ਚੰਡੀਗੜ੍ਹ: ਸ਼ਹਿਰ ਵਿੱਚੋਂ ਕਰਫਿਊ ਹਟਾ ਕੇ ਤਾਲਾਬੰਦੀ 'ਚ ਢਿੱਲ ਦਿੱਤੀ ਗਈ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲੋਕ ਮਾਰਕਿਟ ਵਿੱਚ ਨਿਕਲ ਜਾਂਦੇ ਹਨ। ਯੂਟੀ ਐਡਵਾਇਜ਼ਰੀ ਨੇ ਕਿਹਾ ਸੀ ਕਿ ਸ਼ਾਮ ਸੱਤ ਵਜੇ ਤੋਂ ਬਾਅਦ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਬਾਅਦ ਵਿੱਚ ਬਾਹਰ ਦਿਖਾਈ ਦੇਵੇਗਾ, ਉਸ ਉੱਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ ਪੁਲਿਸ ਸ਼ਹਿਰ ਵਿੱਚ ਫਿਰ ਰਹੇ ਲੋਕਾਂ 'ਤੇ ਸਖਤੀ ਨਾਲ ਪੇਸ਼ ਆ ਸਕਦੀ ਹੈ, ਕਿਉਂਕਿ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਇਸੇ ਦੇ ਤਹਿਤ ਵੀਰਵਾਰ ਸ਼ਾਮੀ ਸੱਤ ਵਜੇ ਲੌਕ ਡਾਊਨ ਵਿੱਚ ਮਿਲੀ ਢਿੱਲ ਜਦੋਂ ਖ਼ਤਮ ਹੋਈ ਤਾਂ ਸ਼ਹਿਰ ਦੇ ਵਿੱਚ ਅਲਾਰਮ ਤਿੰਨ ਤੋਂ ਪੰਜ ਮਿੰਟ ਤੱਕ ਚੱਲਦਾ ਰਿਹਾ। ਇਸ ਤੋਂ ਬਾਅਦ ਪੁਲਿਸ ਥਾਂ-ਥਾਂ 'ਤੇ ਜਾ ਕੇ ਜਿਵੇਂ ਪਾਰਕਾਂ ਅਤੇ ਸੜਕਾਂ ਉੱਤੇ ਆਉਂਦੇ ਜਾਂਦੇ ਲੋਕਾਂ ਨੂੰ ਵਾਪਸ ਘਰ ਭੇਜ ਰਹੀ ਸੀ।