ਚੰਡੀਗੜ੍ਹ: ਸ਼ੁੱਕਰਵਾਰ ਸਵੇਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਦੀ ਬੈਠਕ ਹੋਈ । ਇਸ ਬੈਠਕ ਵਿੱਚ ਕੱਚੇ ਅਧਿਆਪਕਾਂ ਦੇ ਤਿੰਨ ਨੁਮਾਇੰਦੇ ਸ਼ਾਮਲ ਹੋਏ ।
ਕੱਚੇ ਅਧਿਆਪਕਾਂ ਦੀ ਸਿਖਿਆ ਮੰਤਰੀ ਨਾਲ ਬੈਠਕ ਅੱਜ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਦੀ ਬੈਠਕ ਹੋਈ ।
ਕੱਚੇ ਅਧਿਆਪਕਾਂ ਦੀ ਮੁੱਖ ਮੰਤਰੀ ਦੇ ਓਐਸਡੀ ਨਾਲ ਬੈਠਕ
ਕੱਚੇ ਅਧਿਆਪਕ ਯੂਨੀਅਨ ਦੇ ਲੀਡਰ ਦਵਿੰਦਰ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਬੈਠਕ ਰੱਖੀ ਗਈ ਹੈ ਅਤੇ ਉਸ ਬੈਠਕ ਵਿਚ ਇਕ ਹੀ ਗੱਲ ਰੱਖੀ ਜਾਏਗੀ ਕਿ ਬਿਨਾਂ ਸ਼ਰਤ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਅਤੇ 27 ਤਾਰੀਖ ਨੂੰ ਹੋਣ ਵਾਲਾ ਪੇਪਰ ਰੱਦ ਕੀਤਾ ਜਾਵੇ ।ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਧਰਨਾ ਵੀ ਜਾਰੀ ਰਹੇਗਾ ਅਤੇ ਜਿਹੜੇ ਅਧਿਆਪਕ ਸਿੱਖਿਆ ਬੋਰਡ ਦੀ ਬਿਲਡਿੰਗ ਦੇ ਉੱਪਰ ਚੜ੍ਹੇ ਹਨ ਉਹ ਵੀ ਉਥੇ ਹੀ ਡਟੇ ਰਹਿਣਗੇ।
ਇਹ ਵੀ ਪੜ੍ਹੋ:- SC ਕਮਿਸ਼ਨ ਨੇ ਸਾਂਸਦ Ravneet Bittu ਨੂੰ ਕੀਤਾ ਤਲਬ
Last Updated : Jun 17, 2021, 9:47 AM IST