ਪੰਜਾਬ

punjab

ETV Bharat / state

ਹੁਣ ਰੇਲ ਸਫ਼ਰ ਦੌਰਾਨ ਮਾਸਕ ਤੇ ਸੈਨੀਟਾਈਜ਼ਰ ਲਈ ਨਹੀਂ ਪਵੇਗਾ ਭਟਕਣਾ - ਚੰਡੀਗੜ੍ਹ ਰੇਲਵੇ ਪ੍ਰਸ਼ਾਸਨ

ਚੰਡੀਗੜ੍ਹ ਰੇਲਵੇ ਪ੍ਰਸ਼ਾਸਨ ਨੇ ਲੋਕਾਂ ਨੂੰ ਸਫ਼ਰ ਦੌਰਾਨ ਮਾਸਕ ਅਤੇ ਸੈਨੀਟਾਇਜ਼ਰ ਮੁਹੱਈਆ ਕਰਵਾਉਣ ਲਈ ਇੱਕ ਪ੍ਰਾਈਵੇਟ ਕੰਪਨੀ ਨਾਲ ਮਿਲ ਕੇ ਦੇਸ਼ ਭਰ ਦੇ ਏ-ਵਨ ਰੇਲਵੇ ਸਟੇਸ਼ਨਾਂ ਦੇ ਉੱਪਰ ਡਿਸਪੈਂਸਰ ਲਗਾਉਣ ਜਾ ਰਹੀ ਹੈ।

ਹੁਣ ਰੇਲ 'ਚ ਸਫਰ ਦੌਰਾਨ ਮਾਸਕ ਅਤੇ ਸੈਨੇਟਾਈਜ਼ਰ ਲਈ ਨਹੀਂ ਪਵੇਗਾ ਭਟਕਣਾ
ਹੁਣ ਰੇਲ 'ਚ ਸਫਰ ਦੌਰਾਨ ਮਾਸਕ ਅਤੇ ਸੈਨੇਟਾਈਜ਼ਰ ਲਈ ਨਹੀਂ ਪਵੇਗਾ ਭਟਕਣਾ

By

Published : Jul 23, 2020, 4:45 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਬਚਾਅ ਦੇ ਮਾਧਿਅਮ ਵਜੋਂ ਵੇਖਿਆ ਜਾਂਦਾ ਸੈਨੀਟਾਇਜ਼ਰ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਅਤੇ ਟਰੇਨ 'ਚ ਸਫਰ ਕਰ ਰਹੇ ਲੋਕਾਂ ਦੀ ਇਸ ਤੱਕ ਪਹੁੰਚ ਯਕੀਨੀ ਬਣਾਉਣ ਲਈ ਚੰਡੀਗੜ੍ਹ ਨੇ ਪਹਿਲਕਦਮੀ ਦਿਖਾਈ ਹੈ।

ਹੁਣ ਰੇਲ 'ਚ ਸਫਰ ਦੌਰਾਨ ਮਾਸਕ ਅਤੇ ਸੈਨੇਟਾਈਜ਼ਰ ਲਈ ਨਹੀਂ ਪਵੇਗਾ ਭਟਕਣਾ

ਰੇਲਵੇ ਪ੍ਰਸ਼ਾਸਨ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨਾਲ ਮਿਲ ਕੇ ਦੇਸ਼ ਭਰ ਦੇ ਏ-ਵਨ ਰੇਲਵੇ ਸਟੇਸ਼ਨਾਂ ਦੇ ਉੱਪਰ ਡਿਸਪੈਂਸਰ ਲਗਾਏ ਜਾ ਰਹੇ ਹਨ। ਇਨ੍ਹਾਂ ਮਸ਼ੀਨਾਂ ਵਿੱਚ ਸੈਨੀਟਾਈਜ਼ਰ ਅਤੇ ਮਾਸਕ ਰੱਖੇ ਗਏ ਹਨ ਅਤੇ ਜਿਨ੍ਹਾਂ ਨੂੰ ਯਾਤਰੀ ਸਫ਼ਰ ਤੋਂ ਪਹਿਲਾਂ ਖ਼ਰੀਦ ਸਕਦੇ ਹਨ।

ਜਾਣਕਾਰੀ ਦਿੰਦਿਆਂ ਦੀਪਕ ਕੁਮਾਰ ਨੇ ਦੱਸਿਆ ਕਿ ਇਸ ਮਸ਼ੀਨ ਰਾਹੀਂ ਘੱਟ ਕੀਮਤਾਂ ਵਾਲੇ ਸੈਨੀਟਾਈਜ਼ਰ ਅਤੇ ਮਾਸਕ ਖ਼ਰੀਦੇ ਜਾ ਸਕਦੇ ਹਨ ਅਤੇ ਇਹ ਮਸ਼ੀਨ ਸਿਰਫ਼ ਨੋਟ ਹੀ ਸਵੀਕਾਰ ਕਰਦੀ ਹੈ। ਇਸ ਤੋਂ ਇਲਾਵਾ ਕੰਪਨੀ ਵੱਲੋਂ ਪੰਜਾਬ ਸਮੇਤ ਹੋਰ ਕਈ ਸੂਬਿਆਂ ਵਿੱਚ ਅਜਿਹੀਆਂ ਮਸ਼ੀਨਾਂ ਏਵਨ ਰੇਲਵੇ ਸਟੇਸ਼ਨਾਂ 'ਤੇ ਲਗਾਈਆਂ ਜਾਣਗੀਆਂ ਤਾਂ ਜੋ ਸੈਨੀਟਾਈਜ਼ਰ ਮਾਸਕ ਦੀ ਕਮੀ ਨਾ ਆਵੇ।

ABOUT THE AUTHOR

...view details