਿਮਤੀ ਚੰਡੀਗੜ੍ਹ:ਪਿਛਲੇ ਕਈ ਦਿਨਾਂ ਤੋਂ ਸ਼ੰਭੂ ਬਾਰਡਰ ਉੱਤੇ ਟਰਾਂਸਪੋਰਟਰਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦਿਆਂ ਅੱਜ ਮੰਗਲਵਾਰ ਨੂੰ ਪੰਜਾਬ ਭਵਨ ਵਿੱਚ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਤੇ ਕੁਲਦੀਪ ਧਾਲੀਵਾਲ ਨੇ ਟਰਾਂਸਪੋਰਟਰਾਂ ਨਾਲ (transporters and the Punjab government meeting) ਮੀਟਿੰਗ ਕੀਤੀ। ਜਿਸ ਦੇ ਵਿਚ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ।
ਟਰਾਂਸਪੋਰਟਰਾਂ ਦੇ ਮਸਲੇ ਸੁਲਝਾਉਣ ਲਈ 11 ਮੈਂਬਰੀ ਕਮੇਟੀ:- ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਨੇ ਟਰਾਂਸਪੋਰਟਰਾਂ ਨੂੰ ਭਰੋਸਾ ਦਿਵਾਇਆ ਹੈ ਕਿ 1 ਮਹੀਨੇ ਅੰਦਰ ਟਰਾਂਸਪੋਰਟ ਨੀਤੀ ਲਿਆਂਦੀ ਜਾਵੇਗੀ। ਇਸਦੇ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਟਰਾਂਸਪੋਰਟਰਾਂ ਦੇ ਮਸਲੇ ਸੁਲਝਾਉਣ ਲਈ 11 ਮੈਂਬਰੀ ਕਮੇਟੀ ਬਣਾਈ ਜਾਵੇਗੀ।
ਟਰੱਕਾਂ ਵਾਲੇ ਵੀਰਾਂ ਦਾ ਰੁਜ਼ਗਾਰ ਬੰਦ ਨਹੀਂ ਹੋਣ ਦਿੱਤਾ ਜਾਵੇਗਾ:-ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਇਸ 11 ਮੈਂਬਰੀ ਕਮੇਟੀ ਵਿੱਚ 4 ਮੈਂਬਰ ਪੰਜਾਬ ਸਰਕਾਰ ਦੇ ਸ਼ਾਮਿਲ ਹੋਣਗੇ, 4 ਮੈਂਬਰ ਟਰਾਂਸਪੋਰਟਰ ਵਾਲੇ ਪੱਖ ਤੋਂ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ 3 ਉਦਯੋਗਪਤੀਆਂ ਨੂੰ ਵੀ ਇਸ ਕਮੇਟੀ ਦਾ ਹਿੱਸਾ ਬਣਾਇਆ ਜਾਵੇਗਾ। ਕੁਲਦੀਪ ਧਾਲੀਵਾਲ ਨੇ ਕਿਹਾ ਟਰੱਕਾਂ ਵਾਲੇ ਵੀਰਾਂ ਦਾ ਰੁਜ਼ਗਾਰ ਕਿਸੇ ਵੀ ਤਰੀਕੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ, ਉਹਨਾਂ ਦਾ ਗੁਜ਼ਾਰਾ ਵਧੀਆ ਚੱਲੇਗਾ।
ਸਮੂਹ ਟਰਾਂਸਪੋਰਟ ਜਥੇਬੰਦੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ:-ਉਧਰ ਟਰਾਂਸਪੋਰਟ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਪੂਰਾ ਭਰੋਸਾ ਦਿੱਤਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਟਰੱਕ ਯੂਨੀਅਨ ਉਸੇ ਤਰ੍ਹਾਂ ਹੀ ਕੰਮ ਕਰਨਗੀਆਂ, ਜਿਸ ਤਰ੍ਹਾਂ ਪਹਿਲਾਂ ਕਰਦੀਆਂ ਸਨ। ਉਹਨਾਂ ਆਖਿਆ ਸਮੂਹ ਟਰਾਂਸਪੋਰਟ ਜਥੇਬੰਦੀਆਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀਆਂ ਹਨ। ਜਿਹਨਾਂ ਨੇ ਉਹਨਾਂ ਦੀ ਗੱਲ ਸੁਣੀ ਅਤੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਹ ਵੀ ਪੜੋ:-ਮੁੱਖ ਮੰਤਰੀ ਭਗਵੰਤ ਮਾਨ ਨੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ