ਚੰਡੀਗੜ੍ਹ :ਨਵੇਂ ਸਾਲ ਦੇ ਪਹਿਲਾ ਹਫਤਾ ਮੁੱਕਣ ਦੇ ਨਾਲ ਹੀ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ 'ਚ ਵੱਡੇ (Major reshuffle in the Punjab Cabinet) ਫੇਰਬਦਲ ਕਰ ਦਿੱਤੇ ਹਨ। ਪਹਿਲਾਂ ਖਬਰ ਸੀ ਕਿ ਡਾ.ਬਲਬੀਰ ਸਿੰਘ ਦੇ ਨਾਲ ਨਾਲ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਵੱਡਾ ਵਿਭਾਗ ਮਿਲ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਡਾ ਬਲਬੀਰ ਸਿੰਘ ਨੂੰ ਸਿਹਤ ਵਿਭਾਗ ਦਾ ਜਿੰਮਾ (Balbir Singh in charge of health department) ਦਿੱਤਾ ਗਿਆ ਹੈ। ਇਸਦੇ ਨਾਲ ਹੀ ਮੈਡੀਕਲ ਸਿੱਖਿਆ ਵੀ ਉਨ੍ਹਾਂ ਕੋਲ ਰਹੇਗੀ ਤੇ ਚੇਤਨ ਸਿੰਘ ਜੋੜਾਮਾਜਰਾ ਕੋਲੋਂ ਇਹ ਵਿਭਾਗ ਲੈ ਲਿਆ ਗਿਆ ਹੈ।
ਸਿਹਤ ਵਿਭਾਗ ਰਿਹਾ ਹੈ ਵਿਵਾਦਾਂ 'ਚ: ਪੰਜਾਬ ਕੈਬਨਿਟ 'ਚ ਕੀਤੇ ਗਏ ਫੇਰਬਦਲ ਅਨੁਸਾਰ ਸੂਬੇ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ (Cooperative department withdrawn from Harpal Cheema) ਤੋਂ ਸਹਿਕਾਰਤਾ ਵਿਭਾਗ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਜੇਲ ਵਿਭਾਗ ਵੀ (Jail Department with the Chief Minister) ਕੈਬਨਿਟ ਮੰਤਰੀ ਹਰਜੋਤ ਬੈਂਸ ਕੋਲੋਂ ਲੈ ਲਿਆ ਹੈ। ਬੈਂਸ ਕੋਲ ਹੁਣ ਤਕਨੀਕੀ ਸਿਖਿਆ, ਸਕੂਲੀ ਸਿਖਿਆ ਤੇ ਉੱਚ ਸਿੱਖਿਆ ਵਿਭਾਗ ਹੈ।
ਹੁਣ ਮਾਈਨਿੰਗ ਮੀਤ ਕੋਲ:ਜਦੋਂਕਿ ਬੈਂਸ ਕੋਲੋਂ ਮਾਈਨਿੰਗ ਵਿਭਾਗ ਲੈ ਕੇ ਕੈਬਨਿਟ ਮੰਤਰੀ ਮੀਤ ਮੇਅਰ (Mining Dept Meet Mayor) ਨੂੰ ਸੌਂਪਿਆ ਗਿਆ ਹੈ। ਸਿਹਤ ਵਿਭਾਗ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੇ ਵਿਵਾਦ ਚੱਲ ਰਹੇ ਸਨ। ਇਨ੍ਹਾਂ 'ਚ ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਚੇਤਨ ਸਿੰਘ ਜੋੜੇਮਾਜਰਾ ਵਲੋਂ ਹਸਪਤਾਲ ਦੇ ਬੈੱਡਾਂ ਤੇ ਹੋਰ ਕਮੀਆਂ ਪੇਸ਼ੀਆਂ ਨੂੰ ਲੈ ਕੇ ਭਖਿਆ ਮਾਮਲਾ ਵੀ ਸਿਆਸਤ ਦੀ ਭੇਂਟ ਚੜ੍ਹਿਆ ਰਿਹਾ ਹੈ।
ਇਨ੍ਹਾਂ ਨੂੰ ਮਿਲੇ ਇਹ ਵਿਭਾਗ:ਜੇਕਰ ਕੈਬਨਿਟ ਦੀ ਜਾਰੀ ਨਵੀਂ ਲਿਸਟ ਦੇਖੀਏ ਤਾਂ ਚੇਤਨ ਜੋੜੇਮਾਜਰਾ ਹੁਣ ਫਰੀਡਮ ਫਾਇਟਰ ਡਿਫੈਂਸ, ਫੂਡ ਪ੍ਰੋਸੈਸਿੰਗ ਤੇ ਹੋਰਟੀਕਲਚਰ ਵਿਭਾਗ ਤੇ ਨਜਰ ਰੱਖਣਗੇ। ਦੂਜੇ ਪਾਸੇ ਗਗਨ ਅਨਮੋਲ ਮਾਨ ਕੋਲ ਟੂਰਿਜਮ, (Major reshuffle in the Punjab Cabinet) ਲੇਬਰ ਵਿਭਾਗ ਰੱਖੇ ਗਏ ਨੇ। ਹਾਲਾਂਕਿ ਇਹ ਵੀ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਤਰੀ ਫੌਜਾ ਸਿੰਘ ਸਰਾਰੀ ਨੇ ਆਪਣਾ ਅਹੁਦੇ ਤੋਂ ਅਸਤੀਫਾ ਵੀ ਮੁੱਖ ਮੰਤਰੀ ਮਾਨ ਨੂੰ ਸੌਂਪ ਦਿੱਤਾ ਸੀ। ਦੂਜੇ ਪਾਸੇ ਵਿਰੋਧੀਆਂ ਦਾ ਕਹਿਣਾ ਹੈ ਕਿ ਮੰਤਰੀ ਦਾ ਅਸਤੀਫਾ ਕਾਫੀ ਨਹੀਂ ਹੈ, ਸਰਕਾਰ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।