ਚੰਡੀਗੜ੍ਹ:ਪੰਜਾਬ ਕੇਸਰੀ ਦੇ ਮਾਣ ਨਾਲ ਜਾਣੇ ਜਾਂਦੇ ਲਾਲਾ ਲਾਜਪਤ ਰਾਏ ਉਹ ਆਗੂ ਨੇ ਜੋ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਰਹੇ ਹਨ। ਆਜ਼ਾਦੀ ਦੀ ਲੜਾਈ ਦੌਰਾਨ ਪੰਜਾਬ ਵਿੱਚ ਪ੍ਰਮੁੱਖ ਕ੍ਰਾਂਤੀਕਾਰੀ ਲੀਡਰ ਦੇ ਰੂਪ ਵਿੱਚ ਸਥਾਪਿਤ ਲਾਲਾ ਲਾਜਪਤ ਰਾਏ ਕਾਂਗਰਸ ਦੀ ਗਰਮ ਦਲ ਵਿਚਾਰਧਾਰਾ ਵਾਲੇ ਅਗਾਂਹਵਧੂ ਲੀਡਰ ਸਨ। ਭਾਰਤ ਵਿੱਚ ਬੈਂਕਿੰਗ ਪ੍ਰਬੰਧ ਨੂੰ ਸਥਾਪਿਤ ਕਰਨ ਅਤੇ ਗਰੀਬਾਂ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਲਾਲਾ ਲਾਜਪਤ ਰਾਇ ਵਲੋਂ ਕਈ ਪ੍ਰੋਗਰਾਮ ਤੇ ਸੰਸਥਾਵਾਂ ਸ਼ੁਰੂ ਕੀਤੀਆਂ ਗਈਆਂ।
ਆਪਣੇ ਜੀਵਨ ਦੌਰਾਨ ਲਾਲਾ ਲਾਜਪਤ ਰਾਏ ਨੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰਸ਼ੇਖਰ ਵਰਗੇ ਕ੍ਰਾਂਤੀਕਾਰੀ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਲਾਲਾ ਲਾਜਪਤ ਰਾਏ ਦੀ ਜਯੰਤੀ ਹਰੇਕ ਸਾਲ 28 ਜਨਵਰੀ ਨੂੰ ਮਨਾਈ ਜਾਂਦੀ ਹੈ। ਇਨ੍ਹਾਂ ਦਾ ਜਨਮ 28 ਜਨਵਰੀ 1865 ਨੂੰ ਮੋਗਾ ਜਿਲ੍ਹੇ ਵਿੱਚ ਹੋਇਆ ਸੀ। ਪਿੰਡ ਦਾ ਨਾਂ ਦੁਧਿਕੇ ਸੀ। ਬਚਪਨ ਤੋਂ ਹੀ ਦੇਸ਼ਪ੍ਰੇਮ ਦੀ ਭਾਵਨਾ ਨਾਲ ਲਬਰੇਜ ਲਾਲਾ ਲਾਜਪਤ ਰਾਏ ਦੀ ਮੁੰਢਲੀ ਸਿੱਖਿਆ ਰੇਵਾੜੀ, ਪੰਜਾਬ ਤੋਂ ਪੂਰੀ ਕਰਨ ਤੋਂ ਬਾਅਦ ਸਿਖਿਆ ਲਈ ਗਈ। ਇਸ ਤੋਂ ਬਾਅਦ ਹਿਸਾਰ, ਰੋਹਤਕ ਜਿਲ੍ਹਿਆਂ ਵਿਚ ਵਕਾਲਤ ਦਾ ਕੰਮ ਵੀ ਕੀਤਾ। ਇਨ੍ਹਾਂ ਨੇ ਪੰਜਾਬ ਵਿੱਚ ਕਈ ਆਜ਼ਾਦੀ ਲਈ ਕਈ ਅੰਦੋਲਨ ਛੇੜੇ। ਇਸੇ ਕਰਕੇ ਇਨ੍ਹਾਂ ਨੂੰ ਪੰਜਾਬ ਕੇਸਰੀ ਅਤੇ ਪੰਜਾਬ ਦਾ ਸ਼ੇਰ ਜਾਂ ਸ਼ੇਰ-ਏ-ਪੰਜਾਬ ਵੀ ਕਿਹਾ ਜਾਂਦਾ ਸੀ।
ਲਾਲ-ਬਾਲ-ਪਾਲ ਤਿਕੜੀ ਦੇ ਸੂਤਰਧਾਰ:ਸਾਲ 1905 ਵਿੱਚ ਅੰਗ੍ਰੇਜਾਂ ਵਲੋਂ ਬੰਗਾਲ ਦੀ ਵੰਡ ਕਰਨ ਕਰਕੇ ਉਨ੍ਹਾਂ ਦਾ ਅੰਗ੍ਰੇਜਾਂ ਦੇ ਖਿਲਾਫ ਮਨ ਹੋਰ ਪੱਕਾ ਹੋ ਗਿਆ। ਸਾਲ 1907 ਦੇ ਸੂਰਤ ਵਿੱਚ ਹੋਏ ਸੈਸ਼ਨ ਦੌਰਾਨ ਕਾਂਗਰਸ ਦੋ ਭਾਗਾਂ ਵਿੱਚ ਵੰਡੀ ਗਈ। ਕਾਂਗਰਸ ਦੇ ਗਰਮ ਦਲ ਦੀ ਅਗੁਵਾਈ ਵਿਪਨ ਚੰਦਰ ਪਾਲ, ਬਾਲ ਗੰਗਾਧਰ ਤਿਲਕ ਅਤੇ ਲਾਲਾ ਲਾਜਪਤ ਰਾਏ ਨੇ ਕੀਤੀ ਅਤੇ ਇਸੇ ਤਿਕੜੀ ਨੂੰ ਲਾਲ ਬਾਲ ਪਾਲ ਕਿਹਾ ਜਾਣ ਲੱਗਾ।