ਚੰਡੀਗੜ੍ਹ (1 November Open Debate):ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਦੀ ਬਹਿਸ ਤੋਂ ਇੱਕ ਦਿਨ ਪਹਿਲਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ 1 ਨਵੰਬਰ ਨੂੰ ਹੋਣ ਵਾਲੀ ਬਹਿਸ ਦੇ ਨਿਰਪੱਖ ਆਯੋਜਨ 'ਤੇ ਸ਼ੱਕ ਜ਼ਾਹਰ ਕੀਤਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਬਹਿਸ ਵਾਲੀ ਥਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਪੰਜਾਬ ਪੁਲਿਸ ਦੇ ਕੁਝ ਉੱਚ ਪੱਧਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਲਗਭਗ 1000 ਮੁਲਜ਼ਮ ਬਹਿਸ ਵਾਲੀ ਥਾਂ 'ਤੇ ਤਾਇਨਾਤ ਕੀਤੇ ਗਏ ਹਨ। ਅੱਠ ਐਸਐਸਪੀ, ਚਾਰ ਡੀਆਈਜੀ ਅਤੇ ਦੋ ਮੌਜੂਦਾ ਡੀਜੀ ਵੀ ਤਾਇਨਾਤ ਕੀਤੇ ਗਏ ਹਨ।
Pratap Bajwa on Debate: LOP ਪ੍ਰਤਾਪ ਬਾਜਵਾ ਨੇ ਇੱਕ ਨਵੰਬਰ ਦੀ ਡਿਬੇਟ ਨੂੰ ਲੈਕੇ ਚੁੱਕੇ ਸਵਾਲ, ਕਿਹਾ-ਸਰਕਾਰੀ ਨੁਮਾਇੰਦਾ ਨਹੀਂ ਦੇ ਸਕਦਾ ਡਿਬੇਟ ਨੂੰ ਸਾਰਥਕ ਦਿਸ਼ਾ - Wait On For Nov 1
Main Punjab Boldaa Haan: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Opposition leader Pratap Singh Bajwa) ਨੇ ਲੁਧਿਆਣਾ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈਕੇ ਇੱਕ ਨਵੰਬਰ ਵਾਲੇ ਦਿਨ ਹੋਣ ਜਾ ਰਹੀ ਡਿਬੇਟ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਸਰਕਾਰ ਨੇ ਡਿਬੇਟ ਦੇ ਸੰਚਾਲਨ ਲਈ ਆਪਣਾ ਨੁਮਾਇੰਦਾ ਲਗਾਇਆ ਹੈ ਜਦੋਂ ਕਿ ਇਸ ਦਾ ਸੰਚਾਲਕ ਕੋਈ ਸੇਵਾ ਮੁਕਤ ਜੱਜ ਹੋਣਾ ਚਾਹੀਦਾ ਸੀ। (1 November Open Debate)
Published : Oct 31, 2023, 7:48 AM IST
ਸੁਰੱਖਿਆ ਅਤੇ ਪੁਲਿਸ ਦੀ ਤਾਇਨਾਤੀ ਘਟਾਈ ਜਾਵੇ: ਬਾਜਵਾ ਨੇ ਕਿਹਾ ਕੀ ਉਹ ਇੰਨੀ ਵੱਡੀ ਪੁਲਿਸ ਫੋਰਸ ਤਾਇਨਾਤ (Police force deployed) ਕਰਕੇ ਜਮਰੋਦ ਕਿਲ੍ਹੇ 'ਤੇ ਕਬਜ਼ਾ ਕਰਨ ਜਾ ਰਹੇ ਹਨ? ਮੇਰੇ ਕੋਲ Z ਸੁਰੱਖਿਆ ਹੈ ਜੋ ਮੈਂ ਬਹਿਸ ਦੌਰਾਨ ਛੱਡਾਂਗਾ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਹਿਸ ਵਾਲੀ ਥਾਂ 'ਤੇ ਆਪਣੀ ਸੁਰੱਖਿਆ ਅਤੇ ਪੁਲਿਸ ਦੀ ਤਾਇਨਾਤੀ ਨੂੰ ਘਟਾਉਣਾ ਚਾਹੀਦਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ‘ਆਪ’ ਦੇ ਨੇੜਲੇ ਲੋਕਾਂ ਨੂੰ ਹੀ ਪਾਸ ਜਾਰੀ ਕੀਤੇ ਹਨ। ਆਮ ਲੋਕਾਂ ਅਤੇ ਹੋਰ ਸਿਆਸੀ ਪਾਰਟੀਆਂ ਦੇ ਨਜ਼ਦੀਕੀ ਲੋਕਾਂ ਨੂੰ ਪਾਸ ਕਿਉਂ ਨਹੀਂ ਜਾਰੀ ਕੀਤੇ ਜਾ ਸਕਦੇ ?
- Murder in Amritsar: ਨੌਜਵਾਨ ਦੇ ਕਤਲ ਮਗਰੋਂ ਪਰਿਵਾਰ ਨੇ ਲਾਸ਼ ਰੋਡ 'ਤੇ ਰੱਖ ਕੀਤਾ ਪ੍ਰਦਰਸ਼ਨ, ਪੁਲਿਸ ਉੱਤੇ ਲਾਪਰਵਾਹੀ ਦੇ ਇਲਜ਼ਾਮ, ਐੱਸਪੀ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ
- Sexual Exploitation in Haryana: ਸਕੂਲ 'ਚ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ 'ਤੇ ਹਰਿਆਣਾ ਮਹਿਲਾ ਕਮਿਸ਼ਨ ਸਖ਼ਤ, ਸਾਰੀਆਂ ਧਿਰਾਂ ਨੂੰ ਭੇਜੇ ਗਏ ਸੰਮਨ
- Gurpreet Gogi on Sunil Jakhar: ਸੁਨੀਲ ਜਾਖੜ ਦੇ ਸਵਾਲ ਦਾ 'ਆਪ' ਵਿਧਾਇਕ ਨੇ ਦਿੱਤਾ ਕਰਾਰਾ ਜਵਾਬ, ਕਿਹਾ-ਸ਼ਰਤਾਂ 'ਤੇ ਨਹੀਂ ਹੁੰਦੀ ਬਹਿਸ, ਸੱਚੇ ਨੇ ਤਾਂ ਡਿਬੇਟ 'ਚ ਰੱਖਣ ਆਪਣਾ ਪੱਖ
ਨਿਰਪੱਖ ਸੰਚਾਲਕ ਹੋਣਾ ਚਾਹੀਦਾ ਸੀ:ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਅੱਗੇ ਕਿਹਾ ਕਿ ਬਹਿਸ ਨਾਲ ਸਬੰਧਤ ਜਿਹੜੀਆਂ ਚਿੰਤਾਵਾਂ ਉਨ੍ਹਾਂ ਨੇ ਆਪਣੀ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵਿਚਾਰੀਆਂ ਸਨ, ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਹੱਲ ਨਹੀਂ ਕੀਤਾ। ਬਹਿਸ ਲਈ ਇੱਕ ਸੁਤੰਤਰ ਅਤੇ ਨਿਰਪੱਖ ਸੰਚਾਲਕ ਹੋਣਾ ਚਾਹੀਦਾ ਸੀ। ਬਾਜਵਾ ਨੇ ਕਿਹਾ ਕਿ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਸੰਚਾਲਕ ਪ੍ਰੋਫੈਸਰ ਨਿਰਮਲ ਜੋੜਾ ਤੋਂ ਨਿਰਪੱਖ ਆਚਰਣ ਦੀ ਉਮੀਦ ਕਿਵੇਂ ਕਰ ਸਕਦੇ ਹਾਂ? ਬਹਿਸ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਕਿਸੇ ਸੇਵਾਮੁਕਤ ਜੱਜ ਨੂੰ ਹੋਣਾ ਚਾਹੀਦਾ ਸੀ।