ਚੰਡੀਗੜ੍ਹ: ਉੱਤਰੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਸਲਾਹਕਾਰ 25 ਜੁਲਾਈ ਨੂੰ ਨਸ਼ੇ 'ਤੇ ਨੀਤੀ ਬਣਾਓਣ ਲਈ ਮੀਟਿੰਗ ਕਰਨਗੇ। ਇਸ ਮੀਟਿੰਗ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਹਿੱਸਾ ਲੈਣ ਦੀ ਗੱਲ ਕਹੀ ਹੈ।
ਇਸ ਮੀਟਿੰਗ ਵਿਚ ਉੱਤਰੀ ਰਾਜਾਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ(ਰਾਜਸਥਾਨ), ਮਨੋਹਰ ਲਾਲ ਖੱਟਰ(ਹਰਿਆਣਾ), ਜੈ ਰਾਮ ਠਾਕੁਰ(ਹਿਮਾਚਲ ਪ੍ਰਦੇਸ਼) ਅਤੇ ਤ੍ਰਿਵੇਨਦਰਾ ਸਿੰਘ ਰਾਵਤ(ਉੱਤਰਾਖੰਡ) ਦੇ ਨਾਲ ਨਾਲ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਦੇ ਗਵਰਨਰ ਵੀ ਸ਼ਾਮਿਲ ਹੋਣਗੇ।
ਉੱਤਰੀ ਰਾਜਾਂ ਦੇ ਮੁੱਖ ਮੰਤਰੀ ਨਸ਼ੇ 'ਤੇ ਨੀਤੀ ਬਣਾਉਣ ਲਈ ਕਰਨਗੇ ਮੀਟਿੰਗ
ਉੱਤਰੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਸਲਾਹਕਾਰ 25 ਜੁਲਾਈ ਨੂੰ ਨਸ਼ੇ 'ਤੇ ਨੀਤੀ ਬਣਾਓਣ ਲਈ ਮੀਟਿੰਗ ਕਰਨਗੇ। ਸੂਤਰਾਂ ਨੇ ਕਿਹਾ ਕਿ ਇਹ ਮੀਟਿੰਗ ਨਸ਼ਾ ਤਸਕਰੀ ਨੂੰ ਖ਼ਤਮ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਵੇਗੀ।
ਫ਼ੋਟੋ
ਇਹ ਵੀ ਦੇਖੋ: ਜਾਣੋ ਕਿਵੇਂ ਬਣੇ 'ਬਿਰਹੁ ਦੇ ਸੁਲਤਾਨ' ਸ਼ਿਵ ਕੁਮਾਰ ਬਟਾਲਵੀ
ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਮੀਟਿੰਗ ਦੇ ਕੀ ਨਤੀਜੇ ਨਿੱਕਲ ਕੇ ਸਾਹਮਣੇ ਆਉਂਦੇ ਹਨ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਮੁੱਖ ਮੰਤਰੀ ਵੱਖ-ਵੱਖ ਪਾਰਟੀਆਂ ਨਾਲ ਸਬੰਧ ਰੱਖਦੇ ਹਨ।
Last Updated : Jul 23, 2019, 2:07 PM IST