ਮਮਤਾ ਦੱਤਾ ਨੇ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ 'ਚ ਚੇਅਰਪਰਸਨ ਦਾ ਅਹੁਦਾ ਸੰਭਾਲਿਆ - Punjab Khadi and Village Industries Board.
ਮਮਤਾ ਦੱਤਾ ਨੇ ਕਾਂਗਰਸ ਆਗੁਆਂ ਦੀ ਅਗਵਾਈ ਹੇਠ ਚੇਅਰਪਰਸਨ ਦਾ ਅਹੁਦਾ ਸੰਭਾਲਿਆ। ਮਮਤਾ ਦਾ ਉਦੇਸ਼ ਖਾਦੀ ਬੋਰਡ 'ਚ ਨੌਕਰੀਆਂ ਪੈਦਾ ਕਰ ਕੇ ਵਧੇਰੇ ਯੋਗਦਾਨ ਪਾਉਣਾ ਹੈ। ਬੋਰਡ ਹੁਣ ਤੱਕ 169 ਕੇਸਾਂ ਲਈ 426 ਲੱਖ ਰੁਪਏ ਜਾਰੀ ਕਰ ਕੇ 264 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਚੁਕਿਆ ਹੈ।
ਚੰਡੀਗੜ੍ਹ: ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਮਮਤਾ ਦੱਤਾ ਨੇ ਸੰਭਾਲਿਆ ਹੈ। ਮਮਤਾ ਦੱਤਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਤੇ ਹੋਰ ਕਾਂਗਰਸ ਆਗੁਆਂ ਦੀ ਅਗਵਾਈ ’ਚ ਆਪਣਾ ਆਹੁਦਾ ਸੰਭਾਲਿਆ। ਮਮਤਾ ਨੇ ਦੱਸਿਆ ਕਿ ਉਹ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਅਗਵਾਈ ਤੇ ਸਹਿਯੋਗ ਦੇਣ ਲਈ ਮਿਲੀ ਸੀ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਖਾਦੀ ਬੋਰਡ ਨੌਕਰੀਆਂ ਪੈਦਾ ਕਰਨ ਵਿੱਚ ਵਧੇਰੇ ਯੋਗਦਾਨ ਪਾ ਸਕੇ। ਮਮਤਾ ਦਾ ਕਹਿਣਾ ਹੈ ਕਿ ਖਾਦੀ ਬੋਰਡ ਸਰਕਾਰ ਦਾ ਇੱਕ ਮਹੱਤਵਪੂਰਨ ਅਦਾਰਾ ਹੈ, ਜੋ ਕਿ ਸੂਬੇ ਦੇ ਦਿਹਾਤੀ ਇਲਾਕਿਆਂ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਸੁਪਨੇ ਨੂੰ ਸਕਾਰ ਕਰ ਰਿਹਾ ਹੈ। ਉਹ ਰੁਜ਼ਗਾਰ ਪੈਦਾ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਵਿਨੀ ਮਹਾਜਨ ਤੇ ਡਾਇਰੈਕਟਰ ਸਿਬਨ ਸੀ. ਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਤੋਂ ਵੱਧ ਤੋਂ ਵੱਧ ਸਹਿਯੋਗ ਦੀ ਆਸ ਕਰਦੇ ਹਨ।