ਚੰਡੀਗੜ੍ਹ :ਹੁਣ ਤੱਕ ਦਾਰੂ ਯਾਨੀ ਕਿ ਸ਼ਰਾਬ ਦੀ ਬੋਤਲ ਠੇਕਿਆਂ ਤੋਂ ਹੀ ਮਿਲਦੀ ਸੀ ਪਰ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਨੇ ਇਹ ਰੀਤ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ ਹੁਣ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਵੀ ਤਿਆਰੀ ਹੈ। ਲੋਕਾਂ ਨੂੰ ਸ਼ਰਾਬ ਲੈਣ ਲਈ ਠੇਕੇ ਜਾਣ ਦੀ ਲੋੜ ਨਹੀਂ, ਇਹ ਹੁਣ ਲਾਗੇ ਦੀ ਕਿਸੇ ਦੁਕਾਨ ਤੋਂ ਹੀ ਮਿਲ ਜਾਇਆ ਕਰੇਗੀ।
...ਤਾਂ ਕਿ ਝਿਝਕਣ ਨਾਲ ਲੋਕ :ਜਾਣਕਾਰੀ ਮੁਤਾਬਿਕ ਸਰਕਾਰ ਨੇ ਪਹਿਲੀ ਅਪ੍ਰੈਲ ਤੋਂ ਸ਼ਰਾਬ ਦੀਆਂ ਦੁਕਾਨਾਂ ਉਤੇ ਸ਼ਰਾਬ ਦੀਆਂ ਬੋਤਲਾਂ ਅਤੇ ਬੀਅਰ ਵੀ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਹੈ। ਨਵੀਂ ਆਬਕਾਰੀ ਨੀਤੀ ਤਹਿਤ ਸਰਕਾਰ ਨੇ ਇਹ ਫੈਸਲਾ ਲਿਆ ਹੈ। ਤਾਂ ਜੋ ਸ਼ਰਾਬ ਲੈਣ ਲਈ ਠੇਕੇ ਉੱਤੇ ਜਾਣ ਤੋਂ ਝਿਝਕਣ ਵਾਲੇ ਲੋਕ ਵੀ ਸ਼ਰਾਬ ਲੈ ਸਕਣ। ਨੀਤੀ ਮੁਤਾਬਿਕ ਸਰਕਾਰ ਨੇ ਪਹਿਲੇ ਪੜਾਅ ਵਿਚ ਪੰਜਾਬ ਦੇ ਵੱਖੋ ਵੱਖ ਸ਼ਹਿਰਾਂ ਵਿੱਚ 77 ਦੁਕਾਨਾਂ ਖੋਲ੍ਹਣ ਦੀ ਯੋਜਨਾ ਉਲੀਕੀ ਹੈ। ਸੂਬੇ ਦੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦੇ ਮੁਤਾਬਿਕ ਸੂਬੇ ਵਿੱਚ 77 ਦੁਕਾਨਾਂ ਖੁੱਲ੍ਹਣ ਨਾਲ ਸਰਕਾਰ ਨੂੰ ਆਮਦਨ ਵੀ ਹੋਵੇਗੀ।
ਇਹ ਵੀ ਪੜ੍ਹੋ :Planning Killing Of Punjabi singers: ਬੰਬੀਹਾਂ ਗਰੁੱਪ ਦੇ ਨਿਸ਼ਾਨੇ ਉੱਤੇ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ਼, ਜਾਣੋ ਕੀ ਹੈ ਸੱਚ
ਸਰਕਾਰ ਦੀ ਆਬਕਾਰੀ ਨੀਤੀ ਤੋਂ ਕਾਰੋਬਾਰੀ ਨਾਖੁਸ਼ :ਹਾਲਾਂਕਿ ਸ਼ਰਾਬ ਨੀਤੀ ਤੋਂ ਸ਼ਰਾਬ ਕਾਰੋਬਾਰੀ ਹੀ ਨਾਰਾਜ਼ ਹਨ। ਹੁਣ ਪੰਜਾਬ ਸਰਕਾਰ ਵੱਲੋਂ ਸਾਲ 2023-24 ਮੁੜ ਤੋਂ ਪਿਛਲੇ ਸਾਲ ਵਾਲੀ ਸ਼ਰਾਬ ਪਾਲਿਸੀ ਨੂੰ ਲਾਗੂ ਕਰਦੇ ਹੋਏ 12 ਤੋਂ 16 ਪ੍ਰਤੀਸ਼ਤ ਵਾਧੇ ਦੇ ਨਾਲ ਪੁਰਾਣੇ ਸ਼ਰਾਬ ਠੇਕੇਦਾਰਾਂ ਨੂੰ ਠੇਕੇ ਅਲਾਟ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਸ਼ਰਾਬ ਠੇਕਿਆਂ ਦੀ ਅਲਾਟਮੈਂਟ ਵਿੱਚ ਕੀਤੇ ਗਏ ਇਸ ਹਿਸਾਬ ਨਾਲ ਵੱਡੀ ਪੱਧਰ ਉੱਤੇ ਵਾਧੇ ਦਾ ਸ਼ਰਾਬ ਠੇਕੇਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਸਿਰਫ 70 ਪ੍ਰਤੀਸ਼ਤ ਹੀ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਮੁੜ ਸ਼ਰਾਬ ਦੇ ਠੇਕੇ ਲਏ ਗਏ ਹਨ। ਜ਼ਿਲ੍ਹਾ ਬਠਿੰਡਾ ਦੇ ਸ਼ਰਾਬ ਕਾਰੋਬਾਰੀ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ 1004 ਕਰੋੜ ਰੁਪਏ ਦੇ ਵਾਧੇ ਨਾਲ ਸ਼ਰਾਬ ਠੇਕੇ ਅਲਾਟ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਕਾਰਨ ਛੋਟੇ ਸ਼ਰਾਬ ਠੇਕੇਦਾਰਾਂ ਵੱਲੋਂ ਇਸ ਪਾਲਸੀ ਅਧੀਨ ਮੁੜ ਅਲਾਟ ਕੀਤੇ ਗਏ ਸ਼ਰਾਬ ਦੇ ਠੇਕੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕਿਉਂਕਿ 12 ਤੋਂ 16 ਪ੍ਰਤੀਸ਼ਤ ਦਾ ਵਾਧਾ ਬਹੁਤ ਜਾਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਡੇ ਕਾਰੋਬਾਰੀਆਂ ਨੂੰ ਦੇਖ ਨੀਤੀਆਂ ਬਣਾ ਰਹੀ ਹੈ।