ਪੰਜਾਬ

punjab

ETV Bharat / state

ਮੁਹਾਲੀ ਵਿੱਚ ਬੁੱਧਵਾਰ ਦਾ ਲੌਕਡਾਊਨ, ਪੰਜਾਬ 'ਚ ਕਰਫਿਊ ਦਾ ਸਮਾਂ ਵੀ ਵਧਾਇਆ - ਪੰਜਾਬ ਚ ਸਖਤ ਪਾਬੰਦੀਆਂ ਦਾ ਐਲਾਨ

ਵਧ ਰਹੇ ਕੋਵਿਡ ਕੇਸਾਂ ਨੂੰ ਦੇਖਦਿਆਂ ਇਕੱਠ ਤੋਂ ਬਚਣ ਲਈ ਟ੍ਰਾਈਸਿਟੀ ਦੇ ਬਾਕੀ ਹਿੱਸਿਆਂ ਦੇ ਨਾਲ ਮੁਹਾਲੀ ਵਿਖੇ ਵੀ ਰਾਮ ਨੌਮੀ ਮੌਕੇ ਬੁੱਧਵਾਰ ਨੂੰ ਮੁਕੰਮਲ ਲੌਕਡਾਊਨ ਰਹੇਗਾ। ਇਸ ਫੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸਮੀਖਿਆ ਸਬੰਧੀ ਸੱਦੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ।

ਪੰਜਾਬ 'ਚ ਕਰਫਿਊ ਦਾ ਸਮਾਂ ਵੀ ਵਧਾਇਆ
ਮੁਹਾਲੀ ਵਿੱਚ ਬੁੱਧਵਾਰ ਦਾ ਲੌਕਡਾਊਨ

By

Published : Apr 19, 2021, 5:35 PM IST

Updated : Apr 19, 2021, 7:42 PM IST

ਚੰਡੀਗੜ੍ਹ;ਖਿੱਤੇ ਵਿੱਚ ਵਧ ਰਹੇ ਕੋਵਿਡ ਕੇਸਾਂ ਨੂੰ ਦੇਖਦਿਆਂ ਇਕੱਠ ਤੋਂ ਬਚਣ ਲਈ ਟ੍ਰਾਈਸਿਟੀ ਦੇ ਬਾਕੀ ਹਿੱਸਿਆਂ ਦੇ ਨਾਲ ਮੁਹਾਲੀ ਵਿਖੇ ਵੀ ਰਾਮ ਨੌਮੀ ਮੌਕੇ ਬੁੱਧਵਾਰ ਨੂੰ ਮੁਕੰਮਲ ਲੌਕਡਾਊਨ ਰਹੇਗਾ। ਇਸ ਫੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸਮੀਖਿਆ ਸਬੰਧੀ ਸੱਦੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਯੂ.ਟੀ. ਦੇ ਸਲਾਹਕਾਰ ਵੱਲੋਂ ਮੁਹਾਲੀ ਵਿੱਚ ਲੌਕਡਾਊਨ ਲਗਾਉਣ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਸਮੁੱਚੇ ਟ੍ਰਾਈਸਿਟੀ ਵਿੱਚ ਲੌਕਡਾਊਨ ਲਗਾਇਆ ਜਾ ਸਕੇ ਕਿਉਂਕਿ ਮੁਹਾਲੀ ਇਸ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗੀ।

ਮੁਹਾਲੀ ਵਿੱਚ ਬੁੱਧਵਾਰ ਦਾ ਲੌਕਡਾਊਨ
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਅਪੀਲ ਕੀਤੀ ਕਿ ਰਾਮ ਨੌਮੀ ਦੇ ਤਿਉਹਾਰ ਮੌਕੇ ਇਕੱਤਰਤਾ ਅਤੇ ਵੱਡੇ ਜਸ਼ਨਾਂ ਤੋਂ ਸੰਕੋਚ ਕੀਤਾ ਜਾਵੇ।

ਪੰਜਾਬ ਚ ਸਖਤ ਪਾਬੰਦੀਆਂ ਦਾ ਐਲਾਨ

ਕੋਰੋਨਾ ਕਾਰਨ ਪੰਜਾਬ ਸਰਕਾਰ ਨੇ ਸੂਬੇ 'ਚ ਸਖ਼ਤ ਪਾਬੰਦੀਆਂ ਲਾਈਆਂ ਹਨ। ਪੰਜਾਬ 'ਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਬੁੱਧਵਾਰ ਨੂੰ ਪੰਜਾਬ ਦੇ ਮੁਹਾਲੀ ਵਿੱਚ ਲੌਕਡਾਊਨ ਹੋਵੇਗਾ। ਰਾਮ ਨਵਮੀ ਕਾਰਨ ਬੁੱਧਵਾਰ ਨੂੰ ਚੰਡੀਗੜ੍ਹ ਤੇ ਪੰਚਕੂਲਾ 'ਚ ਲੌਕਡਾਊਨ ਲੱਗ ਸਕਦਾ ਹੈ। ਚੰਡੀਗੜ੍ਹ ਦੀ ਬੇਨਤੀ ‘ਤੇ ਪੰਜਾਬ ਨੇ ਬੁੱਧਵਾਰ ਨੂੰ ਮੁਹਾਲੀ ਵਿੱਚ ਲੌਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ

Last Updated : Apr 19, 2021, 7:42 PM IST

ABOUT THE AUTHOR

...view details