ਚੰਡੀਗੜ੍ਹ: ਸੁਖਬੀਰ ਸਿੰਘ ਬਾਦਲ ਦੀ ਖੁਦਮੁਖਤਿਆਰੀ ਕਾਰਨ ਅਕਾਲੀ ਭਾਜਪਾ ਵਿੱਚ ਵੱਧਦੀਆਂ ਦੂਰੀਆਂ ਤੋਂ ਬਾਅਦ, ਸੁਖਬੀਰ ਸਿੰਘ ਬਾਦਲ ਨੇ ਦਿੱਲੀ ਯੂਨਿਟ ਨੂੰ ਖੁਦਮੁਖਤਿਆਰੀ ਦਾ ਅਧਿਕਾਰ ਦੇ ਦਿੱਤਾ ਹੈ। ਇਸ ਬਾਬਤ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 24 ਤਰੀਕ ਨੂੰ ਦਿੱਲੀ ਵਿਖੇ ਉਹ ਸਾਰੇ ਸਿੱਖ ਲੀਡਰਾਂ ਨਾਲ ਬੈਠਕ ਕਰਨਗੇ ਤੇ ਉਸ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ ਕਿ ਕਿਸ ਨੂੰ ਸਮਰਥਨ ਦੇਣਾ ਹੈ ਤੇ ਕਿਸ ਨੂੰ ਨਹੀਂ।
ਸਿਰਸਾ ਨੇ ਦੱਸਿਆ ਕਿ 24 ਤਰੀਕ ਨੂੰ ਪਾਰਟੀ ਮੈਂਬਰਾਂ ਤੇ ਸਿੱਖ ਆਗੂਆਂ ਨਾਲ ਮਿਲ ਕੇ ਰਾਏ ਕੀਤੀ ਜਾਵੇਗੀ ਜਿਸ ਵਿੱਚ ਕਿਸ ਪਾਰਟੀ ਨੂੰ ਸਮਰਥਣ ਦੇਣਾ ਹੈ, ਕਿਸ ਨੂੰ ਵੋਟ ਦੇਣੀ ਹੈ ਅਤੇ ਪ੍ਰਚਾਰ ਆਦਿ ਬਾਰੇ ਦਿੱਲੀ ਯੂਨਿਟ ਨਾਲ ਮੀਟਿੰਗ ਕਰ ਕੇ ਫ਼ੈਸਲਾ ਲਿਆ ਜਾਵੇਗਾ।