ਪੰਜਾਬ

punjab

ETV Bharat / state

ਮਨੀਸ਼ ਤਿਵਾਰੀ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਰੱਖੀ ਇਹ ਮੰਗ

ਮਨੀਸ਼ ਤਿਵਾਰੀ ਨੇ ਕੇਂਦਰੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਨਵਾਂਸ਼ਹਿਰ 'ਚ ਖ਼ੇਤਰੀ ਪਾਸਪੋਰਟ ਦਫ਼ਤਰ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ 'ਚ ਵੱਡੀ NRI ਅਬਾਦੀ ਹੈ, ਜਿਨ੍ਹਾਂ ਨੂੰ ਪਾਸਪੋਰਟ ਲਈ ਜਲੰਧਰ ਜਾਣਾ ਪੈਂਦਾ ਹੈ।

ਫ਼ੋਟੋ

By

Published : Jul 30, 2019, 8:32 PM IST

ਚੰਡੀਗੜ੍ਹ: ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾਰੀ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਨਵਾਂਸ਼ਹਿਰ 'ਚ ਪਾਸਪੋਰਟ ਕੇਂਦਰ ਬਣਾਉਣ ਦੀ ਮੰਗ ਕੀਤੀ ਹੈ। ਮਨੀਸ਼ ਤਿਵਾਰੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਇੱਕ ਮੈਮੋਰੰਡਮ ਵੀ ਸੌਂਪਿਆ ਹੈ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕਿ ਉਹ ਨਵਾਂਸ਼ਹਿਰ 'ਚ ਇੱਕ ਖ਼ੇਤਰੀ ਪਾਸਪੋਰਟ ਕੇਂਦਰ ਬਣਾਉਣ 'ਤੇ ਵਿਚਾਰ ਕਰਨ। ਇਸ ਸਬੰਧੀ ਮਨੀਸ਼ ਤਿਵਾਰੀ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ।

ਉਨ੍ਹਾਂ ਟਵੀਟ ਕਰਕੇ ਕਿਹਾ, "ਮਾਣਯੋਗ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਮੈਮੋਰੰਡਮ ਸੌਂਪ ਕੇ ਅਪੀਲ ਕੀਤੀ ਗਈ ਹੈ ਕਿ ਉਹ ਨਵਾਂਸ਼ਹਿਰ 'ਚ ਇੱਕ ਖ਼ੇਤਰੀ ਪਾਸਪੋਰਟ ਦਫ਼ਤਰ ਬਣਾਉਣ 'ਤੇ ਵਿਚਾਰ ਕਰਨ। ਸ਼ਹਿਰ ਵਿੱਚ ਵੱਡੀ NRI ਅਬਾਦੀ ਹੈ, ਜਿਨ੍ਹਾਂ ਨੂੰ ਪਾਸਪੋਰਟ ਸੇਵਾਵਾਂ ਲਈ ਜਲੰਧਰ ਜਾਣਾ ਪੈਂਦਾ ਹੈ।"

ਦੱਸਣਯੋਗ ਹੈ ਕਿ ਨਵਾਂਸ਼ਹਿਰ ਹਲਕਾ ਸ੍ਰੀ ਅਨੰਦਪੁਰ ਸਾਹਿਬ 'ਚ ਆਉਂਦਾ ਹੈ ਅਤੇ ਮਨੀਸ਼ ਤਿਵਾਰੀ ਉਥੋਂ ਦੇ ਮੌਜੂਦਾ ਸੰਸਦ ਮੈਂਬਰ ਹਨ।

ABOUT THE AUTHOR

...view details