ਪੰਜਾਬ

punjab

ETV Bharat / state

ਚੰਡੀਗੜ੍ਹ ਸ਼ਿਮਲਾ NH 5 'ਤੇ ਢਿੱਗਾਂ ਡਿੱਗੀਆਂ, ਚੱਕੀ ਮੋੜ ਨੇੜੇ 50 ਮੀਟਰ ਸੜਕ ਧਸੀ, ਬਦਲਵਾਂ ਟਰੈਫਿਕ ਰੂਟ ਜਾਰੀ - NH 5 ਸੋਲਨ ਉੱਤੇ ਲੈਂਡਸਲਾਈਡ

ਸੋਲਨ ਜ਼ਿਲ੍ਹੇ ਵਿੱਚ ਚੰਡੀਗੜ੍ਹ ਸ਼ਿਮਲਾ NH 5 'ਤੇ ਚੱਕੀ ਮੋੜ ਨੇੜੇ ਢਿੱਗਾਂ ਡਿੱਗਣ ਕਾਰਨ ਸੜਕ ਦਾ ਲਗਭਗ 50 ਮੀਟਰ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਜਿਸ ਕਾਰਨ NH 5 ਪੂਰੀ ਤਰ੍ਹਾਂ ਬੰਦ ਹੈ। ਪੁਲਿਸ ਪ੍ਰਸ਼ਾਸਨ ਅਤੇ NHAI ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ, ਸੋਲਨ ਦੇ ਐੱਸਪੀ ਨੇ ਲੋਕਾਂ ਨੂੰ ਇੱਕ ਬਦਲਵੀ ਟ੍ਰੈਫਿਕ ਯੋਜਨਾ ਅਪਣਾਉਣ ਦੀ ਅਪੀਲ ਕੀਤੀ ਹੈ।

LANDSLIDE ON CHANDIGARH SHIMLA NH 5 IN SOLAN NATIONAL HIGHWAY 5 BLOCKED
ਚੰਡੀਗੜ੍ਹ ਸ਼ਿਮਲਾ NH 5 'ਤੇ ਢਿੱਗਾਂ ਡਿੱਗੀਆਂ, ਚੱਕੀ ਮੋੜ ਨੇੜੇ 50 ਮੀਟਰ ਸੜਕ ਧਸੀ, ਬਦਲਵਾਂ ਟਰੈਫਿਕ ਰੂਟ ਜਾਰੀ

By

Published : Aug 2, 2023, 11:52 AM IST

ਚੱਕੀ ਮੋੜ ਨੇੜੇ 50 ਮੀਟਰ ਸੜਕ ਧਸੀ

ਸੋਲਨ: ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨੇ ਹਿਮਾਚਲ ਪ੍ਰਦੇਸ਼ ਨੂੰ ਕਾਫੀ ਜ਼ਖ਼ਮ ਦਿੱਤੇ ਹਨ। ਇਸ ਦੇ ਨਾਲ ਹੀ ਨੁਕਸਾਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਸ਼ਿਮਲਾ NH 5 'ਤੇ ਕਰੀਬ 2.30 ਵਜੇ ਜ਼ਮੀਨ ਖਿਸਕਣ ਕਾਰਨ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਫਿਲਹਾਲ ਵਾਹਨਾਂ ਦੀ ਆਵਾਜਾਈ ਵੀ ਬੰਦ ਹੈ। ਇਸ ਦੇ ਨਾਲ ਹੀ ਰੋਡ ਜਾਮ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਨੇ ਟਰੈਫਿਕ ਪਲਾਨ ਜਾਰੀ ਕੀਤਾ ਹੈ, ਜਿਸ ਤਹਿਤ ਪੰਚਕੂਲਾ ਤੋਂ ਪਿੰਜੌਰ ਪਰਵਾਣੂ ਵਾਇਆ ਕਸੌਲੀ ਜੰਗੇਸ਼ੂ ਸੜਕ ਨੂੰ ਛੋਟੇ ਵਾਹਨਾਂ ਲਈ ਖੁੱਲ੍ਹਾ ਰੱਖਿਆ ਗਿਆ ਹੈ।

ਬਦਲਵਾਂ ਟਰੈਫਿਕ ਰੂਟ ਜਾਰੀ

ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ:ਐੱਸਪੀ ਸੋਲਨ ਗੌਰਵ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਸ਼ਿਮਲਾ ਹਾਈਵੇਅ ਐੱਨਐੱਚ ਨੂੰ ਦੇਰ ਰਾਤ ਪੰਚ ਚੱਕੀ ਮੋੜ ਨੇੜੇ ਢਿੱਗਾਂ ਡਿੱਗਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਲਈ ਬਦਲਵਾਂ ਟਰੈਫਿਕ ਪਲਾਨ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਕੇ 'ਤੇ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਟਰੈਫਿਕ ਪਲਾਨ ਮੁਤਾਬਕ ਪੰਚਕੂਲਾ ਤੋਂ ਪਿੰਜੌਰ ਪਰਵਾਣੂ, ਫਿਰ ਉਥੋਂ ਕਸੌਲੀ ਜੰਗੇਸ਼ੂ ਸੜਕ ਰਾਹੀਂ ਕੁਮਰਹੱਟੀ ਤੱਕ ਛੋਟੇ ਵਾਹਨਾਂ ਲਈ ਖੁੱਲ੍ਹਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਲੋਕ ਸੋਲਨ ਤੋਂ ਚੰਡੀਗੜ੍ਹ ਜਾਣ ਲਈ ਵਾਇਆ ਭੋਜੰਗਰ ਬਨਾਸਰ ਕਮਲੀ ਰੋਡ ਦੀ ਵਰਤੋਂ ਵੀ ਕਰ ਸਕਦੇ ਹਨ। ਐੱਸਪੀ ਸੋਲਨ ਨੇ ਸਾਰੇ ਲੋਕਾਂ ਨੂੰ ਬਦਲਵੀਂ ਟ੍ਰੈਫਿਕ ਯੋਜਨਾ ਅਪਣਾਉਣ ਦੀ ਅਪੀਲ ਕੀਤੀ ਹੈ।

50ਮੀਟਰ ਸੜਕ ਪੂਰੀ ਤਰ੍ਹਾਂ ਗਾਇਬ:ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਇਸ ਜਗ੍ਹਾ 'ਤੇ ਸੜਕ ਟੁੱਟਣ ਕਾਰਨ NH 5 ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਦੂਜੇ ਪਾਸੇ ਇੱਕ ਵਾਰ ਫਿਰ ਢਿੱਗਾਂ ਡਿੱਗਣ ਕਾਰਨ ਕੌਮੀ ਮਾਰਗ 5 ’ਤੇ ਚੱਕੀ ਮੋੜ ਨੇੜੇ ਕਰੀਬ 50 ਮੀਟਰ ਸੜਕ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ। ਜਿਸ ਨੂੰ ਠੀਕ ਕਰਨ ਵਿੱਚ 2 ਤੋਂ 3 ਦਿਨ ਲੱਗ ਸਕਦੇ ਹਨ। ਕਿਉਂਕਿ ਸੜਕ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ABOUT THE AUTHOR

...view details