ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਈ ਮੁੱਦਿਆਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਫਾਇਰ ਕਰੋ ਅਤੇ ਭੱਜੋ ਦੀ ਨੀਤੀ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਨੂੰ ਆਪਣੀ ਜਿੰਮੇਦਾਰੀ ਸਮਝਣੀ ਚਾਹੀਦੀ ਹੈ ਅਤੇ ਹਰੇਕ ਮੁੱਦੇ ਉੱਤੇ ਕੰਮ ਕਰਨ ਅਤੇ ਆਪਣੇ ਦੌਰੇ ਤੋਂ ਪਹਿਲਾਂ ਹੋਮਵਰਕ ਵੀ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਰਾਜਪਾਲ ਦੇ ਮੁੱਦੇ ਉੱਤੇ ਵੀ ਤਿੱਖੇ ਸਵਾਲ ਕੀਤੇ ਹਨ।
ਜ਼ੀਰਾ ਫੈਕਟਰੀ ਬਿਨ੍ਹਾਂ ਜਾਂਚ ਕੀਤਿਆਂ ਬੰਦ:ਉਨ੍ਹਾਂ ਕਿਹਾ ਕਿ ਸਰਕਾਰ ਨੇ ਕੱਲ੍ਹ ਤਿੰਨ ਟੋਲ ਪਲਜਾ ਬੰਦ ਕੀਤਾ ਅਤੇ ਜਦੋਂ ਕਿ ਪੰਜਾਬ ਵਿੱਚ ਪਿਛਲੀ ਸਰਕਾਰ ਦਰਮਿਆਨ 2007 ਤੋਂ 2022 ਤੱਕ 15 ਟੋਲ ਬਣੇ ਹਨ। ਉਨ੍ਹਾਂ ਕਿਹਾ ਕਿ ਕਿ ਐਨ.ਐਚ.ਆਈ. ਦਾ ਇਹ ਯੋਗਦਾਨ ਹੁੰਦਾ ਹੈ, ਲੋਕਾਂ ਦੀ ਚੋੜੀਆਂ ਸੜਕਾਂ ਦਿੱਤੀਆਂ ਜਾਣ। ਬਾਜਵਾ ਨੇ ਕਿਹਾ ਟੋਲ ਦਾ 17 ਸਾਲ ਦਾ ਠੇਕਾ ਸੀ। ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਨੇ ਬਿਨਾਂ ਸਰਕਾਰੀ ਜਾਂਚ ਕੀਤਿਆਂ ਜ਼ੀਰਾ ਫੈਕਟਰੀ ਬੰਦ ਕੀਤੀ ਹੈ। ਕੋਰਟ ਫੈਕਟਰੀ ਨੂੰ ਫਿਰ ਖੋਲ੍ਹ ਦੇਵੇਗੀ ਅਤੇ ਸਰਕਾਰ ਨੂੰ ਜੁਰਮਾਨਾ ਲਾਇਆ ਜਾਵੇਗਾ। ਟੋਲ ਵਾਲੇ ਵੀ ਅਦਾਲਤ ਜਾਣਗੇ ਅਤੇ ਅਦਾਲਤ ਤੋਂ ਫਿਰ ਸਰਕਾਰ ਨੂੰ ਜੁਰਮਾਨਾ ਲੱਗੇਗਾ।
ਰਾਜਪਾਲ ਨੇ ਕੋਈ ਗਲਤ ਸਵਾਲ ਨਹੀਂ ਪੁੱਛਿਆ:ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀਐਮ ਮਾਨ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦੀ ਸਲਾਹ ਦੇ ਰਹੇ ਹਨ। ਲੋਕਾਂ ਨੂੰ ਪਤਾ ਹੈ ਕਿ ਇੱਥੇ ਕੋਈ ਸੁਰੱਖਿਅਤ ਨਹੀਂ ਹੈ। ਇੱਥੋਂ ਤੱਕ ਕਿ ਸੀਐਮ ਦੀ ਘਰਵਾਲੀ ਨੂੰ 40 ਸੁਰੱਖਿਆ ਕਰਮਚਾਰੀ ਦਿੱਤੇ ਗਏ ਹਨ। ਸੀਐਮ ਆਪ 800 ਗਾਰਡ ਨਾਲ ਲੈ ਕੇ ਤੁਰਦੇ ਹਨ। ਇਹ ਸੰਦੇਸ਼ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੋਈ ਵੀ ਉਦਯੋਗਪਤੀ ਸੁਰੱਖਿਅਤ ਨਹੀਂ ਹੈ ਤੇ ਕੋਈ ਵੀ ਨਿਵੇਸ਼ ਨਹੀਂ ਕਰੇਗਾ। ਬਾਜਵਾ ਨੇ ਕਿਹਾ ਕਿ ਰਾਜਪਾਲ ਹੱਥੋਂ ਸਹੁੰ ਚੁੱਕੇ ਕੇ ਵੀ ਸੀਐਮ ਮਾਨ ਰਾਜਪਾਲ ਨੂੰ ਸੰਵਿਧਾਨਕ ਮੁਖੀ ਨਹੀਂ ਮੰਨ ਰਹੇ। ਰਾਜਪਾਲ ਨੇ ਕੋਈ ਗਲਤ ਸਵਾਲ ਨਹੀਂ ਪੁੱਛਿਆ ਹੈ।
ਇਹ ਵੀ ਪੜ੍ਹੋ:Raja Warring Advice Government And CM: ਰਾਜਪਾਲ-ਸੀਐੱਮ ਦੀ ਲੜਾਈ ਵਿੱਚ ਵੜਿੰਗ ਦੀ CM ਨੂੰ ਨਸੀਹਤ, ਜਾਣੋ ਕੀ...
ਕੇਂਦਰ ਦੇ ਝਟਕੇ ਸਾਰਿਆਂ ਨੂੰ ਲੱਗਣਗੇ:ਬਾਜਵਾ ਨੇ ਕਿਹਾ ਕਿ ਪੰਜਾਬ ਸੰਕਟ ਵਿੱਚ ਹੈ ਤੇ ਕਰਜ਼ੇ ਵਿੱਚ ਡੁੱਬ ਰਿਹਾ ਹੈ। ਜੇਕਰ ਕੇਂਦਰ ਰਾਜ ਨੂੰ ਕੋਈ ਝਟਕਾ ਦਿੰਦੀ ਹੈ ਤਾਂ ਸਾਰਿਆਂ ਨੂੰ ਲੱਗਣਾ ਹੈ। ਇਹੀ ਕਾਰਨ ਹੈ ਕਿ ਆਯੁਸ਼ਮਾਨ ਯੋਜਨਾ ਦਾ ਕੇਂਦਰ 550 ਕਰੋੜ ਰੋਕ ਰਿਹਾ ਹੈ। ਕੋਇਲਾ ਵੀ ਅਡਾਨੀ ਪੋਰਟ ਤੋਂ ਆਵੇਗਾ। ਇਹ ਵੀ ਬਹੁਤ ਵੱਡਾ ਝਟਕਾ ਹੈ। ਇਸਦੀ ਗੱਲ ਕੋਈ ਨਹੀਂ ਕਰ ਰਿਹਾ ਹੈ। ਸੂਬਾ ਗਲਤ ਰਾਹੇ ਜਾ ਰਿਹਾ ਹੈ। ਸੂਬੇ ਦਾ ਜਹਾਜ ਗਲਤ ਆਦਮੀ ਦੇ ਹੱਥ ਵਿੱਚ ਦੇ ਦਿੱਤਾ ਗਿਆ ਹੈ। ਪੰਜਾਬ ਦੇ ਸਾਰੇ ਵਿਭਾਗਾਂ ਦੀ ਹਾਲਤ ਖਰਾਬ ਹੈ ਅਤੇ 750 ਕਰੋੜ ਵਿਗਿਆਪਨ ਉੱਤੇ ਹੀ ਖਰਚ ਦਿੱਤੇ ਗਏ ਹਨ। ਸਰਕਾਰ ਸਾਰੇ ਕੰਮ ਰਾਤ ਨੂੰ ਕਰ ਰਹੀ ਹੈ। ਬਾਜਵਾ ਨੇ ਕਿਹਾ ਕਿ ਸੂਬੇ ਨੂੰ ਕੇਜਰੀਵਾਲ ਅਤੇ ਰਾਘਵ ਚੱਡਾ ਚਲਾ ਰਹੇ ਹਨ। ਦੂਜੇ ਪਾਸੇ ਭ੍ਰਿਸ਼ਟਾਚਾਰ ਦੀ ਗੱਲ ਕਰਨ ਵਾਲੀ ਸਰਕਾਰ ਵਿਜੇ ਸਿੰਗਲਾ ਅਤੇ ਸਰਾਰੀ ਨੂੰ ਅੰਦਰ ਕਿਉਂ ਨਹੀਂ ਕਰ ਰਹੀ।