ਪੰਜਾਬ

punjab

ETV Bharat / state

ਅੱਜ ਤੋਂ ਪੰਜਾਬ 'ਚ ਹੋਈ ਕਈ ਨਵੀਆਂ ਚੀਜ਼ਾਂ ਦੀ ਸ਼ੁਰੂਆਤ, ਸੂਬਾ ਵਾਸੀਆਂ ਨੂੰ ਮਿਲੀ ਸੜਕ ਸੁਰੱਖਿਆ ਫੋਰਸ ਦੀ ਸੌਗਾਤ, ਜਾਣੋ ਹੋਰ ਹੋਰ ਕਿਹੜੀ ਮਿਲੀ ਸੌਗਾਤ - ਵੰਦੇ ਭਾਰਤ ਟ੍ਰੇਨਾਂ

ਪੰਜਾਬ ਵਾਸੀਆਂ ਨੂੰ ਸਾਲ 2024 ਦੇ ਆਗਾਜ਼ ਦੇ ਨਾਲ ਕਈ ਨਵੀਆਂ ਸੌਗਾਤਾਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਉਪਰਾਲਿਆਂ ਸਦਕਾ ਮਿਲਣ ਜਾ ਰਹੀਆਂ ਹਨ। ਜਿੱਥੇ ਪੰਜਾਬ ਦੇ ਲੋਕਾਂ ਨੂੰ ਸੜਕ ਸੁਰੱਖਿਆ ਫੋਰਸ ਦੁਰਘਟਨਾਵਾਂ ਤੋਂ ਬਚਾਏਗੀ ਉੱਥੇ ਹੀ ਇਸ ਹਫਤੇ ਪੰਜਾਬੀਆਂ ਨੂੰ ਦੋ ਨਵੀਆਂ ਵੰਦੇ ਭਾਰਤ ਟਰੇਨਾਂ ਵੀ ਅਰਾਮਦਾਇਕ ਅਤੇ ਤੇਜ਼ ਸਫ਼ਰ ਲਈ ਮਿਲਣ ਜਾ ਰਹੀਆਂ ਹਨ।

Many new things have started in Punjab today with which people will get justice
ਅੱਜ ਤੋਂ ਪੰਜਾਬ 'ਚ ਹੋਈ ਕਈਆਂ ਨਵੀਆਂ ਚੀਜ਼ਾਂ ਦੀ ਸ਼ੁਰੂਆਤ

By ETV Bharat Punjabi Team

Published : Jan 1, 2024, 6:19 PM IST

Updated : Jan 1, 2024, 6:34 PM IST

ਚੰਡੀਗੜ੍ਹ: ਸਾਲ 2023 ਕਈ ਖੱਟੀਆਂ-ਮਿੱਠੀਆਂ ਯਾਦ ਨਾਲ ਸਮੇਟਦਾ ਹੋਇਆ ਇਤਿਹਾਸ ਦੇ ਪੰਨਿਆਂ ਵਿੱਚ ਬੀਤੇ ਦਿਨ ਦਰਜ ਹੋ ਗਿਆ ਅਤੇ ਅੱਜ ਸਾਲ 2024 ਦਾ ਪਹਿਲਾ ਦਿਨ ਹੈ, ਇਸ ਦਿਨ ਪੰਜਾਬ ਦੇ ਲੋਕਾਂ ਨੂੰ ਸਰਕਾਰ ਵੱਲੋਂ ਕਈ ਨਵੀਆਂ ਸੌਗਾਤਾਂ ਵੀ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਹੱਡ ਚੀਰਵੀਂ ਠੰਢ ਦੇ ਮੱਦੇਨਜ਼ਰ ਸੇਵਾ ਕੇਦਰਾਂ ਅਤੇ ਸਰਕਾਰੀ ਸਕੂਲਾਂ ਦਾ ਪੰਜਾਬ ਸਰਕਾਰ ਵੱਲੋਂ ਸਮਾਂ ਬਦਲ ਦਿੱਤਾ ਗਿਆ ਹੈ। ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ 9 ਵਜੇ ਦੀ ਬਜਾਏ 10 ਵਜੇ ਸ਼ੁਰੂ ਹੋਇਆ ਅਤੇ ਛੁੱਟੀ 3 ਵਜੇ ਹੋਈ, ਇਹ ਹੁਕਮ 14 ਜਨਵਰੀ ਤੱਕ ਲਾਗੂ ਰਹੇਗਾ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਹੁਣ ਆਨਲਾਈਨ ਹੋਵੇਗੀ। ਰੋਜ਼ਾਨਾ ਹਾਜ਼ਰੀ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਹਾਜ਼ਰੀ ਸਬੰਧੀ ਫ਼ੋਨ 'ਤੇ ਸੁਨੇਹਾ ਭੇਜਿਆ ਜਾਵੇਗਾ।

ਸੜਕ ਸੁਰੱਖਿਆ ਫੋਰਸ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ: ਤਾਜ਼ਾ ਜਾਰੀ ਅੰਕੜਿਆਂ ਵਿੱਚ ਇਹ ਸਾਹਮਣੇ ਆਇਆ ਸੀ ਕਿ ਵਾਹਨਾਂ ਦੀ ਤੇਜ਼ ਰਫਤਾਰੀ ਨੇ ਬਹੁਤ ਸਾਰੀਆਂ ਕੀਮਤੀ ਜਾਨਾਂ ਸਾਲ 2023 ਵਿੱਚ ਲਈਆਂ ਸਨ ਅਤੇ ਇਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਦ ਲਿਆ ਸੀ ਕਿ ਲੋਕਾਂ ਨੂੰ ਸੜਕ ਉੱਤੇ ਚਲਦੇ ਸਮੇਂ ਸੁਰੱਖਿਆ ਦੇਣ ਲਈ ਪੰਜਾਬ ਪੁਲਿਸ ਦੀ ਵੱਖ ਤੋਂ ਟੀਮ ਸੜਕ ਸੁਰੱਖਿਆ ਫੋਰਸ ਦੇ ਰੂਪ ਵਿੱਚ ਬਣਾਈ ਜਾਵੇਗੀ।

ਮੁੱਖ ਮੰਤਰੀ ਨੇ ਆਪਣੇ ਲਏ ਗਏ ਅਹਿਦ ਨੂੰ ਸਾਲ 2024 ਦੇ ਪਹਿਲਾਂ ਦਿਨ ਅਮਲੀ ਜਾਮਾ ਲਗਭਗ ਪਹਿਨਾ ਦਿੱਤਾ। ਸੂਬੇ ਦੀਆਂ ਸੜਕਾਂ 'ਤੇ ਲੋਕਾਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਕੈਨੇਡਾ ਦੀ ਤਰਜ਼ 'ਤੇ ਬਣਾਈ ਗਈ ਰੋਡ ਸੇਫਟੀ ਫੋਰਸ ਇਸ ਮਹੀਨੇ ਚਾਰਜ ਸੰਭਾਲ ਲਵੇਗੀ। ਫੋਰਸ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ,ਜਲਦੀ ਹੀ ਮੁੱਖ ਮੰਤਰੀ ਇਸ ਫੋਰਸ ਨੂੰ ਤਾਇਨਾਤ ਕਰਨ ਲਈ ਹਰੀ ਝੰਡੀ ਦੇਣਗੇ। ਫੋਰਸ ਵਿੱਚ 1500 ਜਵਾਨ ਸ਼ਾਮਲ ਹਨ। ਇਸ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਵੀ ਹਨ। ਫਰੋਸ ਕੋਲ ਸਾਰੇ ਆਧੁਨਿਕ ਵਾਹਨ ਅਤੇ ਉਪਕਰਨ ਹੋਣਗੇ। ਇਸ ਫੋਰਸ ਦਾ ਮੁੱਖ ਕੰਮ ਸੜਕ ਉੱਤੇ ਚੱਲਦੇ ਲੋਕਾਂ ਨੂੰ ਜਾਗਰੁਕ ਕਰਨਾ ਹੋਵੇਗਾ ਅਤੇ ਇਸ ਤੋਂ ਇਲਾਵਾ ਜੇਕਰ ਕੋਈ ਵਾਹਨ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਇਹ ਫੋਰਸ ਪਹਿਲ ਦੇ ਅਧਾਰ ਉੱਤੇ ਲੋਕਾਂ ਦੀ ਮਦਦ ਲਈ ਪਹੁੰਚ ਕਰੇਗੀ।

ਸਫਰ ਹੋਵੇਗਾ ਤੇਜ਼ ਅਤੇ ਅਰਾਮਦਾਇਕ:ਬੀਤੇ ਦਿਨੀ ਪੀਐੱਮ ਮੋਦੀ ਨੇ 5 ਵੰਦੇ ਭਾਰਤ ਟ੍ਰੇਨਾਂ ਨੂੰ ਅਯੁੱਧਿਆ ਤੋਂ ਹਰੀ ਝੰਡੀ ਦਿੱਤੀ ਸੀ ਅਤੇ ਇਨ੍ਹਾਂ ਵਿੱਚੋਂ ਦੋ ਵੰਦੇ ਭਾਰਤ ਟ੍ਰੇਨਾਂ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਲਈ ਉਪਲੱਬਧ ਹੋਣਗੀਆਂ। ਇਸ 'ਚ ਪਹਿਲੀ ਟਰੇਨ 4 ਜਨਵਰੀ ਅਤੇ ਦੂਜੀ 6 ਜਨਵਰੀ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਵਿੱਚ ਦਿੱਲੀ ਤੋਂ ਇਲਾਵਾ ਅੰਮ੍ਰਿਤਸਰ ਤੋਂ ਚੱਲਣ ਵਾਲੀ ਵੰਦੇ ਭਾਰਤ ਟਰੇਨ ਜਲੰਧਰ ਅਤੇ ਲੁਧਿਆਣਾ ਵਿਖੇ 2-2 ਮਿੰਟ ਰੁਕੇਗੀ। ਕਟੜਾ ਜਾਣ ਵਾਲੀ ਟਰੇਨ ਦਾ ਜਲੰਧਰ ਅਤੇ ਲੁਧਿਆਣਾ ਵਿਖੇ 2-2 ਮਿੰਟ ਦਾ ਸਟਾਪੇਜ ਹੋਵੇਗਾ।

Last Updated : Jan 1, 2024, 6:34 PM IST

ABOUT THE AUTHOR

...view details