ਚੰਡੀਗੜ੍ਹ: ਕੋਰੋਨਾ ਵਾਇਰਸ ਕਰਕੇ ਪੂਰੀ ਦੁਨੀਆਂ 'ਚ ਲੌਕਡਾਊਨ ਲੱਗਿਆ ਹੈ, ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਗ੍ਰੀਨ ਜ਼ੋਨ ਵਿੱਚ ਕੁਝ ਢਿੱਲ ਦਿੱਤੀਆਂ ਗਈਆਂ ਸਨ। ਪਰ ਕਈ ਜਗ੍ਹਾਵਾਂ ਅਜਿਹੀਆਂ ਵੀ ਹਨ, ਜਿੱਥੇ ਗਰੀਬ ਲੋਕ ਭੁੱਖੇ ਮਰ ਰਹੇ ਹਨ।
ਮਨੀਮਾਜਰਾ ਗੁਰਦੁਆਰੇ 'ਚ ਹਰ ਰੋਜ਼ 8 ਤੋਂ 10 ਹਜ਼ਾਰ ਲੋਕਾਂ ਨੂੰ ਖੁਆਇਆ ਜਾ ਰਿਹਾ ਲੰਗਰ - ਚੰਡੀਗੜ੍ਹ ਤੋਂ ਖ਼ਬਰ
ਕੋਰੋਨਾ ਦੇ ਚਲਦਿਆਂ ਮਨੀਮਾਜਰਾ ਗੁਰਦੁਆਰੇ ਵਿੱਚੋਂ ਤਕਰੀਬਨ ਹਰ ਰੋਜ਼ 8 ਤੋਂ 10 ਹਜ਼ਾਰ ਲੋਕਾਂ ਦਾ ਖਾਣਾ ਬਣਦਾ ਹੈ ਤੇ ਜਗ੍ਹਾ-ਜਗ੍ਹਾ ਜਾ ਕੇ ਉਨ੍ਹਾਂ ਨੂੰ ਖੁਆਇਆ ਜਾਂਦਾ ਹੈ।
ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੀਮਾਜਰਾ ਗੁਰਦੁਆਰੇ ਵਿੱਚੋਂ ਤਕਰੀਬਨ ਹਰ ਰੋਜ਼ 8 ਤੋਂ 10 ਹਜ਼ਾਰ ਲੋਕਾਂ ਦਾ ਖਾਣਾ ਬਣਦਾ ਹੈ ਤੇ ਜਗ੍ਹਾ-ਜਗ੍ਹਾ ਜਾ ਕੇ ਉਨ੍ਹਾਂ ਨੂੰ ਖੁਆਇਆ ਜਾਂਦਾ ਹੈ। ਮਨੀਮਾਜਰਾ ਦੇ ਕੌਂਸਲਰ ਅਤੇ ਡਿਪਟੀ ਮੇਅਰ ਨੇ ਦੱਸਿਆ ਕਿ ਗੁਰਦੁਆਰੇ ਚੋਂ ਹਰ ਰੋਜ਼ ਤਕਰੀਬਨ 8 ਤੋਂ 10 ਹਜ਼ਾਰ ਲੋਕਾਂ ਦਾ ਖਾਣਾ ਬਣਾਇਆ ਜਾਂਦਾ ਹੈ ਤੇ ਮਨੀਮਾਜਰਾ ਦੇ ਲੋਕ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਹੀ ਲੰਗਰ ਦਾ ਪ੍ਰਬੰਧ ਕਰਦੇ ਹਨ ਤੇ ਹਰ ਰੋਜ਼ ਜਗ੍ਹਾ-ਜਗ੍ਹਾ ਜਾ ਕੇ ਲੰਗਰ ਵਰਤਾਇਆ ਜਾਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਨੀਮਾਜਰਾ ਵਿੱਚ ਪ੍ਰਵਾਸੀ ਲੋਕ ਜਾਂ ਗਰੀਬ ਲੋਕਾਂ ਨੂੰ ਲੰਗਰ ਖੁਆਇਆ ਜਾਂਦਾ ਹੈ ਤੇ ਜਦ ਤਕ ਇਸ ਮਹਾਂਮਾਰੀ ਉੱਤੇ ਕਾਬੂ ਨਹੀਂ ਪਾਇਆ ਜਾਂਦਾ ਇਹ ਲੰਗਰ ਚੱਲਦਾ ਰਹੇਗਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਕਾਫ਼ੀ ਕੋਰੋਨਾ ਦੇ ਮਾਮਲੇ ਵੱਧ ਗਏ ਹਨ। ਪਰ ਮਨੀਮਾਜਰਾ ਹਾਲੇ ਤੱਕ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।