ਪੰਜਾਬ

punjab

ETV Bharat / state

ਟੈਂਟ ਡੀਲਰਜ਼ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਕ ਨੂੰ ਭੇਜਿਆ ਪੱਤਰ - ਸ੍ਰੀ ਵੀ.ਪੀ. ਸਿੰਘ ਬਦਨੌਰ

ਚੰਡੀਗਡ਼੍ਹ ਟੈਂਟ ਡੀਲਰਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਇੱਕ ਲਿਖਤੀ ਪੱਤਰ ਭੇਜ ਕੇ ਸ਼ਹਿਰ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਚੰਡੀਗਡ਼੍ਹ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਲਾਕਡਾਊਨ ਉਤੇ ਮੁਡ਼ ਵਿਚਾਰ ਕਰਨ ਅਤੇ ਲਾਕਡਾਊਨ ਵਿੱਚ ਕੁਝ ਢਿੱਲ ਦੇਣ ਦੀ ਮੰਗ ਕੀਤੀ ਗਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਲੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਕੋਰੋਨਾ ਮਹਾਂਮਾਰੀ ਕਾਾਰਨ ਲਗਾਏ ਗਏ ਗਏ ਲਾਕਡਾਊਨ ਕਾਰਨ ਲੋਕਾਂ ਦੇ ਤਹਿਸ ਨਹਿਸ ਹੋਏ ਬਿਜ਼ਨਸ ਮਸਾਂ ਠੀਕ ਹੋਣ ਲੱਗੇ ਸਨ ਕਿ ਹੁਣ ਫਿਰ ਵੀਕਐਂਡ ਲਾਕਡਾਊਨ ਲਗਾਉਣ ਨਾਲ ਲੋਕਾਂ ਦੇ ਬਿਜ਼ਨਸ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਹਨ।

Letter from the Tent Dealers Association to the Administrator
Letter from the Tent Dealers Association to the Administrator

By

Published : Apr 20, 2021, 9:15 PM IST



ਚੰਡੀਗਡ਼੍ਹ : ਟੈਂਟ ਡੀਲਰਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਇੱਕ ਲਿਖਤੀ ਪੱਤਰ ਭੇਜ ਕੇ ਸ਼ਹਿਰ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਚੰਡੀਗਡ਼੍ਹ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਲਾਕਡਾਊਨ ਉਤੇ ਮੁੜ ਵਿਚਾਰ ਕਰਨ ਅਤੇ ਲਾਕਡਾਊਨ ਵਿੱਚ ਕੁਝ ਢਿੱਲ ਦੇਣ ਦੀ ਮੰਗ ਕੀਤੀ ਗਈ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਲੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਕੋਰੋਨਾ ਮਹਾਂਮਾਰੀ ਕਾਾਰਨ ਲਗਾਏ ਗਏ ਗਏ ਲਾਕਡਾਊਨ ਕਾਰਨ ਲੋਕਾਂ ਦੇ ਤਹਿਸ ਨਹਿਸ ਹੋਏ ਬਿਜ਼ਨਸ ਮਸਾਂ ਠੀਕ ਹੋਣ ਲੱਗੇ ਸਨ ਕਿ ਹੁਣ ਫਿਰ ਵੀਕਐਂਡ ਲਾਕਡਾਊਨ ਲਗਾਉਣ ਨਾਲ ਲੋਕਾਂ ਦੇ ਬਿਜ਼ਨਸ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਚੰਡੀਗਡ਼੍ਹ ਦੇ ਸਾਰੇ ਟੈਂਟ ਸਟੋਰ ਮਾਲਿਕਾਂ ਦਾ ਬਿਜ਼ਨਸ ਤਾਂ ਵੀਕਐਂਡ ’ਤੇ ਹੀ ਟਿਕਿਆ ਹੁੰਦਾ ਹੈ ਕਿਉਂਕਿ ਵਧੇਰੇ ਲੋਕ ਵਿਆਹ ਸ਼ਾਦੀਆਂ, ਪਾਰਟੀਆਂ ਜਾਂ ਹੋਰ ਕੋਈ ਵੀ ਪ੍ਰੋਗਰਾਮ ਅਕਸਰ ਵੀਕਐਂਡ ’ਤੇ ਹੀ ਛੁੱਟੀ ਵਾਲੇ ਦਿਨ ਕਰਦੇ ਹਨ। ਪ੍ਰੰਤੂ ਹੁਣ ਲਾਕਡਾਊਨ ਕੀਤੇ ਜਾਣ ਨਾਲ ਇਨ੍ਹਾਂ ਟੈਂਟ ਮਾਲਿਕਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਜਾਵੇਗਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਚੱਲਣੇ ਫਿਰ ਤੋਂ ਮੁਸ਼ਕਿਲ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਵੀਕਐਂਡ ਉਤੇ ਲਗਾਏ ਗਏ ਇਸ ਲਾਕਡਾਊਨ ਦੇ ਸਮੇਂ ਵਿੱਚ ਬਦਲਾਅ ਕਰਕੇ ਕੁਝ ਸਮੇਂ ਦੀ ਰਾਹਤ ਦਿੱਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਾਈਟ ਕਰਫਿਊ ਲੱਗਣ ਦੇ ਸਮੇਂ ਨੂੰ ਇੱਕ ਘੰਟੇ ਲਈ ਵਧਾ ਕੇ 10 ਵਜੇ ਦੀ ਥਾਂ 11 ਵਜੇ ਤੋਂ ਸ਼ੁਰੂ ਕੀਤਾ ਜਾਵੇ ਤਾਂ ਕਿ ਟੈਂਟ ਮਾਲਿਕਾਂ ਦੇ ਪ੍ਰੋਗਰਾਮਾਂ ਵਿੱਚ ਮੱਦਦ ਮਿਲ ਸਕੇ। ਇਹ ਇੱਕ ਘੰਟੇ ਦਾ ਵਾਧਾ ਵੀ ਟੈਂਟ ਮਾਲਿਕਾਂ ਦੇ ਬਿਜ਼ਨਸ ਵਿੱਚ ਕਾਫ਼ੀ ਰਾਹਤ ਦੇਵੇਗਾ ਕਿਉਂਕਿ ਅੱਜਕੱਲ੍ਹ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਰਾਤ ਦੇ ਸਮੇਂ ਹੀ ਹੁੰਦੇ ਹਨ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਾਈਟ ਕਰਫਿਊ ਵਿੱਚ ਵੀ ਟੈਂਟ ਹਾਊਸ ਮਾਲਿਕਾਂ ਨੂੰ ਆਪਣੇ ਟੈਂਟ ਆਦਿ ਦੇ ਸਮਾਨ ਦੀ ਢੋਆ ਢੁਆਈ ਲਈ ਵੀ ਕੁਝ ਢਿੱਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਟੈਂਟ ਡੀਲਰਜ਼ ਵੈਲਫ਼ੇਅਰ ਐਸੋਸੀਏਸ਼ਨ ਯੂ.ਟੀ. ਪ੍ਰਸ਼ਾਸਨ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀਆਂ ਪਾਲਣਾ ਕਰਨ ਲਈ ਵਚਨਬੱਧ ਹੈ ਪ੍ਰੰਤੂ ਜੇਕਰ ਥੋਡ਼੍ਹੀ ਰਾਹਤ ਦੇ ਦਿੱਤੀ ਜਾਵੇ ਤਾਂ ਉਨ੍ਹਾਂ ਦੇ ਬਿਜ਼ਨਸ ਨੂੰ ਥੋਡ਼੍ਹੀ ਰਾਹਤ ਮਿਲ ਸਕਦੀ ਹੈ।

ABOUT THE AUTHOR

...view details