ਚੰਡੀਗੜ੍ਹ: (ਜਗਜੀਵਨ ਮੀਤ) -ਪੰਜਾਬੀ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ 'ਢਾਹਾਂ ਪ੍ਰਾਈਜ਼' ਵਿੱਚ ਸਾਹਿਤਕਾਰਾਂ (Dhahan Prize year 2023 Shortlist) ਦੇ ਨਾਂ ਸ਼ੋਰਟਲਿਸਟ ਕਰ ਲਏ ਗਏ ਹਨ। ਸੰਸਥਾਂ ਵੱਲੋਂ ਇਨ੍ਹਾਂ ਵਿੱਚੋਂ ਹੀ ਵੱਖ-ਵੱਖ ਲੇਖਕਾਂ ਨੂੰ ਸਨਮਾਨ ਨਾਲ ਨਵਾਜ਼ਿਆ ਜਾਵੇਗਾ। ਸੰਸਥਾਂ ਦੀ ਸੂਚੀ ਮੁਤਾਬਿਕ ਜਿਨ੍ਹਾਂ ਸਾਹਿਤਕਾਰਾਂ ਦੀਆਂ ਪੁਸਤਕਾਂ ਅਵਾਰਡ ਲਈ ਸ਼ੋਰਟਲਿਸਟ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ....
- ਅਨੇਮਨ ਸਿੰਘ ਦੀ ਕਿਤਾਬ 'ਆਈ ਲਾਚਾ'
- ਅਤਰਜੀਤ ਦੀ ਕਿਤਾਬ 'ਅਬ ਜੂਝਣ ਕੋ ਦਾਉ'
- ਦੀਪਤੀ ਬਬੂਟਾ ਦੀ ਕਿਤਾਬ 'ਭੁੱਖ ਇਉਂ ਵੀ ਸਾਹ ਲੈਂਦੀ ਹੈ'
- ਮੁਸਤਾਨਸਰ ਹੁਸੈਨ ਦੀ ਕਿਤਾਬ 'ਮੈਂ ਭੰਨਾ ਦਿੱਲੀ ਦੇ ਕਿੰਗਰੇ'
- ਜਮੀਲ ਅਹਿਮਦ ਦੀ ਕਿਤਾਬ 'ਮੇਂਡਲ ਦਾ ਕਾਨੂੰਨ'
- ਬੱਲੀਜੀਤ ਦੀ ਕਿਤਾਬ 'ਉੱਚੀਆਂ ਅਵਾਜ਼ਾਂ'
ਪਿਤਾ ਦੀ ਅਰਦਾਸ ਪੂਰੀ ਹੋਈ :ਪੰਜਾਬੀ ਕਹਾਣੀਕਾਰਾ ਦੀਪਤੀ ਬਬੂਟਾ ਨੇ ਈਟੀਵੀ ਭਾਰਤ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਬਚਪਨ ਤੋਂ ਦੇਖਿਆ ਕਹਾਣੀ ਵਾਲਾ ਸਫਰ ਹੁਣ ਸਾਰਥਕ ਹੁੰਦਾ ਦਿਸ ਰਿਹਾ ਹੈ। ਵਕਤ (International Dhahran Prize) ਦੇ ਨਾਲ ਪਛਾਣ ਵੀ ਮਿਲ ਰਹੀ ਹੈ। ਸਨਮਾਨ ਮਿਲਣਾ ਵੱਡੀ ਗੱਲ ਨਹੀਂ ਹੈ, ਸਨਮਾਨ ਦੀ ਸੂਚੀ ਵਿੱਚ ਆ ਜਾਣਾ ਵੀ ਸਨਮਾਨ ਹੀ ਹੁੰਦਾ ਹੈ। ਦੀਪਤੀ ਨੇ ਕਿਹਾ ਕਿ ਸ਼ਬਦ ਸ਼ਕਤੀ ਦੀ ਸ਼ੁਕਰਗੁਜ਼ਾਰ ਹਾਂ ਕਿ ਇਸ ਸੂਚੀ ਵਿੱਚ ਮੇਰੀ ਕਿਤਾਬ ਦਾ ਵੀ (Deepti Babuta) ਨਾਂ ਹੈ। ਉਨ੍ਹਾਂ ਕਿਹਾ ਕਿ ਪਿਤਾ ਨੇ ਅਰਦਾਸਾਂ ਕਰਕੇ ਮੈਨੂੰ ਮੰਗਿਆ ਸੀ, ਇੰਝ ਲੱਗ ਰਿਹਾ ਹੈ ਕਿ ਪਿਤਾ ਦੀ ਅਰਦਾਸ ਪੂਰੀ ਹੋ ਰਹੀ ਹੈ। ਉਨ੍ਹਾਂ ਬਾਕੀ ਲੇਖਕਾਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਿਲ ਹੋਣ ਉੱਤੇ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੀਪਤੀ ਬਬੂਟਾ ਦੀਆਂ ਟੱਪੇ, ਟੱਪੇ, ਟੱਪੇ, ਠਰੀ ਰੁੱਤ ਦਾ ਸੇਕ, ਨਸ਼ਾ ਪੰਜ ਛੇ ਦਾ ਅਤੇ ਹੋਰ ਇਕਾਂਗੀ ਪਿੱਛਾ ਰਹਿ ਗਿਆ ਦੂਰ, ਭੁੱਖ ਇਉਂ ਸਾਹ ਲੈਂਦੀ ਹੈ ਵੀ ਛਪ ਚੁੱਕੀਆਂ ਹਨ।
2022 ਵਿੱਚ ਇਨ੍ਹਾਂ ਨੂੰ ਮਿਲਿਆ ਸੀ ਸਨਮਾਨ : ਪਿਛਲੇ ਸਾਲ ਦੀ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਗਰੇਵਾਲ ਨੂੰ 25,000 ਕਨੇਡੀਅਨ ਡਾਲਰ ਅਤੇ ਟਰਾਫੀ ਨਾਲ ਜੇਤੂ ਦਾ ਐਲਾਨਿਆ ਗਿਆ ਸੀ। ਦੋ ਹੋਰ ਫਾਈਨਲਿਸਟ ਜਾਵੇਦ ਬੂਟਾ ਅਤੇ ਅਰਵਿੰਦਰ ਕੌਰ ਨੂੰ ਦਸ ਦਸ ਹਜਾਰ ਕਨੇਡੀਅਨ ਡਾਲਰਾਂ ਅਤੇ ਹੋਰ ਸਨਮਾਨ ਦਿੱਤਾ ਗਿਆ ਸੀ। ਕਹਾਣੀਕਾਰ ਅਰਵਿੰਦਰ ਕੌਰ ਧਾਲੀਵਾਲ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ, ਉਨ੍ਹਾਂ ਦੇ ਕਹਾਣੀ ਸੰਗ੍ਰਹਿ ''ਝਾਂਜਰਾਂ ਵਾਲੇ ਪੈਰ'' ਨੂੰ ਢਾਹਾਂ ਇਨਾਮ ਦਿੱਤਾ ਗਿਆ। ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਲੁਧਿਆਣਾ ਦੇ ਖੰਨਾ ਦਾ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਕਹਾਣੀ ਸੰਗ੍ਰਹਿ ''ਡਬੋਲੀਆ'' ਨੂੰ ਇਸ ਇਨਾਮ ਲਈ ਚੁਣਿਆ ਗਿਆ ਸੀ। ਜਦੋਂ ਕਿ ਸਾਲ 2021 ਵਿੱਚ ਨੈਨ ਸੁਖ ਦੇ ਕਹਾਣੀ ਸੰਗ੍ਰਹਿ ਜੋਗੀ, ਸੱਪ, ਤ੍ਰਾਹ, ਬਲਬੀਰ ਮਾਧੋਪੁਰੀ ਦੇ ਨਾਵਲ ਮਿੱਟੀ ਬੋਲ ਪਈ ਅਤੇ ਸਰਘੀ ਜੰਮੂ ਦੇ ਕਹਾਣੀ ਸੰਗ੍ਰਹਿ ਆਪਣੇ ਆਪਣੇ ਮਰਸੀਏ ਨੂੰ ਇਹ ਸਨਮਾਨ ਮਿਲਿਆ ਸੀ।
ਇਹ ਵੀ ਯਾਦ ਰਹੇ ਕਿ ਸਾਲ 2017 ਦੇ ਢਾਹਾਂ ਪੰਜਾਬੀ ਸਾਹਿਤ ਪੁਰਸਕਾਰਾਂ ਦੇ ਰੂਪ ਵਿੱਚ ਪਰਗਟ ਸਿੰਘ ਸਤੌਜ ਦੇ ਨਾਵਲ 'ਖਬਰ ਇੱਕ ਪਿੰਡ ਦੀ' ਨੂੰ ਪੱਚੀ ਹਜ਼ਾਰ ਡਾਲਰ ਦਾ ਪਹਿਲਾ ਇਨਾਮ ਮਿਲਿਆ ਸੀ। ਇਸੇ ਤਰ੍ਹਾਂ ਅਲੀ ਅਨਵਰ ਅਹਿਮਦ (ਪਾਕਿਸਤਾਨ, ਪੰਜਾਬ) ਦੇ ਕਹਾਣੀ ਸੰਗ੍ਰਹਿ ਤੰਦ ਤੰਦ ਮੈਲੀ ਚਾਦਰ, ਨਛੱਤਰ ਸਿੰਘ ਬਰਾੜ (ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ) ਦੇ ਨਾਵਲ ਪੇਪਰ ਮੈਰਿਜ ਨੂੰ ਵੀ ਪੰਜ ਹਜ਼ਾਰ ਡਾਲਰ ਦਾ ਇਨਾਮ ਮਿਲਿਆ ਸੀ।
ਕੀ ਹੈ ਢਾਹਾਂ ਪੁਰਸਕਾਰ :ਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਇਨਾਮ 2013 ਵਿੱਚ ਸਥਾਪਤ ਕੀਤਾ ਗਿਆ ਸੀ। ਪੰਜਾਬੀ ਗਲਪਕਾਰਾਂ ਲਈ ਇੱਕ ਵੱਡਾ ਸਾਹਿਤਕ ਇਨਾਮ ਮੰਨਿਆਂ ਜਾਂਦਾ ਹੈ। ਇਸ ਦੀ ਸਥਾਪਨਾ ਕੈਨੇਡਾ ਇੰਡੀਆ (Shortlist of big names of Punjabi literature) ਐਜੂਕੇਸ਼ਨ ਸੋਸਾਇਟੀ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ। 2014 ਤੋਂ ਲੈ ਕੇ ਹੁਣ ਤੱਕ ਇਹ ਇਨਾਮ ਹਰ ਸਾਲ ਦਿੱਤਾ ਜਾ ਰਿਹਾ ਹੈ। ਇਸ ਵਿੱਚ ਸਨਮਾਨ ਦੇ ਰੂਪ ਵਿੱਚ ਲੇਖਕ ਨੂੰ 25 ਹਜ਼ਾਰ ਡਾਲਰ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਲੇਖਕਾਂ ਲਈ ਵੱਖਰੇ ਇਨਾਮ ਵੀ ਹਨ। ਇਹ ਗੁਰਮੁਖੀ ਜਾਂ ਸ਼ਾਹਮੁਖੀ ਲਿੱਪੀ ਵਿੱਚ ਲਿਖੀ ਸਰਬੋਤਮ ਪੰਜਾਬੀ ਗਲਪ ਦੀ ਕਿਤਾਬ ਨੂੰ ਹਰੇਕ ਸਾਲ ਪੁਰਸਕਾਰ ਦਿੱਤਾ ਜਾਂਦਾ ਹੈ। ਢਾਹਾਂ ਪ੍ਰਾਈਜ਼ ਦੇ ਸੰਸਥਾਪਕ ਬਰਜਿੰਦਰ ਢਾਹਾਂ ਹਨ।