ਚੰਡੀਗੜ੍ਹ:ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੜਕਾਂ ਮਾਪਣ ਲਈ ਅਤਿ ਅਧੁਨਿਕ ਜੀ.ਆਈ.ਐਸ ਤਕਨੀਕ ਲਿਆਂਦੀ ਗਈ ਹੈ। ਅੱਜ ਬੁੱਧਵਾਰ ਨੂੰ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਜੀ.ਆਈ.ਐਸ ਤਕਨੀਕ GIS technology is a big achievement ਨਾਲ ਸੜਕਾਂ ਦਾ ਨਾਪ ਲਿਆ ਗਿਆ ਜੋ ਕਿ ਲੇਟੈਸਟ ਤਕਨੀਕ ਹੈ। ਜੀ.ਆਈ.ਐਸ ਤਕਨੀਕ ਕਾਰਨ 64,878 ਕਿਲੋ ਮੀਟਰ ਪੇਂਡੂ ਲਿੰਕ ਸੜਕਾਂ ਵਿੱਚੋਂ 538 ਕਿੱਲੋ ਮੀਟਰ ਦਾ ਨਾਪ ਦਾ ਫਰਕ ਨਿਕਲਿਆ ਹੈ। measurement of roads with GIS technology
ਇਸ ਦੌਰਾਨ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਇਹ ਸਰਕਾਰ ਦੀ ਵੱਡੀ ਉਪਲਬਧੀ ਹੈ, ਕਿਉਂਕਿ ਇਹ ਇਸ ਨਾਲ ਰੋਡ ਡਾਟਾ ਬੁੱਕ ਦੇ ਮੁਕਾਬਲੇ 538 ਕਿੱਲੋ ਮੀਟਰ ਦੇ ਨਾਪ ਦੇ ਟੈਂਡਰਾਂ ਦਾ ਕੁੱਲ ਫਰਕ ਪਵੇਗਾ। ਉਨ੍ਹਾਂ ਦੱਆਿ ਕਿ ਸੜਕਾਂ ਦੇ ਮੋੜਾਂ, ਕੂਹਣੀ ਮੋੜਾਂ, 90 ਡਿਗਰੀ ਦੇ ਮੌੜਾਂ ਆਦਿ ਦਾ ਨਾਪ ਮੈਨੂਅਲ ਤੌਰ ‘ਤੇ ਸਹੀ ਢੰਗ ਨਾਲ ਲੈਣਾ ਸੰਭਵ ਨਹੀਂ ਹੈ।