ਪੰਜਾਬ

punjab

ETV Bharat / state

ਨਸ਼ੇ ਸਮੇਤ ਫੜਿਆ ਗਿਆ ਤੇਜਵੀਰ ਕਿਸ ਪਾਰਟੀ ਦਾ ਆਗੂ ? 'ਆਪ' ਦੇ ਦਾਅਵੇ ਮਗਰੋਂ ਅਕਾਲੀ ਦਲ ਨੇ ਕੀਤਾ ਧਮਾਕਾ - punjab political

ਬੀਤੇ ਦਿਨ੍ਹੀਂ ਨਸ਼ੇ ਸਮੇਤ ਫੜੇ ਗਏ ਤੇਜਵੀਰ ਸਿੰਘ ਗਿੱਲ ਦੇ ਮਸਲੇ ਨੂੰ ਲੈ ਕੇ ਦੋਵੇਂ ਪਾਰਟੀਆਂ 'ਚ ਜੰਗ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ ਕਿ ਤੇਜਵੀਰ ਸਿੰਘ ਗਿੱਲ 'ਆਪ' ਆਗੂ ਹੈ। ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ...

ਨਸ਼ੇ ਸਮੇਤ ਫੜਿਆ ਗਿਆ ਤੇਜਵੀਰ ਕਿਸ ਪਾਰਟੀ ਦਾ ਆਗੂ ?
ਨਸ਼ੇ ਸਮੇਤ ਫੜਿਆ ਗਿਆ ਤੇਜਵੀਰ ਕਿਸ ਪਾਰਟੀ ਦਾ ਆਗੂ ?

By

Published : Jul 25, 2023, 7:18 AM IST

ਅੰਮ੍ਰਿਤਸਰ:ਪੰਜਾਬ 'ਚ ਹਮੇਸ਼ਾ ਤੋਂ ਹੀ ਨਸ਼ੇ ਦਾ ਮੁੱਦਾ ਗਰਮਾਇਆ ਹੋਇਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਹਨ। ਬੀਤੇ ਦਿਨ੍ਹੀਂ ਨਸ਼ੇ ਸਮੇਤ ਫੜੇ ਗਏ ਤੇਜਵੀਰ ਸਿੰਘ ਗਿੱਲ ਦੇ ਮਸਲੇ ਨੂੰ ਲੈ ਕੇ ਦੋਵੇਂ ਪਾਰਟੀਆਂ 'ਚ ਜੰਗ ਸ਼ੁਰੂ ਹੋ ਗਈ ਹੈ। ਇੱਕ ਪਾਸੇ ਜਿੱਥੇ 'ਆਪ' ਨੇ ਤੇਜਵੀਰ ਨੂੰ ਅਕਾਲੀ ਆਗੂ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਦੱਸਿਆ ਸੀ, ਉੱਥੇ ਹੀ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ 'ਆਪ' ਦੇ ਸਪੀਕਰ ਮਾਲਵਿੰਦਰ ਸਿੰਘ ਕੰਗ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਗੱਲੀ ਆਖੀ ਹੈ।

ਤੇਜਵੀਰ 'ਆਪ' ਆਗੂ: ਅਕਾਲੀ ਦਲ ਦੇ ਆਗੂ ਅਰਸ਼ਦੀਪ ਕੇਲਰ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ ਕਿ ਤੇਜਵੀਰ ਸਿੰਘ ਗੱਲ 'ਆਪ' ਆਗੂ ਹੈ। ਅਰਸ਼ਦੀਪ ਕਲੇਰ ਦੇ ਜਾਣਕਾਰੀ ਦਿੰਦੇ ਆਖਿਆ ਕਿ ਤੇਜਵੀਰ ਸਿੰਘ ਚੋਣਾਂ ਤੋਂ ਪਹਿਲਾਂ 'ਆਪ' 'ਚ ਸ਼ਾਮਿਲ ਹੋ ਗਿਆ ਸੀ।ਇੰਨ੍ਹਾਂ ਹੀ ਨਹੀਂ ਕਲੇਰ ਨੇ ਰਾਜਾਸਾਂਸੀ ਤੋਂ ਚੋਣ ਲੜ ਚੁੱਕੇ ਤੇਜਵੀਰ ਸਿੰਘ ਅਤੇ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਂਦੀਆਂ ਦੀਆਂ ਤਸਵੀਰਾਂ ਵੀ ਮੀਡੀਆ ਨੂੰ ਦਿਖਾਈਆਂ ਹਨ।

ਮਾਣਹਾਨੀ ਦਾ ਕੇਸ:'ਆਪ' ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ 'ਤੇ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਦੀ ਗੱਲ ਆਖੀ ਹੈ।ਉਨਹਾਂ ਰਾਜਾਸਾਂਸੀ ਤੋਂ ਚੋਣ ਲੜ ਚੁੱਕੇ ਤੇਜਵੀਰ ਸਿੰਘ ਗਿੱਲ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਂਦੀਆਂ ਦੀਆਂ ਤਸਵੀਰਾਂ ਵੀ ਮੀਡੀਆ ਸਾਹਮਣੇ ਰੱਖਦੇ ਆਖਿਆ ਕੀ ਤੇਜਵੀਰ ਹੁਣ ਮਿਆਂਦੀਆਂ ਨਾਲ ਕਾਰਾਂ 'ਚ ਸਫ਼ਰ ਕਰਦਾ ਹੈ ਤੇ ਕਬੱਡੀ ਕੱਪ ਕਰਵਾਉਂਦਾ ਹੈ। ਪਿਛਲੇ ਦਿਨੀਂ ਹੀ ਤੇਜਵੀਰ ਸਿੰਘ ਨੇ ਪਿੰਡ ਮਿਆਂਦੀਆਂ ਵਿਖੇ ਕਬੱਡੀ ਕੱਪ ਕਰਵਾਇਆ ਸੀ।

ਮਾਲਵਿੰਦਰ ਸਿੰਘ ਕੰਗ 'ਤੇ ਤਿੱਖਾ ਨਿਸ਼ਾਨਾ: ਪ੍ਰੈਸ ਕਾਨਫਰੰਸ ਦੌਰਾਨ ਕਲੇਰ ਨੇ ਆਖਿਆ ਕਿ ਮਾਲਵਿੰਦਰ ਸਿੰਘ ਨੂੰ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਸੀ। ਮੁੱਖ ਮੰਤਰੀ ਮਾਨ 'ਤੇ ਤੰਜ ਕੱਸਦੇ ਕਲੇਰ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਨਸ਼ਾ ਸਰਕਾਰਾਂ ਹੀ ਵੇਚਦੀਆਂ ਹਨ 'ਤੇ ਹੁਣ ਇਹ ਸੱਚ ਜਾਪਦਾ ਹੈ।

ABOUT THE AUTHOR

...view details