ਚੰਡੀਗੜ੍ਹ:ਪੰਜਾਬ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਚੋਣਾਂ ਦਾ ਪਹਿਲਾ ਪੜਾਅ ਇਸ ਸਾਲ ਨਵੰਬਰ 2023 ਵਿਚ ਹੋਵੇਗਾ। ਪਹਿਲੇ ਪੜਾਅ ਤਹਿਤ 32 ਸ਼ਹਿਰਾਂ ਵਿੱਚ ਸਥਾਨਕ ਸਰਕਾਰ ਚੋਣ ਹੋਵੇਗੀ। ਇੱਕ ਅਧਿਕਾਰਤ ਪ੍ਰੈੱਸ ਬਿਆਨ ਵਿੱਚ ਦਿੱਤੀ ਗਈ ਨੋਟੀਫਿਕੇਸ਼ਨ ਅਨੁਸਾਰ ਚੋਣਾਂ 1 ਤੋਂ 15 ਨਵੰਬਰ ਤੱਕ ਹੋਣਗੀਆਂ।
ਇਹਨਾਂ ਸ਼ਹਿਰਾਂ ਵਿਚ ਹੋਣਗੀਆਂ ਚੋਣਾਂ:ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਸਮੇਤ ਮੋਗਾ ਵਿੱਚ ਕੀਤੀ ਜਾਵੇਗੀ।
32 ਨਗਰ ਕੌਂਸਲ ਅਤੇ ਨਗਰ ਪੰਚਾਇਤਾਂ:ਸਬੰਧਿਤ ਸ਼ਹਿਰਾਂ ਅਧੀਨ ਆਉਂਦੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਰਾਜਾ ਸਾਂਸੀ, ਬਾਬਾ ਬਕਾਲਾ, ਡੇਰਾ ਬਾਬਾ ਨਾਨਕ, ਨਰੋਤ ਜੈਮਲ ਸਿੰਘ, ਖੇਮਕਰਨ, ਰਾਮਪੁਰਾ ਫੂਲ਼, ਤਲਵੰਡੀ ਸਾਬੋ, ਭੀਖੀ, ਬਰੀਵਾਲਾ, ਸਰਦੂਲਗੜੜ, ਭੀਖੀ, ਮੱਖੂ, ਮੱਲ੍ਹਾਂ ਵਾਲਾ ਖੱਸ, ਬਾਘਾ ਪੁਰਾਣਾ, ਧਰਮਕੋਟ, ਫਤਹਿਗੜ੍ਹ ਪੰਜਤੂਰ, ਮਾਹਿਲਪੁਰ, ਭੋਗਪੁਰ, ਗੁਰਾਇਆ, ਸ਼ਾਹਕੋਟ, ਬੇਗੋਵਾਲ, ਭੁਲੱਥ, ਢਿੱਲਵਾਂ, ਨਡਾਲਾ, ਬਲਾਚੌਰ, ਅਮਲੋਹ, ਮੁਲਾਂਪੁਰ ਦਾਖਾ, ਸਾਹਨੇਵਾਲ, ਮਾਛੀਵਾੜਾ, ਮਲੌਦ ਸੰਗਰੂਰ ਅਤੇ ਘੱਗਾ ਵਿਚ ਪਹਿਲੇ ਪੜਾਅ ਤਹਿਤ ਚੋਣਾਂ ਹੋਣਗੀਆਂ।
ਪੰਜਾਬ ਵਿੱਚ ਸਥਾਨਕ ਸਰਕਾਰਾਂ ਲਈ ਚੋਣਾਂ ਦਾ ਐਲਾਨ, 1 ਤੋਂ 15 ਨਵੰਬਰ ਤੱਕ ਹੋਣਗੀਆਂ ਚੋਣਾਂ - local governments elections Announcement in Punjab
ਪੰਜਾਬ ਵਿੱਚ ਸਥਾਨਕ ਸਰਕਾਰਾਂ ਲਈ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਦੱਸ ਦਈਏ ਕਿ ਇਹ ਚੋਣਾਂ 1 ਨਵੰਬਰ ਤੋਂ 15 ਨਵੰਬਰ ਤਕ ਹੋਣਗੀਆਂ ਤੇ ਪਹਿਲੇ ਪੜਾਅ ਤਹਿਤ 32 ਸ਼ਹਿਰਾਂ ਵਿੱਚ ਸਥਾਨਕ ਸਰਕਾਰ ਚੋਣ ਹੋਵੇਗੀ।
ਪਿਛਲੀਆਂ ਚੋਣਾਂ ਫਰਵਰੀ 2021 ਨੂੰ ਹੋਈਆਂ:ਦੱਸ ਦਈਏ ਕਿ ਪਿਛਲੀ ਵਾਰ ਪੰਜਾਬ ਵਿੱਚ 14 ਫਰਵਰੀ 2021 ਨੂੰ ਮਿਉਂਸਪਲ ਚੋਣਾਂ ਹੋਈਆਂ ਸਨ ਜਿਹਨਾਂ ਦਾ ਨਤੀਜਾ 17 ਫਰਵਰੀ ਨੂੰ ਐਲਾਨਿਆ ਗਿਆ ਸੀ। ਪੰਜਾਬ 'ਚ ਕੁਲ 117 ਸ਼ਹਿਰੀ ਸਥਾਨਕ ਸੰਸਥਾਵਾਂ ਹਨ, ਜਿਨ੍ਹਾਂ ਵਿੱਚ 8 ਨਗਰ ਨਿਗਮ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਸ਼ਾਮਲ ਹਨ। ਚੋਣਾਂ ਅਸਲ ਵਿੱਚ ਅਕਤੂਬਰ 2020 ਵਿੱਚ ਹੋਣੀਆਂ ਸਨ, ਪਰ ਕੋਵਿਡ-19 ਮਹਾਂਮਾਰੀ ਦੇ ਕਾਰਨ ਵਿੱਚ ਦੇਰੀ ਹੋ ਗਈ ਸੀ।
ਸਾਲ 2015 'ਚ ਅਕਾਲੀ ਭਾਜਪਾ ਗੱਠਜੋੜ ਦੌਰਾਨ ਦੋਵਾਂ ਨੇ ਮਿਲਕੇ ਇਹ ਚੋਣਾਂ ਲੜੀਆਂ ਜਦਕਿ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਅਕਾਲੀ ਦਲ ਵੱਲੋਂ ਗਠਜੋੜ ਨੂੰ ਛੱਡਣ ਤੋਂ ਬਾਅਦ ਇਹ ਜਿਸ ਵਿਚ ਭਾਜਪਾ ਅਤੇ ਅਕਾਲੀ ਦਲ ਨੇ ਵੱਖੋ-ਵੱਖ ਚੋਣਾਂ ਲੜੀਆਂ। ਅੱਠ ਨਗਰ ਨਿਗਮਾਂ ਦੇ ਨਾਲ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਲਈ 19,000 ਪੁਲਿਸ ਅਧਿਕਾਰੀਆਂ ਦੇ ਨਾਲ 20,510 ਪੋਲਿੰਗ ਅਫ਼ਸਰ ਤਾਇਨਾਤ ਕੀਤੇ ਗਏ ਸਨ। ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੇ ਦੋ ਅਤੇ ਪਾਤੜਾਂ ਦੇ ਇੱਕ ਬੂਥ ਲਈ 16 ਫਰਵਰੀ 2021 ਨੂੰ ਮੁੜ ਪੋਲਿੰਗ ਹੋਈ। ਪੰਜਾਬ ਚੋਣ ਕਮਿਸ਼ਨ ਵੱਲੋਂ 17 ਫਰਵਰੀ 2021 ਨੂੰ ਨਤੀਜਿਆਂ ਵਾਲੇ ਦਿਨ ਮੋਹਾਲੀ ਦੇ ਦੋ ਬੂਥਾਂ ਲਈ ਮੁੜ ਪੋਲਿੰਗ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਮੁਹਾਲੀ ਨਗਰ ਨਿਗਮ ਦਾ ਨਤੀਜਾ 18 ਫਰਵਰੀ 2021 ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।